28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

cbcfbcf

Ad Position 21
No active advertisement
ਅਜੀਤ ਡੈਸਕ 05-06-2025
ਚੰਡੀਗੜ੍ਹ, 4 ਜੂਨ (ਸੰਦੀਪ ਕੁਮਾਰ ਮਾਹਨਾ)– ਸਮਾਜ ਅੰਦਰ ਜਾਤੀ ਭਿੰਨ ਭੇਦ ਦੇ ਫ਼ਲਾਅ ਤੇ ਰੋਕ ਲਗਾਉਣ ਲਈ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦਾ ਸੰਭਾਵਿਤ ਦਖ਼ਲ ਦਵਾਉਂਣ ਲਈ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਅਤੇ ਚੇਅਰਮੈਨ ਸੰਦੀਪ ਸਿੰਘ ਨੇ ਵਫ਼ਦ ਸਮੇਤ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨਾਲ ਮੁਲਾਕਾਤ ਕੀਤੀ | ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਨੇ ਪਿੰਡ ਵਡਾਲਾ ਭਿੱਟੇਵੱਢ ਦੇ ਸਰਪੰਚ ਮਦਨ ਸਿੰਘ ਅਤੇ ਜਸਬੀਰ ਸਿੰਘ ਨੂੰ ਕਮਿਸ਼ਨ ਅੱਗੇ ਪੇਸ਼ ਕਰਕੇ ਪਿੰਡ ਦੇ ਅਨੁਸੂਚਿਤ ਅਤੇ ਬੇਘਰੇ ਪਰਿਵਾਰਾਂ ਨੂੰ ਅਲਾਟ ਹੋਏ ਪਲਾਟਾਂ ਦੇ ਕਬਜ਼ੇ ਦਵਾਉਂਣ ਲਈ ਚੇਅਰਮੈਨ ਜਸਬੀਰ ਸਿੰਘ ਗੜੀ ਕੋਲ ਮੁੱਦਾ ਚੁੱਕਿਆ | ਵਫ਼ਦ ਨੇ ਕਮਿਸ਼ਨ ਦੇ ਚੇਅਰਮੈਨ ਨੂੰ 24 ਜ਼ਿਲਿਆਂ 'ਚ ਸੰਗਤ ਦਰਸ਼ਨ ਰੱਖ ਕੇ ਪੀੜਤ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਖ਼ੁਦ ਮਿਲਣ ਦਾ ਸੱਦਾ ਦਿੱਤਾ ਅਤੇ ਪਿੰਡਾਂ 'ਚ ਵਿਆਜੜੀਆਂ ਵਲੋਂ ਗਰੀਬ ਪਰਿਵਾਰਾਂ ਨੂੰ 10 ਫ਼ੀਸਦੀ ਵਿਆਜ 'ਤੇ ਪੈਸੇ ਦੇਕੇ ਕੀਤੇ ਜਾ ਰਹੇ ਸ਼ੋਸ਼ਣ ਨੂੰ ਠੱਲ੍ਹ ਪਾਉਣ ਲਈ ਕਮਿਸ਼ਨ ਨੂੰ ਸੰਭਾਵਿਤ ਦਖ਼ਲ ਦੇਣ ਦੀ ਅਪੀਲ ਵੀ ਕੀਤੀ | ਨਾਲ ਹੀ ਪੁਲਿਸ ਪ੍ਰਸ਼ਾਸਨ ਦੀ ਇਕ ਪਾਸੜ ਭੂਮਿਕਾ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਸੁਣਵਾਈ ਕਰਨ ਅਤੇ ਸਰਕਾਰੀ ਜਬਰ ਨੂੰ ਠੱਲ੍ਹਣ ਲਈ ਪੁਲਿਸ ਜ਼ਿਆਦਤੀਆਂ ਨਾਲ ਸਬੰਧਿਤ ਕੇਸਾਂ 'ਚ ਤਰਜ਼ੀਹ ਦੇਣ ਦੀ ਤਾਕੀਦ ਵੀ ਕੀਤੀ | ਇਸ ਮੌਕੇ ਸਤਨਾਮ ਸਿੰਘ ਗਿੱਲ ਨੇ ਪ੍ਰਾਈਵੇਟ ਸਕੂਲ ਦੇ ਇਕ ਸੰਚਾਲਕ ਵਲੋਂ ਧਮਕਾਉਣ ਅਤੇ ਜਾਤੀ ਤੌਰ 'ਤੇ ਅਟੈਕ ਕਰਨ ਦੇ ਅਪਰਾਧਿਕ ਮਾਮਲੇ 'ਚ ਸਬੂਤਾਂ ਸਮੇਤ ਕਮਿਸ਼ਨ ਨੂੰ ਸ਼ਿਕਾਇਤ ਸੌਂਪ ਕੇ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਕਮਿਸ਼ਨ ਨੂੰ ਐਟਰੋਸਿਟੀ ਐਕਟ ਦੀਆਂ ਸੰਗੀਨ ਧਰਾਵਾਂ ਤਹਿਤ ਮੁਕੱਦਮਾ ਦਰਜ਼ ਕਰਨ ਦੀ ਬੇਨਤੀ ਕੀਤੀ | ਚੇਅਰਮੈਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਵਲੋਂ ਚੁੱਕੇ ਗਏ ਮੁੱਦਿਆਂ ਦੇ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਸਬੰਧਿਤ ਵਿਭਾਗ ਦੇ ਜ਼ਿੰਮੇਵਾਰ ਅਫ਼ਸਰਾਂ ਨੂੰ ਨੋਟਿਸ ਜਾਰੀ ਕਰਨ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ | ਉਨ੍ਹਾਂ ਕਿਹਾ ਕਿ ਸਤਨਾਮ ਸਿੰਘ ਗਿੱਲ ਵਲੋਂ ਐਸ.ਸੀ ਐਕਟ ਦੀ ਕਾਰਵਾਈ ਦੀ ਕੀਤੀ ਮੰਗ ਦੇ ਵਿਸ਼ੇ ਨਾਲ ਸਬੰਧਿਤ ਕਾਰਵਾਈ ਕਰਨ ਲਈ ਐਸ.ਐਸ.ਪੀ ਅੰਮਿ੍ਤਸਰ ਦਿਹਾਤੀ ਨੂੰ ਕਮਿਸ਼ਨ ਨੇ ਲਿਖ ਦਿੱਤਾ ਹੈ | ਅਨੁਸੂਚਿਤ ਜਾਤੀ ਦੇ ਬੱਚਿਆਂ ਲਈ 25 ਫ਼ੀਸਦੀ ਕੋਟੇ ਦੀਆਂ ਸੀਟਾਂ ਦੇ ਪ੍ਰਾਈਵੇਟ ਸਕੂਲਾਂ 'ਚ ਦਾਖ਼ਲੇ ਨੂੰ ਲੈ ਕੇ ਜੋ ਵੀ ਸਥਿਤੀ ਬਣੀ ਹੋਈ ਹੈ, ਉਸ ਦਾ ਅਧਿਐਨ ਕਰ ਅਤੇ ਕੇਸ ਨੂੰ ਚੰਗੀ ਤਰਾਂ ਸਮਝਣ ਤੋਂ ਬਾਅਦ ਸੂਬਾ ਸਰਕਾਰ ਨਾਲ ਮਾਮਲੇ ਦੇ ਵਿਚਾਰ ਚਰਚਾ ਕੀਤੀ ਜਾਵੇਗੀ | ਚੇਅਰਮੈਨ ਗੜੀ ਨੇ ਦੱਸਿਆ ਕਿ ਪਿੰਡ ਵਡਾਲਾ ਭਿੱਟੇਵੱਢ ਦੇ 165 ਦੇ ਕਰੀਬ ਅਲਾਟੀਆਂ ਨੂੰ ਪਲਾਟ ਨਾ ਮਿਲਣ ਸਬੰਧੀ ਗ੍ਰਾਮ ਪੰਚਾਇਤ ਉਨ੍ਹਾਂ ਕੋਲ ਆਈ ਹੈ ਅਤੇ ਕੇਸ ਦੀ ਜਾਂਚ ਪੜਤਾਲ ਕਰਨ ਲਈ ਡੀ.ਸੀ ਅੰਮਿ੍ਤਸਰ ਨੂੰ ਲਿਖਿਆ ਜਾ ਚੁੱਕਾ ਹੈ | ਵਫ਼ਦ 'ਚ ਸੰਸਥਾ ਦੇ ਟਰੱਸਟੀ ਮੈਂਬਰ ਗੁਰਪ੍ਰੀਤ ਸਿੰਘ ਖ਼ਾਲਸਾ, ਅੰਮਿ੍ਤਪਾਲ ਸਿੰਘ, ਲਖਵਿੰਦਰ ਸਿੰਘ ਰੋੜਾਵਾਲੀ, ਜਸਬੀਰ ਸਿੰਘ ਵਡਾਲਾ ਭਿੱਟੇਵੱਢ, ਫੁਲਜੀਤ ਸਿੰਘ ਵਰਪਾਲ, ਸਰਪੰਚ ਮਦਨ ਸਿੰਘ ਵਡਾਲਾ ਭਿੱਟੇਵੱਢ ਵੀ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਤਰੁਣ ਚੁੱਘ ਨੇ ਸੀਨੀਅਰ ਅਕਾਲੀ ਆਗੂ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਅਕਾਲ ਚਲਾਣੇ 'ਤੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ... ਅਗਲੀ ਖ਼ਬਰ ਸੀ. ਟੀ. ਯੂ. ਵਰਕਰਜ਼ ਯੂਨੀਅਨ ਵਲੋਂ ਜੀ. ਐਮ. ਦੇ ਦਫ਼ਤਰ ਅੱਗੇ ਕੀਤਾ ਰੋਸ ਪ੍ਰਦਰਸ਼ਨ
Ad Position 24