ਚੰਡੀਗੜ੍ਹ, 2 ਜੂਨ (ਅ. ਬ.)-ਸਾਲ 1972 ਤੋਂ ਲੈ ਕੇ ਹੁਣ ਤੱਕ ਸ੍ਰੀ ਸੁਖਮਨੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਸਭ ਤੋਂ ਵਧੀਆ ਵਿੱਦਿਅਕ ਗਰੁੱਪਾਂ 'ਚੋਂ ਇਕ ਵਜੋਂ ਉੱਭਰਿਆ ਹੈ, ਜਿਸ ਵਿਚ ਡੈਂਟਲ ਸਾਇੰਸ (ਬੀ. ਡੀ. ਐਸ.), ਨਰਸਿੰਗ (ਐਮ. ਐਸ. ਸੀ./ਬੀ. ਐਸ. ਸੀ./ਪੋਸਟ ਬੇਸਿਕ/ ਜੀ. ਐਨ. ਐਮ.), ਕਾਨੂੰਨ, ਡਿਗਰੀ ਤੇ ਡਿਪਲੋਮਾ ਕੋਰਸਾਂ ਲਈ ਇੰਜੀਨੀਅਰਿੰਗ, ਵੋਕੇਸ਼ਨਲ, ਮੈਨੇਜਮੈਂਟ, ਹਾਸਪਿਟੈਲਿਟੀ, ਬੀ. ਟੈੱਕ, ਕੰਪਿਊਟਰ ਸਾਇੰਸ, ਇਲੈਕਟ੍ਰੀਕਲ ਇੰਜੀਨੀਅਰਿੰਗ, ਇਲੈਕਟ੍ਰੋਨਿਕਸ ਅਤੇ ਸੰਚਾਰ, ਸੂਚਨਾ ਤਕਨਾਲੋਜੀ ਅਤੇ ਮਕੈਨੀਕਲ ਇੰਜੀਨੀਅਰਿੰਗ, ਬੀ.ਫਾਰਮੇਸੀ/ ਡੀ.ਫਾਰਮੇਸੀ ਬੀ. ਐਸ. ਸੀ. (ਐਮ. ਐਲ. ਟੀ. ਐਮ-ਏਸ-ਸੀ. ਐਮ. ਐਲ. ਟੀ.), ਬੀ. ਐਸ. ਸੀ. (ਰੇਡਿਓਲੋਜੀ ਇਮੇਜਿੰਗ ਤੇ ਤਕਨਾਲੋਜੀ), ਬੀ. ਐਸ. ਸੀ. (ਮੈਡੀਕਲ ਟੈਕਨਾਲੋਜੀ -ਐਨੇਸਥੀਸੀਆ ਤੇ ਆਪ੍ਰੇਸ਼ਨ ਟੈਕਨਾਲੋਜੀ), ਦੇ ਦਾਖ਼ਲੇ ਸ਼ੁਰੂ ਹੋ ਗਏ ਹਨ | ਦਾਖਲਾ ਫਾਰਮ ਕਾਲਜ ਕੈਂਪਸ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ | ਸ੍ਰੀ ਸੁਖਮਨੀ ਗਰੁੱਪ ਆਫ਼ ਇੰਸਟੀਚਿਊਟਸ ਵਿਦਿਆਰਥੀਆਂ ਨੂੰ ਘਰ ਵਰਗਾ ਮਾਹੌਲ ਪ੍ਰਦਾਨ ਕਰਦਾ ਹੈ, ਜਿਥੇ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਜਿਵੇਂ ਕਲਪਨਾਤਮਿਕ ਅਧਿਐਨ, ਰਚਨਾਤਮਿਕ ਖੋਜ, ਖੇਡਾਂ, ਕਲਾ ਤੇ ਕਰਾਫ਼ਟ ਅਤੇ ਖੇਡਾਂ ਆਦਿ ਹੁੰਦੀਆਂ ਹਨ | ਮੈਨੇਜਮੈਂਟ ਅਤੇ ਹੋਰ ਸਾਰੀਆਂ ਸੰਸਥਾਵਾਂ ਵਿਚ ਫੈਕਲਟੀ ਅਤੇ ਸਟਾਫ਼ ਇੰਨੇ ਸ਼ਾਨਦਾਰ ਤੇ ਤਜਰਬੇਕਾਰ ਹਨ ਕਿ ਉਹ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦਾ ਕੈਰੀਅਰ ਬਣਾਉਣ ਲਈ ਜ਼ਰੂਰੀ ਹੋਰ ਚੀਜ਼ਾਂ ਵਿਚ ਨਿਪੁੰਨ ਬਣਨ ਵਿਚ ਮਦਦ ਕਰਦੇ ਹਨ |