ਚੰਡੀਗੜ੍ਹ, 2 ਜੂਨ (ਮਾਰਕੰਡਾ)-ਜੇ. ਈ. ਈ. ਐਡਵਾਂਸਡ 2025 ਦੇ ਨਤੀਜੇ ਐਲਾਨ ਦਿੱਤੇ ਗਏ | ਇਸ 'ਚ ਐਲਨ ਕਰੀਅਰ ਇੰਸਟੀਚਿਊਟ ਚੰਡੀਗੜ੍ਹ ਨੇ ਆਪਣੀ ਸਥਾਪਨਾ ਦੇ 12 ਸਾਲਾ 'ਚ ਲਗਾਤਾਰ ਚੰਗੇ ਅੰਕ ਪ੍ਰਾਪਤ ਕਰਦੇ ਹੋਏ, ਆਪਣਾ ਨਾਂਅ ਚੋਟੀ 'ਤੇ ਰੱਖਿਆ ਹੈ | ਜੇ. ਈ. ਈ. ਮੇਨਜ਼ 'ਚੋਂ ਐਲਨ ਚੰਡੀਗੜ੍ਹ ਕਲਾਸਰੂਮ ਦੇ ਵਿਦਿਆਰਥੀ ਰਮਿਤ ਗੋਇਲ ਨੇ ਜੇ. ਈ. ਈ. ਐਡਵਾਂਸਡ 2025 'ਚੋਂ ਏ. ਆਈ. ਆਰ. 45 ਪ੍ਰਾਪਤ ਕਰਕੇ ਸੰਸਥਾ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਇਸੇ ਦੌਰਾਨ ਕੇਸ਼ਵ ਮਿੱਤਲ ਨੇ ਏ. ਆਈ. ਆਰ. 147, ਦੀਪਿੰਦਰ ਸਿੰਘ ਢਿੱਲੋਂ ਏ. ਆਈ. ਆਰ. 180, ਹਿਤੇਨ ਮਿੱਤਲ ਏ. ਆਈ. ਆਰ. 185 ਪ੍ਰਾਪਤ ਕਰਕੇ ਐਲਨ ਚੰਡੀਗੜ੍ਹ ਦਾ ਨਾਂਅ ਚਮਕਾਇਆ | ਜੇ. ਈ. ਈ. ਮੇਨਜ਼ 'ਚੋਂ ਟਾਪ 50 'ਚੋਂ 1 ਵਿਦਿਆਰਥੀ, ਟਾਪ 200 'ਚੋਂ 4 ਵਿਦਿਆਰਥੀ, ਟਾਪ 1000 'ਚੋਂ 20 ਵਿਦਿਆਰਥੀਆਂ ਆਏ | ਇਸ ਮੌਕੇ ਰਮਿਤ ਗੋਇਲ ਦੇ ਮਾਤਾ-ਪਿਤਾ ਅਰਵਿੰਦ ਕੁਮਾਰ ਤੇ ਸੰਧਿਆ ਰਾਣੀ ਨੇ ਸਾਰਿਆ ਦਾ ਧੰਨਵਾਦ ਕੀਤਾ | ਨਾਰਾਯਣਾ ਐਜੂਕੇਸ਼ਨਲ ਇੰਸਟੀਟਿਊਸ਼ਨਜ਼ ਦੀ ਵਿਦਿਆਰਥਣ ਚੈਰਿਲ ਸਿੰਗਲਾ ਨੇ ਆਲ ਇੰਡੀਆ ਰੈਂਕ (ਏ. ਆਈ. ਆਰ. 76) ਪ੍ਰਾਪਤ ਕਰਕੇ ਸ਼ਹਿਰ ਦੀਆਂ ਲੜਕੀਆਂ 'ਚੋਂ ਟਾਪਰ ਬਣਨ ਦਾ ਮਾਣ ਹਾਸਿਲ ਕੀਤਾ ਹੈ | ਇਸ ਤੋਂ ਇਲਵਾਂ ਅੰਸ਼ੁਲ ਬੰਸਲ (ਏ. ਆਈ. ਆਰ. 266) ਤੇ ਕੁਸ਼ ਅਗਰਵਾਲ (ਏ. ਆਈ. ਆਰ. 313) ਨੇ ਵੀ ਉਤਕਿ੍ਸ਼ਟ ਪ੍ਰਦਰਸ਼ਨ ਕੀਤਾ | ਸ੍ਰੀ ਚੈਤਨਯਾ ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਜੇ. ਈ. ਈ. ਐਡਵਾਂਸਡ 2025 ਦੇ 9 ਵਿਦਿਆਰਥੀਆਂ ਨੇ ਆਲ ਇੰਡੀਆ ਟਾਪ 500 ਰੈਂਕ 'ਚ ਜਗ੍ਹਾ ਬਣਾਈ |