ਹਰਿਆਣਾ ਵਿਚ ਸਿੰਚਾਈ ਵਿਵਸਥਾ ਹੋਵੇਗੀ ਮਜ਼ਬੂਤ <br/>
ਅਜੀਤ ਡੈਸਕ
03-09-2025
ਉਨ੍ਹਾਂ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਦੀ ਫ਼ਸਲਾਂ ਨੂੰ ਸਿੰਚਾਈ ਲਈ ਪਾਣੀ ਮਿਲੇਗਾ, ਭੂਮੀਗਤ ਜਲ ਪੱਧਰ 'ਤੇ ਦਬਾਅ ਘੱਟ ਹੋਵੇਗਾ ਅਤੇ ਸੂਬੇ 'ਚ ਖੇਤੀਬਾੜੀ ਉਤਪਾਦਨ ਸਮਰੱਥਾ 'ਚ ਵਾਧਾ ਹੋਵੇਗਾ। ਗ੍ਰਾਮੀਣ ਖੇਤਰਾਂ 'ਚ ਪਾਣੀ ਦੇ ਜਮਾਵ ਦੀ ਸਮੱਸਿਆ 'ਤੇ ਕਾਬੂ ਪਾਇਆ ਜਾ ਸਕੇਗਾ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਕੰਮ ਤੈਅ ਸਮੇਂ 'ਚ ਉੱਚ ਗੁਣਵੱਤਾ ਨਾਲ ਪੂਰੇ ਕੀਤੇ ਜਾਣ। ਉਨ੍ਹਾਂ ਨੇ ਸਪਸ਼ਟ ਨਿਰਦੇਸ਼ ਦਿੱਤੇ ਕਿ ਨਿਰਮਾਣ ਸਾਮਗਰੀ ਦੀ ਗੁਣਵੱਤਾ ਅਤੇ ਮਾਈਨਰਾਂ ਦੇ ਲੈਵਲ 'ਚ ਕਿਸੇ ਤਰ੍ਹਾਂ ਦੀ ਗੜਬੜੀ ਨਹੀਂ ਹੋਣੀ ਚਾਹੀਦੀ। ਮੀਟਿੰਗ 'ਚ ਜਾਣਕਾਰੀ ਦਿੱਤੀ ਗਈ ਕਿ ਯਮੁਨਾ ਵਾਟਰ ਸਰਵਿਸ ਸਰਕਲ, ਭਿਵਾਨੀ ਤਹਿਤ 41 ਪਰਿਯੋਜਨਾਵਾਂ, ਯਮੁਨਾ ਵਾਟਰ ਸਰਵਿਸ ਸਰਕਲ, ਕਰਨਾਲ ਤਹਿਤ 1 ਅਤੇ ਯਮੁਨਾ ਵਾਟਰ ਸਰਵਿਸ ਸਰਕਲ, ਰੋਹਤਕ ਤਹਿਤ 2 ਪਰਿਯੋਜਨਾਵਾਂ 'ਤੇ ਕੰਮ ਕੀਤਾ ਜਾਵੇਗਾ। ਇਸੇ ਤਰ੍ਹਾਂ ਲੋਹਾਰੂ ਵਾਟਰ ਸਰਵਿਸ ਸਰਕਲ ਭਿਵਾਨੀ ਤਹਿਤ 7 ਪਰਿਯੋਜਨਾਵਾਂ ਅਤੇ ਜਵਾਹਰ ਲਾਲ ਨਹਿਰੂ ਸਰਕਲ ਰੇਵਾੜੀ ਤਹਿਤ 3 ਪਰਿਯੋਜਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਕੰਮਾਂ ਨੂੰ ਨਾਬਾਰਡ ਦੀ ਮਦਦ ਨਾਲ ਲਾਗੂ ਕੀਤਾ ਜਾਵੇਗਾ। ਇਨ੍ਹਾਂ ਪਰਿਯੋਜਨਾਵਾਂ ਤਹਿਤ ਮਾਈਨਰਾਂ ਦੇ ਕਿਨਾਰਿਆਂ ਨੂੰ ਮਜ਼ਬੂਤ ਅਤੇ ਉੱਚਾ ਕਰਨਾ, ਲਾਇਨਿੰਗ ਦੀ ਮਰੱਮਤ ਅਤੇ ਪੁਨਰਵਾਸ, ਪਾਇਪਲਾਇਨ ਬਿਛਾਉਣਾ, ਹੈਂਡ ਰੇਗੁਲੇਟਰ, ਸਾਇਫਨ, ਪੁਲਿਆ ਅਤੇ ਆਉਟਲੇਟ ਦੀ ਮੁਰੰਮਤ ਆਦਿ ਕੰਮਾਂ ਨੂੰ ਕੀਤਾ ਜਾਵੇਗਾ ਜਿਸ ਨਾਲ ਲੀਕੇਜ ਖ਼ਤਮ ਹੋਵੇਗੀ ਅਤੇ ਪਾਣੀ ਦੀ ਬੱਚਤ ਵੀ ਹੋਵੇਗੀ ਅਤੇ ਸੰਭਾਵਿਤ ਖੇਤਰਾਂ ਤੱਕ ਪਾਣੀ ਦੀ ਸਪਲਾਈ ਯਕੀਨੀ ਹੋਵੇਗੀ। ਮੀਟਿੰਗ 'ਚ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਜਨਸਿਹਤ ਇੰਜੀਨੀਅਰਿੰਗ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਮੁਹੰਮਦ ਸ਼ਾਇਨ, ਵਿਤ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਰਜੀਨੀਕਾਂਥਨ, ਸਿੰਚਾਈ ਅਤੇ ਜਲ ਸਰੋਤ ਵਿਭਾਗ ਦੇ ਇੰਜਿਅਰਿੰਗ-ਇਨ-ਚੀਫ਼ ਸਤਬੀਰ ਕਾਦਿਆਨ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।