22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਅੰਬੇਡਕਰ ਭਵਨ ਨਾਲ ਲੱਗਦੀ ਜ਼ਮੀਨ ਨੂੰ ਫ਼ੌਜ ਨੂੰ ਤਬਦੀਲ ਕਰਨ ਦਾ ਵਿਰੋਧ <br/>

Ad Position 21
No active advertisement
ਅਜੀਤ ਡੈਸਕ 04-06-2025
ਲਾਲੜੂ, 3 ਜੂਨ (ਰਾਜਬੀਰ ਸਿੰਘ)-ਡਾ. ਭੀਮ ਰਾਓ ਅੰਬੇਡਕਰ ਸੇਵਾ ਸੁਸਾਇਟੀ ਸਮੇਤ ਅੰਬੇਡਕਰ ਭਾਈਚਾਰੇ ਦੇ ਲੋਕਾਂ ਵਲੋਂ ਅੰਬੇਡਕਰ ਭਵਨ ਦੇ ਨਾਲ ਲੱਗਦੀ ਜ਼ਮੀਨ ਦਾ ਤਬਾਦਲਾ ਸ਼ਹਿਰ ਵਿਚਲੀ ਫ਼ੌਜੀ ਜ਼ਮੀਨ ਨਾਲ ਨਾ ਕਰਕੇ ਇਹ ਜ਼ਮੀਨ ਭਵਨ ਨੂੰ ਦੇਣ ਦੀ ਮੰਗ ਕੀਤੀ ਹੈ | ਭਾਈਚਾਰੇ ਦੇ ਮੁਹਤਬਰਾਂ ਵਲੋਂ ਇਸ ਸੰਬੰਧੀ ਇਕ ਮੰਗ ਪੱਤਰ ਚੇਅਰਮੈਨ ਐਸ. ਸੀ. ਕਮਿਸ਼ਨ ਪੰਜਾਬ ਜਸਵੀਰ ਸਿੰਘ ਗੜ੍ਹੀ ਨੂੰ ਸੌਂਪਿਆ ਗਿਆ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਰੁਲਦਾ ਰਾਮ ਸੰਧੂ, ਉਪ ਪ੍ਰਧਾਨ ਜਸਵੀਰ ਸਿੰਘ ਤੇ ਜਨਰਲ ਸਕੱਤਰ ਮਾਸਟਰ ਮੇਵਾ ਸਿੰਘ ਸਮੇਤ ਭਾਈਚਾਰੇ ਦੇ ਹੋਰਨਾਂ ਲੋਕਾਂ ਨੇ ਕਿਹਾ ਕਿ ਨਗਰ ਕੌਂਸਲ ਲਾਲੜੂ ਵਲੋਂ ਲਾਲੜੂ ਮੰਡੀ ਦੇ ਕੁਝ ਘਰਾਂ ਨੂੰ ਫ਼ੌਜ ਦੀ ਜ਼ਮੀਨ 'ਚੋਂ ਰਸਤਾ ਦਿੱਤੇ ਜਾਣਾ ਦੀ ਤਜਵੀਜ਼ ਹੈ, ਜਿਸ ਦੇ ਬਦਲੇ 'ਚ ਫ਼ੌਜ ਨੂੰ ਅੰਬੇਡਕਰ ਭਵਨ ਦੇ ਨੇੜੇ ਜ਼ਮੀਨ ਦੇਣ ਦਾ ਪ੍ਰੋਪੋਜਲ ਰੱਖਿਆ ਜਾ ਰਿਹਾ ਹੈ, ਜਿਸ ਨੂੰ ਉਹ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ | ਉਨ੍ਹਾਂ ਕਿਹਾ ਕਿ ਭਵਨ ਦੇ ਨੇੜੇ ਪਹਿਲਾਂ ਹੀ ਥਾਂ ਬਹੁਤ ਘੱਟ ਹੈ ਤੇ ਹੁਣ ਉਸ 'ਚੋਂ ਕੁਝ ਹਿੱਸਾ ਫ਼ੌਜ ਨੂੰ ਦੇ ਦਿੱਤਾ ਜਾਵੇਗਾ, ਜਿਸ ਨਾਲ ਸਰਦਾਰਪੁਰਾ ਕਾਲੋਨੀ ਅਤੇ ਲਾਲੜੂ ਮੰਡੀ 'ਚ ਪੈਂਦੀ ਕਾਲੋਨੀ ਦੇ ਲੋਕਾਂ ਨੂੰ ਆਪਣੇ ਸਮਾਜਿਕ ਅਤੇ ਧਾਰਮਿਕ ਪ੍ਰੋਗਰਾਮ ਕਰਨ 'ਚ ਮੁਸ਼ਕਿਲ ਆਵੇਗੀ | ਇਸ ਦੇ ਸੰਬੰਧ 'ਚ ਉਨ੍ਹਾਂ ਵਲੋਂ ਡੀ. ਸੀ. ਮੁਹਾਲੀ, ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਤੇ ਨਗਰ ਕੌਂਸਲ ਲਾਲੜੂ ਨੂੰ ਵੀ ਮੰਗ-ਪੱਤਰ ਸੌਂਪਿਆ ਜਾ ਚੁੱਕਾ ਹੈ | ਓਧਰ ਦੂਜੇ ਪਾਸੇ ਇਸ ਸੰਬੰਧੀ ਸੰਪਰਕ ਕਰਨ 'ਤੇ ਨਗਰ ਕੌਂਸਲ ਲਾਲੜੂ ਦੇ ਕਾਰਜ ਸਾਧਕ ਅਫ਼ਸਰ ਅੰਮਿ੍ਤ ਲਾਲ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਚਾਰਜ਼ ਸੰਭਾਲਿਆ ਹੈ, ਲਿਹਾਜ਼ਾ ਉਨ੍ਹਾਂ ਨੂੰ ਮਾਮਲੇ ਸੰਬੰਧੀ ਹਾਲੇ ਕੋਈ ਜਾਣਕਾਰੀ ਨਹੀਂ ਹੈ ਤੇ ਉਹ ਇਸ ਸੰਬੰਧੀ ਕੱਲ੍ਹ ਹੀ ਪੂਰੀ ਜਾਣਕਾਰੀ ਦੇ ਸਕਦੇ ਹਨ, ਪਰ ਥਾਂ ਦੇ ਤਬਾਦਲੇ ਬਾਰੇ ਹਾਲੇ ਕੋਈ ਵਿਚਾਰ-ਵਟਾਂਦਰਾ ਨਹੀਂ ਹੋਇਆ |

Ad Position 22
No active advertisement
ਪਿਛਲੀ ਖ਼ਬਰ ਪੰਚਾਇਤ ਵਿਭਾਗ ਨੇ ਪਿੰਡ ਝੰਜੇੜੀ 'ਚ 191 ਏਕੜ ਸ਼ਾਮਲਾਤ ਜ਼ਮੀਨ ਦਾ ਲਿਆ ਕਬਜ਼ਾ <br/> ਅਗਲੀ ਖ਼ਬਰ 72 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਨੌਜਵਾਨ ਗਿ੍ਫ਼ਤਾਰ <br/>
Ad Position 24