ਚੰਡੀਗੜ੍ਹ, 4 ਜੂਨ (ਸੰਦੀਪ ਕੁਮਾਰ ਮਾਹਨਾ) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜ਼ੀਰਕਪੁਰ ਦੇ ਸੰਘਣੀ ਆਬਾਦੀ ਵਾਲੇ ਸਨੌਲੀ-ਕਿਸ਼ਨਪੁਰਾ ਇਲਾਕੇ ਵਿਚ ਸੀਵਰੇਜ ਟ੍ਰੀਟਮੈਂਟ ਪਲਾਂਟ (ਐਸ.ਟੀ.ਪੀ) ਦੀ ਉਸਾਰੀ 'ਤੇ ਸਥਿੱਤੀ ਜਿਉਂ ਦੀ ਤਿਉਂ ਰੱਖਣ ਦੇ ਨਿਰਦੇਸ਼ ਦਿੱਤੇ ਹਨ | ਪਟੀਸ਼ਨਕਰਤਾਵਾਂ ਨੇ ਦੋਸ਼ ਲਗਾਇਆ ਹੈ ਕਿ ਇਹ ਪ੍ਰੋਜੈਕਟ ਨੋਟੀਫਾਈਡ ਮਾਸਟਰ ਪਲਾਨ ਦੀ ਘੋਰ ਉਲੰਘਣਾ ਕਰਕੇ ਅਤੇ ਲਾਜ਼ਮੀ ਜਨਤਕ ਸਲਾਹ-ਮਸ਼ਵਰੇ ਤੋਂ ਬਿਨਾਂ ਲਾਗੂ ਕੀਤਾ ਜਾ ਰਿਹਾ ਹੈ | ਜਸਟਿਸ ਨਮਿਤ ਕੁਮਾਰ ਅਤੇ ਜਸਟਿਸ ਮਨੀਸ਼ਾ ਬੱਤਰਾ ਦੇ ਡਵੀਜ਼ਨ ਬੈਂਚ ਨੇ ਨਗਰ ਕੌਂਸਲ, ਜ਼ੀਰਕਪੁਰ ਨੂੰ ਕਾਨੂੰਨੀ ਸੁਰੱਖਿਆ ਉਪਾਵਾਂ ਦੀ ਪਾਲਣਾ ਕੀਤੇ ਬਿਨਾਂ ਰਿਹਾਇਸ਼ੀ ਜ਼ਮੀਨ 'ਤੇ ਐਸ.ਟੀ.ਪੀ ਬਣਾਉਣ ਤੋਂ ਰੋਕਣ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਦਲੀਲਾਂ ਸੁਣਨ ਤੋਂ ਬਾਅਦ ਇਹ ਅੰਤਰਿਮ ਹੁਕਮ ਦਿੱਤਾ | ਪਟੀਸ਼ਨ ਕਰਤਾਵਾਂ ਲੇਕਵਿਊ ਕੰਪਲੈਕਸ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਅਤੇ ਹੋਰਾਂ ਨੇ ਅਦਾਲਤ ਨੂੰ ਦੱਸਿਆ ਕਿ ਸਨੌਲੀ ਅਤੇ ਕਿਸ਼ਨਪੁਰਾ ਪਿੰਡਾਂ ਵਿਚ ਜ਼ਮੀਨ ਦੇ ਟੁਕੜਿਆਂ ਨੂੰ ਐਸ.ਟੀ.ਪੀ ਦੇ ਨਿਰਮਾਣ ਲਈ ਵਰਤਿਆ ਜਾ ਰਿਹਾ ਹੈ, ਭਾਵੇਂ ਕਿ ਇਹ ਇਲਾਕਾ ਸੂਚਿਤ ਮਾਸਟਰ ਪਲਾਨ ਅਧੀਨ ਰਿਹਾਇਸ਼ੀ ਵਰਤੋਂ ਲਈ ਚਿੰਨਿਤ ਸੀ | ਪਟੀਸ਼ਨਕਰਤਾ ਨੇ ਨੋਟੀਫਾਈਡ ਮਾਸਟਰ ਪਲਾਨ ਦੇ ਤਹਿਤ ਐਸ.ਟੀ.ਪੀ ਸਮੇਤ ਉਪਯੋਗਤਾਵਾਂ ਲਈ ਵਿਸ਼ੇਸ਼ ਤੌਰ 'ਤੇ ਨਿਰਧਾਰਿਤ ਦੋ ਥਾਵਾਂ ਨੂੰ ਜਾਣਬੁੱਝ ਕੇ ਬਾਈਪਾਸ ਕਰਨ 'ਤੇ ਸਵਾਲ ਉਠਾਇਆ | ਉਨ੍ਹਾਂ ਨੇ ਦਲੀਲ ਦਿੱਤੀ ਕਿ ਇਨ੍ਹਾਂ ਥਾਵਾਂ ਦੀ ਪਛਾਣ ਇਕ ਮਾਹਿਰ ਸੰਸਥਾ ਵਲੋਂ ਇਕ ਵਿਆਪਕ ਭੌਤਿਕ ਸਰਵੇਖਣ ਤੋਂ ਬਾਅਦ ਅਤੇ ਡਰਾਫ਼ਟ ਯੋਜਨਾ ਵਿਚ ਸ਼ਾਮਲ ਕੀਤੀ ਗਈ ਸੀ ਜਿਸਨੂੰ ਜਨਤਾ ਦੇ ਸਾਹਮਣੇ ਇਤਰਾਜ਼ਾਂ ਅਤੇ ਸੁਝਾਵਾਂ ਲਈ ਰੱਖਿਆ ਗਿਆ ਸੀ | ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਮਾਸਟਰ ਪਲਾਨ 'ਚ ਸੋਧ ਲਈ ਅਰਜ਼ੀ ਨਾ ਦੇਣ ਦਾ ਕਾਰਨ ਦੂਰ ਦੀ ਗੱਲ ਨਹੀਂ ਹੈ, ਕਿਉਂਕਿ ਦੋ ਥਾਵਾਂ ਨੂੰ ਪਹਿਲਾਂ ਹੀ ਅਜਿਹੇ ਉਪਯੋਗਤਾ ਉਦੇਸ਼ਾਂ ਲਈ ਸੂਚਿਤ ਕੀਤਾ ਜਾ ਚੁੱਕਾ ਹੈ | ਬੇਨਤੀਆਂ ਦਾ ਨੋਟਿਸ ਲੈਂਦੇ ਹੋਏ ਬੈਂਚ ਨੇ ਨੋਟਿਸ ਜਾਰੀ ਕੀਤਾ ਅਤੇ ਸਾਰੀਆਂ ਧਿਰਾਂ ਨੂੰ ਐਸ.ਟੀ.ਪੀ ਦੇ ਨਿਰਮਾਣ 'ਤੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ | ਮਾਮਲੇ ਦੀ ਸੁਣਵਾਈ ਹੁਣ