13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

14 ਸਾਲਾਂ ਤੋਂ ਬੰਦ ਪਈ ਬੱਸ ਸਟੈਂਡ ਦੇ ਨਾਲ ਵਾਲੀ ਸੜਕ ਮੁਹਾਲੀ ਦੀ ਬਦਕਿਸਮਤੀ- ਡਿਪਟੀ ਮੇਅਰ ਬੇਦੀ <br/>

Ad Position 21
No active advertisement
ਅਜੀਤ ਡੈਸਕ 05-09-2025
ਐੱਸ. ਏ. ਐੱਸ. ਨਗਰ, 4 ਸਤੰਬਰ (ਪ੍ਰੋ. ਅਵਤਾਰ ਸਿੰਘ)-ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਨਵੇਂ ਬੱਸ ਸਟੈਂਡ ਅਤੇ ਉਸ ਨਾਲ ਲੱਗਦੀ ਬੰਦ ਸੜਕ ਦੇ ਮਸਲੇ ਨੂੰ ਮੁਹਾਲੀ ਦੀ ਬਦਕਿਸਮਤੀ ਕਰਾਰ ਦਿੱਤਾ ਹੈ | ਉਹ ਅੱਜ ਗਮਾਡਾ ਮੁਖੀ ਵਲੋਂ ਬੁਲਾਈ ਗਈ ਮੀਟਿੰਗ 'ਚ ਸ਼ਾਮਿਲ ਹੋਏ, ਜੋ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ 'ਤੇ ਸੱਦੀ ਗਈ ਸੀ | ਮੀਟਿੰਗ 'ਚ ਬੱਸ ਸਟੈਂਡ ਨੂੰ ਚਲਾਉਣ ਵਾਲੀ ਕੰਪਨੀ ਦੇ ਨੁਮਾਇੰਦਿਆਂ ਅਤੇ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਸਮੇਤ ਕਈ ਹੋਰਨਾਂ ਅਧਿਕਾਰੀਆਂ ਵਲੋਂ ਵੀ ਹਿੱਸਾ ਲਿਆ ਗਿਆ | ਇਸ ਮੌਕੇ ਡਿਪਟੀ ਮੇਅਰ ਬੇਦੀ ਨੇ ਕਿਹਾ ਕਿ ਉਹ ਹਾਈਕੋਰਟ ਦੇ ਚੀਫ਼ ਜਸਟਿਸ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ | ਉਨ੍ਹਾਂ ਕਿਹਾ ਇਹ ਮੀਟਿੰਗ ਵੀ ਹਾਈਕੋਰਟ ਦੇ ਹੁਕਮਾਂ 'ਤੇ ਹੋਈ ਸੀ | ਉਨ੍ਹਾਂ ਦੱਸਿਆ ਕਿ ਪਿਛਲੇ 14 ਸਾਲਾਂ ਤੋਂ ਬੱਸ ਸਟੈਂਡ ਦੇ ਨਾਲ ਦੀ ਸੜਕ ਬੰਦ ਪਈ ਹੈ, ਜਿਸ ਕਾਰਨ ਲੋਕਾਂ ਨੂੰ ਰੋਜ਼ਾਨਾ ਭਾਰੀ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ | ਡਿਪਟੀ ਮੇਅਰ ਬੇਦੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਸੜਕ ਅਤੇ ਬੱਸ ਸਟੈਂਡ ਦਾ ਮਸਲਾ ਜਲਦ ਹੱਲ ਨਾ ਹੋਇਆ ਤਾਂ ਨੈਸ਼ਨਲ ਹਾਈਵੇਅ (ਦਾਰਾ ਸਟੂਡੀਓ-ਵੇਰਕਾ ਚੌਕ ਵਾਲਾ ਹਿੱਸਾ) ਵੀ ਆਉਣ ਵਾਲੇ ਦਿਨਾਂ 'ਚ ਧਸ ਸਕਦਾ ਹੈ | ਉਨ੍ਹਾਂ ਕਿਹਾ ਕਿ ਬਰਸਾਤ ਦੇ ਕਾਰਨ ਸੜਕ ਦੀ ਬੇਸਮੈਂਟ ਪਹਿਲਾਂ ਹੀ ਧਸਣੀ ਸ਼ੁਰੂ ਹੋ ਚੁੱਕੀ ਹੈ ਅਤੇ ਜੇਕਰ ਵੱਡੀ ਬਾਰਿਸ਼ ਹੋ ਗਈ ਤਾਂ ਇਹ ਹਾਈਵੇਅ ਬੰਦ ਹੋ ਸਕਦਾ ਹੈ ਅਤੇ ਰਾਤੋਂ-ਰਾਤ ਕੋਈ ਵੱਡੀ ਦੁਰਘਟਨਾ ਵੀ ਵਾਪਰ ਸਕਦੀ ਹੈ | ਡਿਪਟੀ ਮੇਅਰ ਬੇਦੀ ਨੇ ਦੱਸਿਆ ਕਿ ਮੀਟਿੰਗ 'ਚ ਮੌਜੂਦ ਕੰਪਨੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਹ ਸੜਕ ਬਣਾਉਣ ਲਈ ਤਿਆਰ ਹੈ, ਪਰ ਗਮਾਡਾ ਵਲੋਂ ਆਗਿਆ ਅਤੇ ਇਨਫਰਾਸਟਰੱਕਚਰ ਦੇਣ ਦੀ ਲੋੜ ਹੈ |
04 ਐਮਓਐਚ 12


Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਵਲੋਂ ਮੁਹਾਲੀ ਦੇ ਸਨਅਤਕਾਰਾਂ ਤੇ ਨਿਵੇਸ਼ਕਾਂ ਨਾਲ ਮੀਟਿੰਗ <br/> ਅਗਲੀ ਖ਼ਬਰ ਨਵਾਂਗਰਾਓਾ ਦੇ ਕੈਬ ਚਾਲਕ ਦੇ ਕਤਲ ਮਾਮਲੇ 'ਚ ਕਾਬੂ ਮੁਲਜ਼ਮਾਂ ਤੋਂ ਕੇਂਦਰੀ ਜਾਂਚ ਏਜੰਸੀ ਵਲੋਂ ਪੁੱਛਗਿੱਛ <br/>
Ad Position 24