28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਪਿੰਡ ਦੀ ਸ਼ਾਮਲਾਤ ਜ਼ਮੀਨ ’ਤੇ ਕਬਜ਼ੇ ਤੇ ਮਿੱਟੀ ਦੀ ਖੁਦਾਈ ਦੇ ਦੋਸ਼, ਦਲਿਤ ਤੇ ਪੱਛੜੇ ਵਰਗਾਂ ਦੇ ਲੋਕ ਹੱਕਾਂ ਤੋਂ ਵਾਂਝੇ

ਮਾਜਰੀ, 28 ਨਵੰਬਰ (ਕੁਲਵੰਤ ਸਿੰਘ ਧੀਮਾਨ)-ਪਿੰਡ ਦੀ ਸ਼ਾਮਲਾਤ ਜ਼ਮੀਨ ਨੂੰ ਲੈ ਕੇ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਕੁਝ ਵਸਨੀਕਾਂ ਵਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਸ਼ਾਮਲਾਤ ਜ਼ਮੀਨ ’ਤੇ ਕਿਸਾਨਾਂ ਵਲੋਂ ਆਪਣੇ ਨਾਂਅ ਗਿਰਦਾਵਰੀਆਂ ਦਰਜ ਕਰਵਾਈਆਂ ਗਈਆਂ ਸਨ।

Ad Position 21
No active advertisement
ਅਜੀਤ ਡੈਸਕ 29-11-2026
ਮਾਜਰੀ, 28 ਨਵੰਬਰ (ਕੁਲਵੰਤ ਸਿੰਘ ਧੀਮਾਨ)-ਪਿੰਡ ਦੀ ਸ਼ਾਮਲਾਤ ਜ਼ਮੀਨ ਨੂੰ ਲੈ ਕੇ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਕੁਝ ਵਸਨੀਕਾਂ ਵਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਸ਼ਾਮਲਾਤ ਜ਼ਮੀਨ ’ਤੇ ਕਿਸਾਨਾਂ ਵਲੋਂ ਆਪਣੇ ਨਾਂਅ ਗਿਰਦਾਵਰੀਆਂ ਦਰਜ ਕਰਵਾਈਆਂ ਗਈਆਂ ਸਨ। ਇਸ ਤੋਂ ਇਲਾਵਾ ਜ਼ਮੀਨ ਵਿਚੋਂ ਵੱਡੇ ਪੱਧਰ ’ਤੇ ਮਿੱਟੀ ਦੀ ਖੁਦਾਈ ਕਰਵਾ ਕੇ ਮਿੱਟੀ ਚੁਕਵਾਉਣ ਅਤੇ ਜ਼ਮੀਨ ਵਿਚ ਦਰੱਖਤ ਲਗਾਉਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਪਿੰਡ ਸੈਣੀ ਮਾਜਰਾ (167), ਖਿਜ਼ਰਾਬਾਦ, ਮੀਆਂਪੁਰ, ਲੁਬਾਣਗੜ੍ਹ, ਸੈਣੀ ਮਾਜਰਾ (318), ਨਗਲੀਆਂ ਦੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਇਹ ਜ਼ਮੀਨ ਪਿੰਡ ਦੀ ਸਾਂਝੀ ਸ਼ਾਮਲਾਤ ਜ਼ਮੀਨ ਹੈ ਤਾਂ ਇਸ ਦੀ ਵਰਤੋਂ ਤੇ ਮਾਲਕੀ ਸੰਬੰਧੀ ਨਿਯਮਾਂ ਦੀ ਪਾਲਣਾ ਹੋਣੀ ਚਾਹੀਦੀ ਹੈ। ਉਕਤ ਪਿੰਡਾਂ ਦੇ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਵਸਨੀਕਾਂ ਨੇ ਕਿਹਾ ਕਿ ਸ਼ਾਮਲਾਤ ਜ਼ਮੀਨ ਵਿਚ ਉਨ੍ਹਾਂ ਦੇ ਕਾਨੂੰਨੀ ਹੱਕਾਂ ਅਤੇ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਅਨੁਸ਼ੂਚਿਤ ਤੇ ਪਛੜੀਆਂ ਸ਼੍ਰੇਣੀਆਂ ਦੇ ਬਣਦੇ ਹੱਕਾਂ ਤੋਂ ਉਨ੍ਹਾਂ ਨੂੰ ਵਾਂਝਾ ਰੱਖੇ ਜਾਣ ਦੀ ਸ਼ਿਕਾਇਤ ਹੈ। ਪਿੰਡ ਵਾਸੀਆਂ ਨੇ ਮਾਲ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸੰਬੰਧਿਤ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਾਮਲਾਤ ਜ਼ਮੀਨ ਦੀ ਮਾਲਕੀ, ਗਿਰਦਾਵਰੀਆਂ, ਇੰਤਕਾਲਾਂ ਤੇ ਮਿੱਟੀ ਦੀ ਖੁਦਾਈ ਸੰਬੰਧੀ ਪੂਰੇ ਰਿਕਾਰਡ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਗਿਰਦਾਵਰੀਆਂ ਕਿਸ ਦੇ ਆਧਾਰ ’ਤੇ ਤਬਦੀਲ ਕੀਤੀਆਂ ਗਈਆਂ ਸਨ ਅਤੇ ਹੁਣ ਕਿਸ ਦੇ ਹੁਕਮਾਂ ਅਨੁਸਾਰ ਸ਼ਾਮਲਾਤ ਜ਼ਮੀਨ ਵਿਚ ਦਰਖ਼ੱਤ ਲਾਕੇ ਨਾਜਾਇਜ਼ ਕਬਜ਼ੇ ਕੀਤੇ ਜਾਂ ਰਹੇ ਹਨ। ਜੇਕਰ ਕਿਸੇ ਵੀ ਪੱਧਰ ’ਤੇ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਸੰਬੰਧਿਤ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ ਅਤੇ ਯੋਗ ਹੱਕਦਾਰਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿਵਾਏ ਜਾਣ। ਉਕਤ ਪਿੰਡਾਂ ਦੇ ਵਸਨੀਕ ਵਰਿੰਦਰ ਸਿੰਘ, ਸ਼ਮਸ਼ੇਰ ਸਿੰਘ, ਲਖਵੀਰ ਸਿੰਘ, ਸੁਖਵੀਰ ਸਿੰਘ, ਸਿਮਰਨਜੀਤ ਸਿੰਘ, ਰਘਬੀਰ ਸਿੰਘ, ਗੁਰਜੀਤ ਸਿੰਘ, ਗੁਰਨਾਮ ਸਿੰਘ, ਰਣਜੀਤ ਸਿੰਘ, ਦਿਲਬਾਗ ਸਿੰਘ, ਬਲਬੀਰ ਸਿੰਘ ਆਦਿ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਮੁਹਾਲੀ, ਮਾਲ ਮਹਿਕਮੇ ਦੇ ਸੈਕਟਰੀ, ਸੀ. ਬੀ. ਆਈ. ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਅਨੁਸੂਚਿਤ ਤੇ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਇਆਂ ਜਾਵੇ।
Ad Position 22
No active advertisement
ਪਿਛਲੀ ਖ਼ਬਰ ਟਾ੍ਰਈਡੈਂਟ ਗਰੁੱਪ ਤੇ ਡੀ. ਪੀ. ਵਰਲਡ ਪੀ. ਜੀ. ਟੀ. ਆਈ. ਵਲੋਂ ਸਾਂਝੇ ਤੌਰ ’ਤੇ ਟ੍ਰਾਈਡੈਂਟ ਓਪਨ ਦੇ ਦੂਜੇ ਐਡੀਸ਼ਨ ਦਾ ਐਲ... ਅਗਲੀ ਖ਼ਬਰ ਦੀਵਾਲੀ ਤੋਂ ਬਾਅਦ ਵੀ ਪ੍ਰਤਾਪ ਟੈਕਸਟਾਈਲਜ਼ ’ਤੇ ਆਫ਼ਰਾਂ ਦੀ ਧੂਮ ਜਾਰੀ
Ad Position 24