ਟਾ੍ਰਈਡੈਂਟ ਗਰੁੱਪ ਤੇ ਡੀ. ਪੀ. ਵਰਲਡ ਪੀ. ਜੀ. ਟੀ. ਆਈ. ਵਲੋਂ ਸਾਂਝੇ ਤੌਰ ’ਤੇ ਟ੍ਰਾਈਡੈਂਟ ਓਪਨ ਦੇ ਦੂਜੇ ਐਡੀਸ਼ਨ ਦਾ ਐਲਾਨ
ਚੰਡੀਗੜ੍ਹ, 28 ਨਵੰਬਰ (ਅਜਾਇਬ ਸਿੰਘ ਔਜਲਾ)-ਟ੍ਰਾਈਡੈਂਟ ਗਰੁੱਪ ਤੇ ਡੀ. ਪੀ.
ਚੰਡੀਗੜ੍ਹ, 28 ਨਵੰਬਰ (ਅਜਾਇਬ ਸਿੰਘ ਔਜਲਾ)-ਟ੍ਰਾਈਡੈਂਟ ਗਰੁੱਪ ਤੇ ਡੀ. ਪੀ. ਵਰਲਡ ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ (ਡੀ. ਪੀ. ਵਰਲਡ ਪੀ. ਜੀ. ਟੀ. ਆਈ.), ਜੋ ਭਾਰਤ ਵਿਚ ਪੁਰਸ਼ਾਂ ਦੇ ਪੇਸ਼ੇਵਰ ਗੋਲਫ ਦੀ ਅਧਿਕਾਰਤ ਮਨਜ਼ੂਰੀ ਦੇਣ ਵਾਲੀ ਸੰਸਥਾ ਹੈ, ਨੇ ਅੱਜ ਸਾਂਝੇ ਤੌਰ ’ਤੇ ਟ੍ਰਾਈਡੈਂਟ ਓਪਨ ਗੋਲਫ ਟੂਰਨਾਮੈਂਟ ਦੇ ਦੂਜੇ ਐਡੀਸ਼ਨ ਦਾ ਐਲਾਨ ਕੀਤਾ, ਜੋ ਵੱਕਾਰੀ ਚੰਡੀਗੜ੍ਹ ਗੋਲਫ ਕਲੱਬ ’ਚ 1 ਤੋਂ 4 ਦਸੰਬਰ, 2026 ਤੱਕ ਕਰਵਾਇਆ ਜਾਵੇਗਾ। ਟੂਰਨਾਮੈਂਟ ਦੀ ਇਨਾਮੀ ਰਾਸ਼ੀ 1 ਕਰੋੜ ਰੁਪਏ ਰੱਖੀ ਗਈ ਹੈ।ਟੂਰਨਾਮੈਂਟ ’ਚ ਪ੍ਰਮੁੱਖ ਭਾਰਤੀ ਪੇਸ਼ੇਵਰ ਖਿਡਾਰੀ ਹਿੱਸਾ ਲੈਣਗੇ, ਜਿਨ੍ਹਾਂ ’ਚ ਡੀ. ਪੀ. ਵਰਲਡ ਟੂਰ ਦੇ ਕਈ ਵਾਰ ਦੇ ਜੇਤੂ ਸ਼ੁਭੰਕਰ ਸ਼ਰਮਾ, ਡੀ. ਪੀ. ਵਰਲਡ ਪੀ. ਜੀ. ਟੀ. ਆਈ. ਆਰਡਰ ਆਫ ਮੈਰਿਟ ਦੇ ਸਾਬਕਾ ਚੈਂਪੀਅਨ ਯੁਵਰਾਜ ਸੰਧੂ, ਵੀਰ ਅਹਲਾਵਤ, ਓਮ ਪ੍ਰਕਾਸ਼ ਚੌਹਾਨ, ਮਨੂ ਗੰਡਾਸ (ਮੌਜੂਦਾ ਚੈਂਪੀਅਨ), ਖਲਿਨ ਜੋਸ਼ੀ ਤੇ ਰਾਸ਼ਿਦ ਖਾਨ, ਨਾਲ ਹੀ ਹੋਰ ਅੰਤਰਰਾਸ਼ਟਰੀ ਜੇਤੂ ਅਜੀਤੇਸ਼ ਸੰਧੂ, ਰਾਹਿਲ ਗੰਗਜੀ ਅਤੇ ਵਿਰਾਜ ਮਡੱਪਾ ਆਦਿ ਦੇ ਨਾਂਅ ਸ਼ਾਮਿਲ ਹਨ। ਸ਼ੁਭੰਕਰ ਸ਼ਰਮਾ, ਯੁਵਰਾਜ ਸੰਧੂ ਤੇ ਅਜੀਤੇਸ਼ ਸੰਧੂ ਤੋਂ ਇਲਾਵਾ, ਮੇਜ਼ਬਾਨ ਸ਼ਹਿਰ ਚੰਡੀਗੜ੍ਹ ਦੀ ਨੁਮਾਇੰਦਗੀ ਅੰਗਦ ਚੀਮਾ, ਅਕਸ਼ੈ ਸ਼ਰਮਾ, ਜੈਰਾਜ ਸਿੰਘ ਸੰਧੂ, ਬ੍ਰਸ਼ਵਰਪਾਲ ਸਿੰਘ, ਵਾਸੂ ਸਹਿਗਲ ਤੇ ਮਨਜੋਤ ਸਿੰਘ ਵਰਗੇ ਖਿਡਾਰੀ ਕਰਨਗੇ। ਟੂਰਨਾਮੈਂਟ ’ਚ ਕੁੱਝ ਪ੍ਰਮੁੱਖ ਵਿਦੇਸ਼ੀ ਨਾਵਾਂ ਵਿਚ ਸ਼ਾਮਿਲ ਹਨ ਸ੍ਰੀਲੰਕਾ ਦੇ ਐਨ ਥੰਗਰਾਜਾ ਤੇ ਬੀ ਜੀ ਲਲਿਤ ਕੁਮਾਰਾ, ਬੰਗਲਾਦੇਸ਼ ਦੇ ਜਮਾਲ ਹੁਸੈਨ, ਬਾਦਲ ਹੁਸੈਨ ਅਤੇ ਮੁਹੰਮਦ ਅਕਬਰ ਹੁਸੈਨ, ਚੈੱਕ ਗਣਰਾਜ ਦੇ ਸਟੇਪਾਨ ਡਾਨੇਕ, ਨੇਪਾਲ ਦੇ ਸੁਬਾਸ਼ ਤਮਾਂਗ ਅਤੇ ਯੂਗਾਂਡਾ ਦੇ ਜੋਸ਼ੂਆ ਸੀਲ ਦੇ ਨਾਂਅ ਵਰਨਣਯੋਗ ਹਨ। ਇਹ 72-ਹੋਲ ਦਾ ਸਟ੍ਰੋਕ-ਪਲੇ ਟੂਰਨਾਮੈਂਟ ਹੈ, ਜਿਸ ਵਿਚ 120 ਖਿਡਾਰੀਆਂ ਦਾ ਫੀਲਡ ਹੋਵੇਗਾ। ਇਥੇ ਅੱਜ ਰਾਜਿੰਦਰ ਗੁਪਤਾ, ਸੰਸਦ ਮੈਂਬਰ (ਰਾਜ ਸਭਾ) ਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ, ਨੇ ਕਿਹਾ, “ਸਾਨੂੰ ਟ੍ਰਾਈਡੈਂਟ ਓਪਨ ਦੇ ਦੂਜੇ ਐਡੀਸ਼ਨ ਦਾ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ। ਕਪਿਲ ਦੇਵ, ਪ੍ਰਧਾਨ, ਡੀ. ਪੀ. ਵਰਲਡ ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ (ਡੀ. ਪੀ. ਵਰਲਡ ਪੀ. ਜੀ. ਟੀ. ਆਈ), ਨੇ ਕਿਹਾ, “ਟ੍ਰਾਈਡੈਂਟ ਓਪਨ ਦੇ ਦੂਜੇ ਐਡੀਸ਼ਨ ਦਾ ਐਲਾਨ ਕਰਦਿਆਂ ਟ੍ਰਾਈਡੈਂਟ ਗਰੁੱਪ ਨਾਲ ਆਪਣੀ ਸਾਂਝ ਜਾਰੀ ਰੱਖਣਾ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਮੇਜਰ ਆਰ. ਐਸ. ਵਿਰਕ, ਪ੍ਰਧਾਨ, ਚੰਡੀਗੜ੍ਹ ਗੋਲਫ ਕਲੱਬ, ਨੇ ਵਿਚਾਰੇ ਰੱਖੇ।