ਚੰਡੀਗੜ੍ਹ, 4 ਜੂਨ (ਮਾਰਕੰਡਾ)-ਅੱਜ ਪੀ. ਜੀ. ਆਈ. ਐਮ. ਈ. ਆਰ ਚੰਡੀਗੜ੍ਹ ਦੀ ਮੈਡੀਕਲ ਟੈਕਨਾਲੋਜਿਸਟ ਯੂਨੀਅਨ ਦੀ ਚੋਣ ਹੋਈ ਜਿਸ ਵਿਚ ਅਜੈ ਕੁਮਾਰ ਝਾਅ ਨੂੰ 2025-2027 ਕਾਰਜਕਾਲ ਲਈ ਚੁਣਿਆ ਗਿਆ | ਦੋ-ਸਾਲਾ ਚੋਣਾਂ ਵਿਚ ਮੈਡੀਕਲ ਟੈਕਨਾਲੋਜਿਸਟ ਯੂਨੀਅਨ ਨੇ ਪ੍ਰਧਾਨ ਵਜੋਂ ਅਜੈ ਕੁਮਾਰ ਨੂੰ ਦੁਬਾਰਾ ਚੁਣਿਆ ਗਿਆ ਹੈ | ਚੋਣਾਂ ਵਿਚ ਉਤਸ਼ਾਹਜਨਕ ਭਾਗੀਦਾਰੀ ਅਤੇ ਉੱਚ ਵੋਟਰ ਮਤਦਾਨ ਦੇਖਣ ਨੂੰ ਮਿਲਿਆ | ਚੋਣ ਵੇਰਵੇ ਮੁਤਾਬਕ ਕੁੱਲ ਯੋਗ ਵੋਟਰ 533 ਵਿਚੋਂ 429 ਵੋਟਾਂ ਪਈਆਂ | ਜਿਸ ਵਿਚ ਅਜੈ ਕੁਮਾਰ ਝਾਅ ਨੇ ਵਿਰੋਧੀ ਨੂੰ 296 ਵੋਟਾਂ ਨਾਲ ਹਰਾ ਕੇ ਪ੍ਰਧਾਨਗੀ ਤੇ ਕਾਬਜ਼ ਹੋਏ | ਅਜੈ ਕੁਮਾਰ ਝਾਅ ਨੂੰ 361 ਵੋਟਾਂ ਪ੍ਰਾਪਤ ਕੀਤੀਆਂ | ਇਸੇ ਦੌਰਾਨ ਸੀਨੀਅਰ ਉਪ-ਪ੍ਰਧਾਨ ਅਦਿੱਤਿਆ ਨਾਗਰਥ, ਉਪ ਪ੍ਰਧਾਨ ਅਰੁਣ ਅਗਰਵਾਲ, ਸਕੱਤਰ ਜਨਰਲ ਅਜੈ ਅਤਰੀ, ਵਧੀਕ ਸਕੱਤਰ ਜਨਰਲ ਤਿ੍ਪਤਾ ਕੁਮਾਰੀ, ਸੰਯੁਕਤ ਸਕੱਤਰ ਕੌਸ਼ਲ ਸਿੰਘ ਸੁਮਨ, ਸੰਗਠਨ ਸਕੱਤਰ ਸੁਨੀਲ ਕੁਮਾਰ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਚੁਣੇ ਗਏ | ਨਤੀਜਿਆਂ ਦੀ ਘੋਸ਼ਣਾ ਤੋਂ ਬਾਅਦ ਅਜੈ ਕੁਮਾਰ ਝਾਅ ਨੇ ਸਾਰੇ ਪੀ.ਜੀ.ਆਈ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਪਾਰਦਰਸ਼ੀ ਸ਼ਾਸਨ, ਬਿਹਤਰ ਕੰਮ ਕਰਨ ਦੀਆਂ ਸਥਿਤੀਆਂ ਅਤੇ ਹਰੇਕ ਮੈਂਬਰ ਲਈ ਮਜ਼ਬੂਤ ਪ੍ਰਤੀਨਿਧਤਾ ਲਈ ਯਤਨਸ਼ੀਲ ਰਹਾਂਗਾ | ਇਨ੍ਹਾਂ ਨੇ ਅੱਗੇ ਕਿਹਾ ਕਿ ਆਉਣ ਵਾਲੇ ਸਮੇਂ ਅੰਦਰ ਅੰਦਰੂਨੀ ਸੰਚਾਰ ਚੈਨਲਾਂ ਨੂੰ ਸੁਚਾਰੂ ਬਣਾਉਣਾ, ਸਟਾਫ ਭਲਾਈ ਅਤੇ ਲਾਭਾਂ ਦੀ ਵਕਾਲਤ ਕਰਨਾ, ਵਿਭਾਗਾਂ ਵਿਚ ਨਿਰਪੱਖ ਨੀਤੀ ਲਾਗੂ ਕਰਨ ਨੂੰ ਯਕੀਨੀ ਬਣਾਉਣਾ, ਤਕਨੀਕੀ ਅਤੇ ਮੈਡੀਕਲ ਸਟਾਫ਼ ਵਿਚਕਾਰ ਇੱਕ ਸਹਿਯੋਗੀ ਵਾਤਾਵਰਨ ਬਣਾਉਣਾ ਆਦਿ ਸੀ |