29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹਰਿਆਣਾ ਸਰਕਾਰ ਨੇ ਕੁਦਰਤੀ ਆਫਤ ਪੀੜਤਾਂ ਲਈ ਵਧਾਇਆ ਮਦਦ ਦਾ ਹੱਥ <br/>

Ad Position 21
No active advertisement
ਮੁੱਖ ਮੰਤਰੀ ਨਾਇਬ ਸਿੰਘ ਸੈਣੀ <br/> 03-09-2025
ਚੰਡੀਗੜ੍ਹ, 2 ਸਤੰਬਰ (ਰਾਮ ਸਿੰਘ ਬਰਾੜ) - ਹਰਿਆਣਾ ਸਰਕਾਰ ਨੇ ਭਾਰੀ ਬਰਸਾਤ ਨਾਲ ਉਤਪੰਨ ਆਪਦਾ ਦੀ ਮਾਰ ਝੱਲ ਰਹੇ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਦੇ ਨਾਲ ਡੰੂਘੀ ਇੱਕਜੁੱਟਤਾ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਰਾਹਤ ਫ਼ੰਡ ਤੋਂ ਦੋਨੋਂ ਸੂਬਿਆਂ ਨੂੰ ਪੰਜ-ਪੰਜ ਕਰੋੜ ਰੁਪਏ ਦੀ ਸਹਾਇਤਾ ਰਕਮ ਜਾਰੀ ਕੀਤੀ ਹੈ | ਇਸ ਸਹਾਇਤਾ ਰਕਮ ਦਾ ਉਦੇਸ਼ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਰਾਹਤ ਪਹੁੰਚਾਉਣਾ ਅਤੇ ਦੋਨੋਂ ਸੂਬਿਆਂ ਵਿਚ ਚਲਾਏ ਜਾ ਰਹੇ ਬਚਾਅ ਅਤੇ ਪੁਨਰਵਾਸ ਕੰਮਾਂ ਨੂੰ ਮਜ਼ਬੂਤ ਬਣਾਉਣਾ ਹੈ | ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਕੁਦਰਤੀ ਆਪਦਾ ਦੇ ਇਸ ਸਮੇਂ ਵਿਚ ਹਰਿਆਣਾ ਸਰਕਾਰ ਅਤੇ ਸੂਬੇ ਦੀ ਜਨਤਾ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੀ ਹੈ | ਉਨ੍ਹਾਂ ਨੇ ਕਿਹਾ ਕਿ ਭਾਰੀ ਬਰਸਾਤ ਅਤੇ ਹੜ੍ਹ ਦੇ ਹਾਲਾਤ ਨਾਲ ਆਮ ਜਨਤਾ ਨੰੂ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਜਿਹੇ 'ਚ ਗੁਆਂਢੀ ਸੂਬੇ ਅਤੇ ਮਿੱਤਰ ਦੀ ਭੂਮਿਕਾ ਨਿਭਾਉਣਾ ਹਰਿਆਣਾ ਸਰਕਾਰ ਦੀ ਜ਼ਿੰਮੇਵਾਰੀ ਹੈ |
ਮੁੱਖ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਪ੍ਰਭਾਵਿਤ ਲੋਕਾਂ ਤੱਕ ਜਲਦੀ ਅਤੇ ਕਾਫ਼ੀ ਸਹਾਇਤਾ ਪਹੁੰਚਾਉਣ ਲਈ ਹਰਿਆਣਾ ਸਰਕਾਰ ਹਰ ਸੰਭਵ ਸਹਿਯੋਗ ਦੇਣ ਨੂੰ ਤਿਆਰ ਹੈ | ਉਨ੍ਹਾਂ ਨੇ ਦੋਨੋਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਤਰ੍ਹਾਂ ਦੀ ਵੱਧ ਰਾਹਤ ਸਮੱਗਰੀ ਜਾਂ ਸਹਾਇਤਾ ਦੀ ਜ਼ਰੂਰਤ ਹੋਵੇ ਤਾਂ ਬਿਨਾਂ ਕਿਸੇ ਸੰਕੋਚ ਜਾਣੂ ਕਰਾਉਣ, ਹਰਿਆਣਾ ਸਰਕਾਰ ਤੁਰੰਤ ਜ਼ਰੂਰੀ ਮਦਦ ਉਪਲਬਧ ਕਰਵਾਏਗੀ | ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਆਪਦਾ ਦੀ ਇਸ ਘੜੀ ਵਿਚ ਪ੍ਰਭਾਵਿਤ ਲੋਕਾਂ ਦੇ ਚਿਹਰਿਆਂ 'ਤੇ ਆਸ ਅਤੇ ਰਾਹਤ ਮੋੜਨਾ ਸਭ ਤੋਂ ਵੱਧ ਪ੍ਰਾਥਮਿਕਤਾ ਹੈ | ਹਰਿਆਣਾ ਸਰਕਾਰ ਇਸ ਦਿਸ਼ਾ ਵਿਚ ਆਪਣਾ ਯੋਗਦਾਨ ਯਕੀਨੀ ਕਰੇਗੀ, ਤਾਂ ਜੋ ਸੰਕਟ ਦੀ ਇਸ ਸਥਿਤੀ ਵਿਚ ਕੋਈ ਵੀ ਪਰਿਵਾਰ ਆਪਣੇ ਨੂੰ ਇਕੱਲਾ ਨਾਲ ਮਹਿਸੂਸ ਕਰੇ |


Ad Position 22
No active advertisement
ਪਿਛਲੀ ਖ਼ਬਰ ਰਾਜਧਾਨੀ ਚੰਡੀਗੜ੍ਹ ਦੇ ਮਨੀਮਾਜਰਾ ਦੀ 7.7 ਏਕੜ ਜ਼ਮੀਨ ਦੀ ਵਿੱਕਰੀ 'ਚ ਵੱਡੇ ਘਪਲੇ ਦਾ ਖ਼ਦਸ਼ਾ <br/> ਅਗਲੀ ਖ਼ਬਰ 3704 ਅਧਿਆਪਕ ਯੂਨੀਅਨ ਵਲੋਂ ਵਿੱਦਿਆ ਭਵਨ ਦੇ ਦੋਵੇਂ ਗੇਟ ਬੰਦ ਕਰ ਕੇ ਪੱਕਾ ਧਰਨਾ ਜਾਰੀ <br/>
Ad Position 24