22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਡੇਰਾਬੱਸੀ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਨੇ 100 ਤੋਂ ਵੱਧ ਦੇਸ਼ਾਂ ਦੀ ਪੁਰਾਣੀ ਕਰੰਸੀ ਦੀ ਪ੍ਰਦਰਸ਼ਨੀ ਲਗਾਈ <br/>

Ad Position 21
No active advertisement
ਅਜੀਤ ਡੈਸਕ 04-06-2025
ਡੇਰਾਬੱਸੀ, 3 ਜੂਨ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਵਲੋਂ ਪੁਰਾਣੀ ਕਰੰਸੀ ਦੀ ਪ੍ਰਦਰਸ਼ਨੀ ਲਗਾਈ ਗਈ | ਸਥਾਨਕ ਵਸਨੀਕ ਮਾਧਵ ਕੋਲ 100 ਤੋਂ ਵੱਧ ਦੇਸ਼ਾਂ ਦੀ ਕਰੰਸੀ ਦਾ ਸੰਗ੍ਰਹਿ ਹੈ | ਇਹ ਪ੍ਰਦਰਸ਼ਨੀ ਲੋਕਾਂ ਲਈ ਪੁਰਾਣੀ ਤੇ ਵਿਦੇਸ਼ੀ ਕਰੰਸੀ ਨੂੰ ਦੇਖਣ ਦਾ ਸੁਨਹਿਰੀ ਮੌਕਾ ਸੀ | ਪ੍ਰੀਸ਼ਦ ਵਲੋਂ ਗਰੀਨ ਅਸਟੇਟ ਵਿਖੇ ਪੁਰਾਣੇ ਨੋਟਾਂ ਤੇ ਸਿੱਕਿਆਂ ਦੀ ਪ੍ਰਦਰਸ਼ਨੀ ਲਗਾਈ ਗਈ | ਪ੍ਰਦਰਸ਼ਨੀ 'ਚ 19 ਸਾਲਾ ਮਾਧਵ ਜਿੰਦਲ ਵਲੋਂ ਇਕੱਠੇ ਕੀਤੇ ਗਏ ਕਰੀਬ 100 ਤੋਂ ਵੱਧ ਦੇਸ਼ਾਂ ਦੇ ਨੋਟ ਤੇ ਪੁਰਾਣੇ ਸਿੱਕੇ ਪ੍ਰਦਰਸ਼ਿਤ ਕੀਤੇ ਗਏ | ਜ਼ਿਕਰਯੋਗ ਹੈ ਕਿ ਮਾਧਵ ਜਿੰਦਲ ਨੇ 5 ਸਾਲ ਦੀ ਉਮਰ ਤੋਂ ਹੀ ਵੱਖ-ਵੱਖ ਦੇਸ਼ਾਂ ਦੀ ਪੁਰਾਣੀ ਕਰੰਸੀ ਇਕੱਤਰ ਕਰਨੀ ਸ਼ੁਰੂ ਕਰ ਦਿੱਤੀ ਸੀ | ਪ੍ਰਦਰਸ਼ਨੀ 'ਚ ਅੰਗਰੇਜ਼ਾਂ ਵਲੋਂ ਸੰਨ 1818 'ਚ ਜਾਰੀ ਕੀਤੇ ਗਏ ਤਾਂਬੇ ਦੇ ਸਿੱਕਿਆਂ ਸਮੇਤ ਭਗਵਾਨ ਸ੍ਰੀ ਰਾਮ ਪਰਿਵਾਰ ਦਾ ਸਿੱਕਾ ਤੇ ਪੁਰਾਣੇ ਸਮੇਂ ਦਾ ਇਕ ਆਨਾ ਵੀ ਸ਼ਾਮਿਲ ਸੀ | ਮਾਧਵ ਨੇ ਦੱਸਿਆ ਕਿ ਉਸ ਦਾ ਮਾਮਾ ਟੂਰ ਐਂਡ ਟਰੈਵਲ ਦਾ ਕਾਰੋਬਾਰ ਕਰਦਾ ਹੈ, ਜਿਸ ਦੇ ਚਲਦਿਆਂ ਹੀ ਉਹ ਵੱਖ-ਵੱਖ ਦੇਸ਼ਾਂ ਦੀ ਕਰੰਸੀ ਇਕੱਠੀ ਕਰਨ 'ਚ ਸਫ਼ਲ ਹੋ ਸਕਿਆ ਹੈ | ਇਹ ਸਿੱਕੇ ਇਕੱਠੇ ਕਰਨ 'ਚ ਉਸ ਦੇ ਦਾਦਾ ਸੁਖਦੇਵ ਜਿੰਦਲ ਵਲੋਂ ਵੀ ਕਾਫ਼ੀ ਸਹਾਇਤਾ ਕੀਤੀ ਗਈ | ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਬਰਖਾ ਰਾਮ, ਜਨਰਲ ਸਕੱਤਰ ਉਪੇਸ਼ ਬੰਸਲ, ਖ਼ਜ਼ਾਨਚੀ ਅਸ਼ਵਨੀ ਸ਼ਰਮਾ, ਮਹਿਲਾ ਪ੍ਰਮੁੱਖ ਸਾਧਨਾ ਸੰਗਰ, ਪਵਨ ਪੰਮਾ, ਨਿਤਿਨ ਜਿੰਦਲ ਤੇ ਰਿਸ਼ੀ ਜਿੰਦਲ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਿਸੇ ਵੀ ਲਾਭਕਾਰ ਨੂੰ ਸਰਟੀਫਿਕੇਟ ਮਿਲਣ 'ਚ ਕੋਈ ਸਮੱਸਿਆ ਨਹੀਂ ਆਵੇਗੀ-ਮੁੱਖ ਮੰਤਰੀ ਅਗਲੀ ਖ਼ਬਰ ਭਾਰਤੀ ਪੁਲਾੜ ਯਾਤਰੀ ਸ਼ੁਕਲਾ ਨੂੰ ਪੁਲਾੜ ਸਟੇਸ਼ਨ ਲਿਜਾਣ ਵਾਲਾ ਐਕਸੀਓਮ-4 ਮਿਸ਼ਨ 10 ਜੂਨ ਤੱਕ ਮੁਲਤਵੀ <br/>
Ad Position 24