ਨਵੀਂ ਦਿੱਲੀ, 3 ਜੂਨ (ਪੀ. ਟੀ. ਆਈ.)-ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਅਤੇ ਤਿੰਨ ਹੋਰਾਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲੈ ਕੇ ਜਾਣ ਵਾਲਾ ਐਕਸੀਓਮ ਸਪੇਸ ਦਾ ਮਿਸ਼ਨ 10 ਜੂਨ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ | ਇਹ ਐਲਾਨ ਐਕਸੀਓਮ-4 ਮਿਸ਼ਨ ਦੇ ਚਾਲਕ ਦਲ ਦੇ ਮੈਂਬਰਾਂ ਨਾਲ ਆਨਲਾਈ ਪੱਤਰਕਾਰ ਸੰਮੇਲਨ ਦੌਰਾਨ ਕੀਤੀ ਗਈ | ਅਮਲੇ ਦੇ ਮੈਂਬਰ ਆਈ ਐਸ ਐਸ ਦੀ ਯਾਤਰਾ ਤੋਂ ਪਹਿਲਾਂ ਇਸ ਸਮੇਂ ਇਕਾਂਤਵਾਸ 'ਚ ਹਨ | ਇਹ ਮਿਸ਼ਨ ਫਲੋਰਿਡਾ ਕੇ ਕੈਨੇਡੀ ਸਪੇਸ ਸੈਂਟਰ ਤੋਂ ਸਪੇਸ ਐਕਸ ਕੇ ਫਾਲਕਨ-9 ਰÏਕੇਟ ਰਾਹੀਂ ਲਾਂਚ ਹੋਵੇਗਾ | ਹੁਣ ਇਹ ਮਿਸ਼ਨ 10 ਜੂਨ ਨੂੰ ਸ਼ਾਮ 5:52 ਰਵਾਨਾ ਹੋਵੇਗਾ | ਇਹ ਹਵਾਈ ਉਡਾਣ ਪਹਿਲਾਂ ਮੂਲ ਰੂਪ 'ਚ 29 ਮਈ ਲਈ ਨਿਰਧਾਰਤ ਕੀਤੀ ਗਈ ਸੀ | ਬਾਅਦ 'ਚ ਇਹ 8 ਜੂਨ ਲਈ ਮੁੜ ਨਿਰਧਾਰਿਤ ਕੀਤਾ ਗਿਆ ਸੀ |