22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਕਿਸੇ ਵੀ ਲਾਭਕਾਰ ਨੂੰ ਸਰਟੀਫਿਕੇਟ ਮਿਲਣ 'ਚ ਕੋਈ ਸਮੱਸਿਆ ਨਹੀਂ ਆਵੇਗੀ-ਮੁੱਖ ਮੰਤਰੀ

Ad Position 21
No active advertisement
ਅਜੀਤ ਡੈਸਕ 04-06-2025
ਚੰਡੀਗੜ੍ਹ, 3 ਜੂਨ (ਰਾਮ ਸਿੰਘ ਬਰਾੜ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਪੱਸ਼ਟ ਕੀਤਾ ਹੈ ਕਿ ਸੂਬਾ ਸਰਕਾਰ ਦਾ ਉਦੇਸ਼ ਹੈ ਕਿ ਸਾਰੇ ਯੋਗ ਲਾਭਕਾਰਾਂ ਨੂੰ ਸਮੇਂਬੱਧ ਤੇ ਪ੍ਰਾਥਮਿਕਤਾ ਆਧਾਰ 'ਤੇ ਯੋਗਤਾ ਪ੍ਰਮਾਣ ਪੱਤਰ ਮਿਲੇ | ਉਨ੍ਹਾਂ ਨੇ ਕਿਹਾ ਕਿ ਡੀ. ਐਸ. ਸੀ., ਓ. ਐਸ. ਸੀ., ਬੀ. ਸੀ. ਤੇ ਈ. ਡਬਲਿਊ. ਐਸ. ਵਰਗੇ ਪ੍ਰਮਾਣ ਪੱਤਰ ਸਮੇਂ 'ਤੇ ਪ੍ਰਾਪਤ ਹੋਣ ਇਸ ਦੇ ਲਈ ਨਿਰਦੇਸ਼ ਪਹਿਲਾਂ ਤੋਂ ਦੇ ਰੱਖੇ ਹਨ | ਉਨ੍ਹਾਂ ਨੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕਿਸੇ ਵੀ ਯੋਗ ਵਿਅਕਤੀ ਨੂੰ ਪ੍ਰਮਾਣ ਪੱਤਰ ਪ੍ਰਾਪਤ ਕਰਨ 'ਚ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ ਹੈ | ਹੁਣ ਤੱਕ ਦੇ ਆਂਕੜੇ ਦੇ ਬਾਰੇ 'ਚ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ 28 ਮਈ ਤੋਂ 3 ਅਪ੍ਰੈਲ ਤੱਕ ਸੂਬੇ ਵਿਚ ਕੁੱਲ 1,17,778 ਪ੍ਰਮਾਣ ਪੱਤਰ ਬਣਾਏ ਜਾ ਚੁੱਕੇ ਹਨ, ਜਦ ਕਿ ਵਿਭਾਗ ਨੂੰ ਲਗਪਗ 28,830 ਡੁਪਲੀਕੇਟ ਬਿਨੈ ਵੀ ਪ੍ਰਾਪਤ ਹੋਏ ਹਨ |
Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਦੇ ਕਾਂਗਰਸੀ ਆਗੂ ਉਦੈਵੀਰ ਸਿੰਘ ਢਿੱਲੋਂ ਨੂੰ ਅਦਾਲਤ ਨੇ ਦਿੱਤੀ ਜ਼ਮਾਨਤ ਅਗਲੀ ਖ਼ਬਰ ਡੇਰਾਬੱਸੀ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਨੇ 100 ਤੋਂ ਵੱਧ ਦੇਸ਼ਾਂ ਦੀ ਪੁਰਾਣੀ ਕਰੰਸੀ ਦੀ ਪ੍ਰਦਰਸ਼ਨੀ ਲਗਾਈ...
Ad Position 24