29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਜੰਗਲਾਤ ਵਿਭਾਗ ਵਲੋਂ ਵੱਖ-ਵੱਖ ਸਕੀਮਾਂ ਤਹਿਤ ਕਰੀਬ 60 ਲੱਖ ਬੂਟੇ ਲਗਾਏ ਜਾਣਗੇ : ਲਾਲ ਚੰਦ ਕਟਾਰੂਚੱਕ

Ad Position 21
No active advertisement
ਮੁਹਾਲੀ ਦੇ ਸੈਕਟਰ-68 ਸਥਿਤ ਜੰਗਲਾਤ ਕੰਪਲੈਕਸ ਵਿਖੇ ਸਮੀਖਿਆ ਮੀਟਿੰਗ ਦੌਰਾਨ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ | ਤਸਵੀਰ : ਵਰਿੰਦਰਜੀਤ ਸਿੰਘ <br/> 05-06-2025
ਐੱਸ. ਏ. ਐੱਸ. ਨਗਰ, 4 ਜੂਨ (ਪ੍ਰੋ. ਅਵਤਾਰ ਸਿੰਘ)-ਸੂਬੇ ਵਿਚ ਬੂਟੇ ਲਗਾਉਣ ਦੇ ਅਮਲ 'ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦਿਆਂ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਅੱਜ ਸੈਕਟਰ-68 ਸਥਿਤ ਜੰਗਲਾਤ ਕੰਪਲੈਕਸ ਵਿਖੇ ਇਕ ਸਮੀਖਿਆ ਮੀਟਿੰਗ ਦੌਰਾਨ ਇਨ੍ਹਾਂ ਦੀ ਸਹੀ ਦੇਖਭਾਲ ਅਤੇ ਰੱਖ-ਰਖਾਅ 'ਤੇ ਜ਼ੋਰ ਦਿੱਤਾ ਗਿਆ | ਇਸ ਮੌਕੇ ਜੰਗਲਾਤ ਮੰਤਰੀ ਨੇ ਦੱਸਿਆ ਕਿ ਵਿਭਾਗ ਵਲੋਂ ਵੱਖ-ਵੱਖ ਸਕੀਮਾਂ ਤਹਿਤ ਤਕਰੀਬਨ 60 ਲੱਖ ਬੂਟੇ ਲਗਾਏ ਜਾਣਗੇ | ਸੂਬੇ ਵਿਚ ਬੂਟੇ ਲਗਾਉਣ ਸੰਬੰਧੀ ਮੁਹਿੰਮ ਇਸ ਸਾਲ 1 ਜੁਲਾਈ ਤੋਂ ਸ਼ੁਰੂ ਹੋਵੇਗੀ | ਇਸ ਤੋਂ ਇਲਾਵਾ ਇਸ ਸਾਲ 382 ਨਾਨਕ ਬਗ਼ੀਚੀਆਂ ਅਤੇ 52 ਪਵਿੱਤਰ ਵਣ ਲਗਾਏ ਜਾਣਗੇ, ਜਦਕਿ 331 ਹੈਕਟੇਅਰ ਸੰਸਥਾਗਤ ਖੇਤਰ ਵਿਚ ਬੂਟੇ ਲਗਾਏ ਜਾਣਗੇ | ਇਸੇ ਦੌਰਾਨ ਅਧਿਕਾਰੀਆਂ ਨੇ ਟਿਊਬਵੈੱਲਾਂ ਦੇ ਆਲੇ-ਦੁਆਲੇ ਬੂਟੇ ਲਗਾਉਣ ਬਾਰੇ ਮੰਤਰੀ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿਚ 13.66 ਲੱਖ ਟਿਊਬਵੈੱਲਾਂ 'ਚੋਂ ਲਗਪਗ 94 ਫ਼ੀਸਦੀ ਟਿਊਬਵੈੱਲਾਂ 'ਤੇ ਬੂਟੇ ਲਗਾਏ ਜਾ ਚੁੱਕੇ ਹਨ | ਇਸ ਮੌਕੇ ਜੰਗਲਾਤ ਮੰਤਰੀ ਨੇ ਵਿਭਾਗ ਵਲੋਂ ਚੰਡੀਗੜ੍ਹ-ਫਗਵਾੜਾ ਸੜਕ 'ਤੇ ਬੂਟੇ ਲਗਾਉਣ ਦੇ ਬੇਮਿਸਾਲ ਕਾਰਜ ਦੀ ਸ਼ਲਾਘਾ ਕਰਦਿਆਂ ਅਧਿਕਾਰੀਆਂ ਨੂੰ ਲੁਧਿਆਣਾ-ਚੰਡੀਗੜ੍ਹ ਸੜਕ 'ਤੇ ਵੀ ਇਸੇ ਤਰ੍ਹਾਂ ਬੂਟੇ ਲਗਾਉਣ ਲਈ ਕਿਹਾ | ਇਸ ਤੋਂ ਇਲਾਵਾ ਜੰਗਲਾਤ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਜਿਥੇ ਵੀ ਬੂਟੇ ਲਗਾਏ ਗਏ ਹਨ, ਉਥੇ ਮੁਰਝਾ ਚੁੱਕੇ ਬੂਟਿਆਂ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਨਵੇਂ ਬੂਟੇ ਲਗਾਏ ਜਾਣ | ਉਨ੍ਹਾਂ ਅਧਿਕਾਰੀਆਂ ਨੂੰ ਸਾਰੀਆਂ ਵਿਭਾਗੀ ਸਕੀਮਾਂ ਨੂੰ ਸਮੇਂ ਸਿਰ ਪੂਰੀਆਂ ਕਰਨ ਦੇ ਨਿਰਦੇਸ਼ ਦਿੰਦਿਆਂ ਬੂਟੇ ਲਗਾਉਣ ਦੀ ਮੁਹਿੰਮ ਵਿਚ ਲੋਕਾਂ ਦੀ ਭਾਗੀਦਾਰੀ ਵੀ ਯਕੀਨੀ ਬਣਾਉਣ ਲਈ ਵੀ ਆਖਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਸਕੱਤਰ ਪਿ੍ਆਂਕ ਭਾਰਤੀ, ਪ੍ਰਮੁੱਖ ਮੁੱਖ ਵਣਪਾਲ (ਜੰਗਲਾਤ ਫੋਰਸ ਦੇ ਮੁਖੀ) ਧਰਮਿੰਦਰ ਸ਼ਰਮਾ, ਏ. ਪੀ. ਸੀ. ਸੀ. ਐਫ.-ਕਮ-ਸੀ. ਈ. ਓ. ਪਨਕੈਂਪਾ ਸੌਰਵ ਗੁਪਤਾ, ਏ. ਪੀ. ਸੀ. ਸੀ. ਐਫ. (ਪ੍ਰਸ਼ਾਸਨ) ਬਸੰਤਾ ਰਾਜ ਕੁਮਾਰ, ਸੀ. ਸੀ. ਐਫ. (ਹਿੱਲਜ਼) ਨਿਧੀ ਸ੍ਰੀ ਵਾਸਤਵ, ਸੀ. ਸੀ. ਐਫ. (ਵਾਈਲਡ ਲਾਈਫ਼) ਸਾਗਰ ਸੇਤੀਆ, ਸੀ. ਐਫ. ਸ਼ਿਵਾਲਿਕ ਸਰਕਲ ਕੰਨਨ ਤੇ ਡੀ. ਐਫ. ਓ. ਮੁਹਾਲੀ ਕੰਵਰਦੀਪ ਸਿੰਘ ਸਮੇਤ ਹੋਰ ਡੀ. ਐਫ. ਓ. ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ਾ, ਭਿ੍ਸ਼ਟਾਚਾਰ ਅਤੇ ਗੈਂਗਸਟਰਾਂ ਨਾਲ ਗੱਠਜੋੜ ਵਾਲੇ ਆਗੂਆਂ ਦੇ ਨਾਂਅ ਤੁਰੰਤ ਨਸ਼ਰ ਕੀਤੇ ਜਾਣ : ਕਾਮਰੇਡ ਬਰਾੜ <b... ਅਗਲੀ ਖ਼ਬਰ ਵਿਧਾਇਕ ਕੁਲਵੰਤ ਸਿੰਘ ਨੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਚੁਕਾਈ ਸਹੁੰ...
Ad Position 24