13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਮੁਬਾਰਕਪੁਰ ਕਾਜ਼ਵੇਅ ਫ਼ਿਰ ਨੁਕਸਾਨਿਆ

Ad Position 21
No active advertisement
ਅਜੀਤ ਡੈਸਕ 05-09-2025
ਡੇਰਾਬੱਸੀ, 4 ਸਤੰਬਰ (ਰਣਬੀਰ ਸਿੰਘ ਪੜ੍ਹੀ)-ਲਗਾਤਾਰ ਦੋ ਦਿਨਾਂ ਦੀ ਭਾਰੀ ਬਾਰਿਸ਼ ਨਾਲ ਘੱਗਰ ਦਰਿਆ 'ਚ ਇਕ ਵਾਰ ਫਿਰ ਤਬਾਹੀ ਦਾ ਮੰਜ਼ਰ ਲੈ ਕੇ ਆਇਆ | ਡੇਰਾਬੱਸੀ-ਢਕੌਲੀ ਮਾਰਗ 'ਤੇ ਮੁਬਾਰਕਪੁਰ 'ਚ ਦਰਿਆ ਉੱਤੇ ਬਣਿਆ ਕਾਜ਼ਵੇਅ ਪੁਲ ਰਿਕਾਰਡ ਪਾਣੀ ਨਾਲ 100 ਫੁੱਟ ਤੋਂ ਵੱਧ ਹਿੱਸਾ ਟੁੱਟ ਗਿਆ | ਰਿਟੇਨਿੰਗ ਵਾਲ ਵੀ ਟੁੱਟ ਗਈ, ਜਿਸ ਕਾਰਨ ਪੁਲ 'ਤੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਕਰਨੀ ਪਈ | ਦਰਿਆ ਦੇ ਕੰਢੇ ਵੱਸ ਰਹੀਆਂ ਝੁੱਗੀਆਂ ਨੂੰ ਵੀ ਪਾਣੀ ਨੇ ਆਪਣੀ ਲਪੇਟ 'ਚ ਲੈ ਲਿਆ | ਇਸ ਕਾਰਨ ਲਗਪਗ 100 ਪਰਿਵਾਰ ਬੇਘਰ ਹੋ ਗਏ ਜੋ ਪਿਛਲੇ ਤਿੰਨ ਦਿਨਾਂ ਤੋਂ ਇੱਧਰ-ਉੱਧਰ ਡੇਰੇ ਲਗਾਈ ਬੈਠੇ ਹਨ | ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਰੋਜ਼ਾਨਾ ਖਾਣਾ ਤੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਵੀਰਵਾਰ ਨੂੰ ਪਾਣੀ ਘਟਣ 'ਤੇ ਲੋਕਾਂ ਨੇ ਦੁਬਾਰਾ ਆਪਣੇ ਟੁੱਟੇ-ਫੁੱਟੇ ਸਾਮਾਨ ਨਾਲ ਝੁੱਗੀਆਂ ਖੜ੍ਹੀਆਂ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ | ਆਮ ਤੌਰ 'ਤੇ ਘੱਗਰ 'ਚ ਮੌਨਸੂਨ ਸਮੇਂ 10-15 ਹਜ਼ਾਰ ਕਿਊਿੈਕ ਪਾਣੀ ਹੀ ਵਗਦਾ ਹੈ, ਪਰ ਇਸ ਵਾਰ ਬੁੱਧਵਾਰ ਸ਼ਾਮ ਨੂੰ ਪੱਧਰ 91,555 ਕਿਊਸਿਕ ਤੱਕ ਪਹੁੰਚ ਗਿਆ | 2023 'ਚ ਵੀ ਦਰਿਆ ਦਾ ਰੁਖ ਢਕੌਲੀ ਵੱਲ ਮੋੜ ਜਾਣ ਕਾਰਨ ਪੁਲ ਦੀ ਅਪ੍ਰੋਚ ਰੋਡ ਖ਼ਰਾਬ ਹੋਈ ਸੀ | ਉਸ ਵੇਲੇ ਪੀ. ਡਬਲਿਊ. ਡੀ. ਨੇ 14 ਲੱਖ ਰੁਪਏ ਖਰਚ ਕਰਕੇ ਕ੍ਰੇਟ ਵਾਇਰ ਤੇ ਵੱਡੇ ਪੱਥਰਾਂ ਨਾਲ ਕੰਧਾਂ ਮਜ਼ਬੂਤ ਕੀਤੀਆਂ ਸਨ, ਪਰ ਇਸ ਵਾਰ ਪਾਣੀ ਨੇ ਉਨ੍ਹਾਂ ਨੂੰ ਵੀ ਖੋਖਲਾ ਕਰ ਦਿੱਤਾ | ਇਸੇ ਦੌਰਾਨ ਪੀ. ਡਬਲਿਊ. ਡੀ. ਦੇ ਜੇ. ਈ. ਗੁਲਾਬ ਸਿੰਘ ਨੇ ਦੱਸਿਆ ਕਿ ਪੁਲ ਦੀ ਟੈਂਪਰੇਰੀ ਰਿਸਟੋਰੇਸ਼ਨ ਹੁਣ ਐਸ. ਡੀ ਆਰ ਫੰਡ ਤੋਂ ਕੀਤੀ ਜਾਵੇਗੀ | ਦੂਜੇ ਪਾਸੇ ਏ. ਡੀ. ਓ ਜਸਪਾਲ ਸਿੰਘ ਅਨੁਸਾਰ ਇਸ ਸਮੱਸਿਆ ਦਾ ਸਥਾਈ ਹੱਲ ਕੇਵਲ ਪਿੱਲਰ ਯੁਕਤ ਹਾਈ ਲੈਵਲ ਨਵਾਂ ਪੁਲ ਹੀ ਹੈ | ਮੌਜੂਦਾ ਕਾਜ਼ਵੇਅ ਦਾ ਪੁਲ 8 ਮੀਟਰ ਚੌੜਾ ਅਤੇ 100 ਮੀਟਰ ਲੰਮਾ ਹੈ | ਨਵਾਂ ਪੁਲ ਇਸ ਤੋਂ ਤਿੰਨ ਗੁਣਾ ਵੱਡਾ 12 ਮੀਟਰ ਚੌੜਾ ਅਤੇ 300 ਮੀਟਰ ਲੰਮਾ ਬਣਾਇਆ ਜਾਵੇਗਾ | ਇਸ ਲਈ ਪੰਜਾਬ ਸਰਕਾਰ ਵਲੋਂ 29.5 ਕਰੋੜ ਰੁਪਏ ਦੀ ਮਨਜੂਰੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ | ਵੱਡਾ ਤੇ ਉੱਚਾ ਹੋਣ ਕਰਕੇ ਨਵੇਂ ਪੁਲ ਰਾਹੀਂ ਪਾਣੀ ਦੀ ਨਿਕਾਸੀ ਤੇ ਵਾਹਨਾਂ ਦੀ ਆਵਾਜਾਈ ਦੋਵੇਂ ਸੁਚਾਰੂ ਰਹਿਣਗੇ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰੰਧਾਵਾ ਨੇ ਨਿਕਾਸੀ ਪ੍ਰਬੰਧਾਂ ਬਾਬਤ ਜ਼ੀਰਕਪੁਰ ਦਾ ਲਿਆ ਜਾਇਜ਼ਾ <br/> ਅਗਲੀ ਖ਼ਬਰ ਔਖੀ ਘੜੀ 'ਚ ਹਲਕਾ ਡੇਰਾਬੱਸੀ ਦੇ ਲੋਕਾਂ ਦੀ ਸੇਵਾ 'ਚ ਹਾਜ਼ਰ ਹਾਂ : ਗੁਰਦਰਸ਼ਨ ਸਿੰਘ ਸੈਣੀ
Ad Position 24