29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਜੀ. ਆਰ. ਆਈ. ਆਈ. ਡੀ. ਨੇ 27ਵਾਂ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

Ad Position 21
No active advertisement
ਅਜੀਤ ਡੈਸਕ 03-09-2025
ਚੰਡੀਗੜ੍ਹ, 2 ਸਤੰਬਰ (ਮਾਰਕੰਡਾ)-ਸਰਕਾਰੀ ਬੌਧਿਕ ਅਪੰਗਤਾ ਮੁੜ ਵਸੇਬਾ ਸੰਸਥਾ (ਜੀ. ਆਰ. ਆਈ. ਆਈ. ਡੀ.) ਸੈਕਟਰ 31-ਸੀ ਚੰਡੀਗੜ੍ਹ ਨੇ ਆਪਣਾ 27ਵਾਂ ਸਾਲਾਨਾ ਦਿਵਸ ਉਤਸ਼ਾਹ ਨਾਲ ਮਨਾਇਆ, ਜਿਸ 'ਚ ਸੱਭਿਆਚਾਰਕ ਪ੍ਰਦਰਸ਼ਨ, ਅਕਾਦਮਿਕ ਸੈਸ਼ਨ ਤੇ ਇਨਾਮ ਵੰਡ ਸਮਾਰੌਹ ਕਰਵਾਇਆ | ਹਫ਼ਤਾ ਭਰ ਚੱਲਣ ਵਾਲੇ ਇਸ ਸਾਲਾਨਾ ਦਿਵਸ ਦੌਰਾਨ ਇਕ ਪੋਸਟਰ ਮੇਕਿੰਗ, ਸਲੋਗਨ ਲਿਖਣ ਮੁਕਾਬਲਾ, ਰਾਸ਼ਟਰੀ ਖੇਡ ਦਿਵਸ ਤੇ 1 ਤਰੀਕ ਨੂੰ ਸਮਾਪਤੀ ਪ੍ਰੋਗਰਾਮ ਵਿਚ ਜੀ. ਆਰ. ਆਈ. ਆਈ. ਡੀ. ਦੇ ਸੰਯੁਕਤ ਨਿਰਦੇਸ਼ਕ ਡਾ. ਅਜੀਤ ਸਿਡਾਨਾ ਨੇ ਭਾਸ਼ਨ ਦੇ ਨਾਲ-ਨਾਲ ਜੀਵੰਤ ਸੱਭਿਆਚਾਰਕ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ | ਸੱਭਿਆਚਾਰਕ ਪ੍ਰੋਗਰਾਮ 'ਚ ਪ੍ਰੇਰਣਾਦਾਇਕ ਡਾਂਸ ਮੈਸ਼-ਅੱਪ, ਡੁਏਟ ਡਾਂਸ, ਸੋਲੋ ਗੀਤ, ਸਾਜ਼ ਪੇਸ਼ਕਾਰੀ ਸ਼ਾਮਿਲ ਸੀ | ਪ੍ਰੋਗਰਾਮ ਦੇ ਅੰਤ 'ਚ ਵਿਦਿਆਰਥੀਆਂ ਦੁਆਰਾ ਸੰਯੁਕਤ ਭੰਗੜਾ ਪਾਇਆ | ਇਨਾਮ ਵੰਡ ਸਮਾਰੋਹ ਦੌਰਾਨ ਪੋਸਟਰ ਤੇ ਸਲੋਗਨ ਲਿਖਣ ਮੁਕਾਬਲਿਆਂ ਦੇ ਜੇਤੂਆਂ ਦੇ ਨਾਲ-ਨਾਲ ਸ਼ਾਨਦਾਰ ਸੱਭਿਆਚਾਰਕ ਕਲਾਕਾਰਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਜੀ. ਆਰ. ਆਈ. ਆਈ. ਡੀਯ ਸੰਸਥਾ ਦੇ ਸੀਨੀਅਰ ਅਧਿਕਾਰੀ, ਜਿਨ੍ਹਾਂ 'ਚ ਪ੍ਰਸ਼ਾਸਨਿਕ ਅਧਿਕਾਰੀ ਜਸਪਾਲ ਸ਼ਰਮਾ, ਇੰਚਾਰਜ ਕਲੀਨਿਕ ਡਾ. ਰੀਨਾ ਜੈਨ, ਪਿ੍ੰਸੀਪਲ ਵੰਦਨਾ ਸਿੰਘ ਅਤੇ ਕੋਰਸ ਕੋਆਰਡੀਨੇਟਰ ਡਾ. ਐਮ. ਕਰੂਅੱਪਾਸਾਮੀ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ 3704 ਅਧਿਆਪਕ ਯੂਨੀਅਨ ਵਲੋਂ ਵਿੱਦਿਆ ਭਵਨ ਦੇ ਦੋਵੇਂ ਗੇਟ ਬੰਦ ਕਰ ਕੇ ਪੱਕਾ ਧਰਨਾ ਜਾਰੀ <br/> ਅਗਲੀ ਖ਼ਬਰ ਦਫ਼ਤਰੀ ਹੁਕਮਾਂ ਦੀ ਉਲੰਘਣਾ ਤੇ ਗੰਭੀਰ ਦੁਰ-ਵਿਵਹਾਰ ਤਹਿਤ ਪੰਜਾਬ ਵਕਫ਼ ਬੋਰਡ ਦਾ ਪ੍ਰਸ਼ਾਸਕੀ ਅਧਿਕਾਰੀ ਮੁਅੱਤਲ
Ad Position 24