22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਸਿਵਲ ਸਰਜਨ ਵਲੋਂ ਹਰ ਨਾਗਰਿਕਾਂ ਨੂੰ ਆਭਾ ਆਈ. ਡੀ. ਬਣਵਾਉਣ ਦੀ ਅਪੀਲ <br/>

Ad Position 21
No active advertisement
ਅਜੀਤ ਡੈਸਕ 04-06-2025
ਐੱਸ. ਏ. ਐੱਸ. ਨਗਰ, 3 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਜ਼ਿਲ੍ਹਾ ਵਾਸੀਆਂ ਨੂੰ ਆਪਣੀ ਆਭਾ ਆਈ. ਡੀ. ਬਣਵਾਉਣ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵਲੋਂ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਹਰ ਨਾਗਰਿਕ ਦਾ ਆਯੁਸ਼ਮਾਨ ਭਾਰਤ ਹੈਲਥ ਅਕਾਊਾਟ (ਆਭਾ ਆਈ. ਡੀ.) ਖੋਲਿ੍ਹਆ ਜਾ ਰਿਹਾ ਹੈ, ਜੋ ਹਰ ਨਾਗਰਿਕ ਲਈ ਡਿਜ਼ੀਟਲ ਸਿਹਤ ਪਛਾਣ ਹੈ | ਉਨ੍ਹਾਂ ਕਿਹਾ ਕਿ ਆਭਾ ਆਈ. ਡੀ. ਕਾਰਡ ਬਣਵਾਉਣ ਦੇ ਕਈ ਫਾਇਦੇ ਹਨ | ਉਨ੍ਹਾਂ ਦੱਸਿਆ ਕਿ ਇਸ ਨਾਲ ਹਰ ਨਾਗਰਿਕ ਆਪਣੇ ਮੈਡੀਕਲ ਰਿਕਾਰਡ ਨੂੰ ਡਿਜ਼ੀਟਲ ਰੂਪ ਵਿਚ ਸੁਰੱਖਿਅਤ ਰੱਖ ਸਕਦਾ ਹੈ, ਜੋ ਲੋੜ ਪੈਣ 'ਤੇ ਕਦੇ ਵੀ ਕਿਧਰੇ ਵੀ ਵਰਤਿਆ ਜਾ ਸਕਦਾ ਹੈ | ਜਦੋਂ ਮਰੀਜ਼ ਡਾਕਟਰ ਕੋਲ ਜਾਵੇਗਾ ਤਾਂ ਉਸ ਨੂੰ ਆਪਣੀਆਂ ਰਿਪੋਰਟਾਂ ਨਾਲ ਲੈ ਕੇ ਜਾਣ ਦੀ ਲੋੜ ਨਹੀਂ ਪਵੇਗੀ, ਸਗੋਂ ਇਸ ਕਾਰਡ ਜ਼ਰੀਏ ਮਰੀਜ਼ ਨੂੰ ਓ. ਪੀ. ਡੀ. ਦੀ ਪਰਚੀ ਬਣਵਾਉਣ ਲਈ ਕਤਾਰ 'ਚ ਲੱਗਣ ਦੀ ਲੋੜ ਵੀ ਨਹੀਂ ਪਵੇਗੀ | ਆਭਾ ਖਾਤਾ ਧਾਰਕ ਵਾਸਤੇ ਫ਼ਿਲਹਾਲ ਚੋਣਵੇਂ ਹਸਪਤਾਲਾਂ 'ਚ ਵੱਖਰਾ ਕਾਊਾਟਰ ਲਗਾਇਆ ਗਿਆ ਹੈ | ਡਾ. ਜੈਨ ਨੇ ਆਖਿਆ ਕਿ ਜਿਵੇਂ ਹਰ ਵਿਅਕਤੀ ਦਾ ਆਧਾਰ ਕਾਰਡ ਹੋਣਾ ਲਾਜ਼ਮੀ ਹੋ ਗਿਆ ਹੈ, ਉਸੇ ਤਰ੍ਹਾਂ ਆਭਾ ਆਈ. ਡੀ. ਵੀ ਹਰ ਵਿਅਕਤੀ ਲਈ ਬਹੁਤ ਜ਼ਰੂਰੀ ਹੈ | ਇਹ ਆਈ. ਡੀ. ਸਿਰਫ਼ ਮੈਡੀਕਲ ਰਿਕਾਰਡ ਨੂੰ ਹੀ ਡਿਜ਼ੀਟਲ ਰੂਪ ਵਿਚ ਸੰਭਾਲ ਕੇ ਨਹੀਂ ਰੱਖਦੀ, ਸਗੋਂ ਇਲਾਜ ਨੂੰ ਤੇਜ਼, ਸੁਚੱਜਾ ਅਤੇ ਪ੍ਰਭਾਵਸ਼ਾਲੀ ਵੀ ਬਣਾਉਂਦੀ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਆਮ ਨਾਗਰਿਕਾਂ ਨੂੰ ਆਯੁਸ਼ਮਾਨ ਭਾਰਤ ਹੈਲਥ ਅਕਾਊਾਟ ਤਹਿਤ ਰਜਿਸਟਰ ਕੀਤਾ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਆਭਾ ਹੈਲਥ ਆਈ. ਡੀ. ਕਾਰਡ 14 ਅੰਕਾਂ ਦਾ ਵਿਲੱਖਣ ਨੰਬਰ ਹੈ | ਇਹ ਕਾਰਡ ਬਣਵਾਉਣ ਲਈ ਕਿਸੇ ਵੀ ਨੇੜਲੇ ਸਿਹਤ ਕੇਂਦਰ 'ਚ ਫੇਰੀ ਪਾਈ ਜਾ ਸਕਦੀ ਹੈ ਜਾਂ ਆਪਣੇ ਖੇਤਰ ਜਾਂ ਪਿੰਡ ਦੀ ਆਸ਼ਾ ਵਰਕਰ ਜਾਂ ਸਿਹਤ ਕਾਮੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ | ਕੋਈ ਵੀ ਨਾਗਰਿਕ ਅਧਿਕਾਰਤ ਵੈੱਬਸਾਈਟ 'ਤੇ ਘਰ ਬੈਠੇ ਹੀ ਖ਼ੁਦ ਵੀ ਇਹ ਕਾਰਡ ਬਣਾ ਸਕਦਾ ਹੈ | ਆਭਾ ਆਈ. ਡੀ. ਬਣਾਉਣ ਦੀ ਕੋਈ ਫ਼ੀਸ ਨਹੀਂ ਹੈ ਤੇ ਇਸ ਲਈ ਸਿਰਫ਼ ਆਧਾਰ ਕਾਰਡ ਜਾਂ ਡਰਾਈਵਿੰਗ ਲਾਇਸੰਸ ਅਤੇ ਮੋਬਾਈਲ ਨੰਬਰ ਦੀ ਲੋੜ ਪੈਂਦੀ ਹੈ |

Ad Position 22
No active advertisement
ਪਿਛਲੀ ਖ਼ਬਰ ਸਬ-ਤਹਿਸੀਲ ਮਾਜਰੀ ਦੇ ਫ਼ਰਦ ਕੇਂਦਰ ਦੇ ਕਰਮਚਾਰੀਆਂ ਦੀ ਕਲਮਛੋੜ ਹੜਤਾਲ ਕਾਰਨ ਲੋਕ ਹੁੰਦੇ ਰਹੇ ਖੱਜਲ-ਖੁਆਰ <br/> ਅਗਲੀ ਖ਼ਬਰ ਖ਼ਾਲਸਾ ਸਕੂਲ ਖਰੜ ਵਿਖੇ 11ਵੀਂ ਕਲਾਸ ਦੇ ਦਾਖ਼ਲੇ 15 ਜੁਲਾਈ ਤੱਕ ਖੁੱਲ੍ਹੇ ਰਹਿਣਗੇ-ਧਨੋਆ <br/>
Ad Position 24