13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਖੇਡ ਵਿਭਾਗ ਵਿਚ 3.91 ਲੱਖ ਦੀ ਧੋਖਾਧੜੀ ਕਰਨ ਦੇ ਦੋਸ਼ 'ਚ ਸਰਕਾਰੀ ਕਲਰਕ ਵਿਰੁੱਧ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 05-09-2025
ਚੰਡੀਗੜ੍ਹ, 4 ਸਤੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਦੇ ਖੇਡ ਵਿਭਾਗ ਦੇ ਇਕ ਸਰਕਾਰੀ ਕਰਮਚਾਰੀ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ-42 ਦੇ ਸਪੋਰਟਸ ਕੰਪਲੈਕਸ ਵਿਖੇ ਤਾਇਨਾਤ ਇੰਦਰਜੀਤ ਸ਼ਰਮਾ (ਸੁਪਰਡੈਂਟ ਅਕਾਊਾਟਸ ਖੇਡ ਵਿਭਾਗ) ਦੀ ਸ਼ਿਕਾਇਤ 'ਤੇ ਚੰਡੀਗੜ੍ਹ ਦੇ ਥਾਣਾ ਸੈਕਟਰ-36 ਦੀ ਪੁਲਿਸ ਨੇ ਉਕਤ ਵਿਭਾਗ ਦੇ ਕਲਰਕ ਵਿਰੁੱਧ ਬੀ. ਐਨ. ਐੱਸ. ਦੀ ਧਾਰਾ 316 (5), 318 (4), 338 ਅਤੇ 340 (2) ਤਹਿਤ ਐੱਫ. ਆਈ. ਆਰ. ਦਰਜ ਕੀਤੀ ਹੈ | ਸ਼ਿਕਾਇਤਕਰਤਾ ਅਨੁਸਾਰ ਵਿਭਾਗੀ ਜਾਂਚ ਵਿਚ ਇਹ ਸਾਹਮਣੇ ਆਇਆ ਕਿ ਹਿਸਾਬ-ਕਿਤਾਬ ਵਿਚ ਲੱਖਾ ਦੀ ਰਾਸ਼ੀ ਦਾ ਫ਼ਰਕ ਆਇਆ ਹੈ ਅਤੇ ਜਿਸ ਤੋਂ ਬਾਅਦ ਪਤਾ ਚੱਲਿਆ ਕਿ ਵਕੁਲ ਨਾਮ ਦੇ ਕਲਰਕ ਨੇ 3,91,017 ਰੁਪਏ ਦੀ ਦੁਰਵਰਤੋਂ ਕੀਤੀ ਹੈ | ਇਸ ਦੇ ਨਾਲ ਹੀ ਉਸ ਤੇ ਸਪੋਰਟਸ ਕੰਪਲੈਕਸ ਦੇ ਵਿੱਤੀ ਰਿਕਾਰਡ ਨਾਲ ਛੇੜਛਾੜ ਕਰਨ ਦਾ ਵੀ ਦੋਸ਼ ਲਗਾਇਆ ਗਿਆ ਹੈ | ਫ਼ਿਲਹਾਲ ਇਸ ਮਾਮਲੇ ਵਿਚ ਉਕਤ ਮੁਲਜ਼ਮ ਦੀ ਗਿ੍ਫ਼ਤਾਰੀ ਨਹੀਂ ਕੀਤੀ ਹੈ ਅਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ |
ਜੀ.ਐਮ.ਸੀ.ਐਚ-32 'ਚ 135 ਆਊਟਸੋਰਸ ਅਸਾਮੀਆਂ ਨੂੰ ਦਿੱਤੀ ਮਨਜ਼ੂਰੀ
ਚੰਡੀਗੜ੍ਹ, 4 ਸਤੰਬਰ (ਮਾਰਕੰਡਾ)- ੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ | ਇਸ ਰਣਨੀਤਕ ਕਦਮ ਦਾ ਉਦੇਸ਼ ਸੁਵਿਧਾ ਦੀਆਂ ਵਧਦੀਆਂ ਜ਼ਰੂਰਤਾਂਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਵਿਖੇ ਮਰੀਜ਼ਾਂ ਦੀ ਦੇਖਭਾਲ ਅਤੇ ਸੰਚਾਲਨ ਕੁਸ਼ਲਤਾ ਨੂੰ ਵਧਾਉਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਨਵੇਂ ਬਣੇ ਐਮਰਜੈਂਸੀ ਅਤੇ ਟਰਾਮਾ ਸੈਂਟਰ ਲਈ ਕੁੱਲ 135 ਆਊਟਸੋਰਸਡ ਅਸਾਮ ਦੇ ਅਨੁਸਾਰ ਸੁਚਾਰੂ ਕੰਮਕਾਜ, ਬਿਹਤਰ ਸਫਾਈ ਮਿਆਰਾਂ ਅਤੇ ਬਿਹਤਰ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੋਵੇਗਾ | ਮਨਜ਼ੂਰਸ਼ੁਦਾ ਅਸਾਮੀਆਂ ਵਿਚ ਸ਼ਾਮਲ 37 ਸੁਰੱਖਿਆ ਗਾਰਡ ਹਨ ਜੋ ਕਿ ਮਰੀਜ਼ਾਂ, ਮੁਲਾਕਾਤੀਆਂ ਅਤੇ ਹਸਪਤਾਲ ਦੇ ਸਟਾਫ਼ ਦੀ 24 ਘੰਟੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ | ਇਸੇ ਨਾਲ 47 ਸਫਾਈ ਕਰਮਚਾਰੀ ਦੀ ਭਰਤੀ ਹੋਵੇਗੀ ਜੋ ਕਿ ਐਮਰਜੈਂਸੀ ਅਤੇ ਟਰਾਮਾ ਸੈਂਟਰ ਵਿਚ ਸਫਾਈ ਅਤੇ ਸਫਾਈ ਦੇ ਉੱਚ ਮਿਆਰਾਂ ਨੂੰ ਬਣਾਈ ਰੱਖਣਾ ਜਰੂਰੀ ਹੋਵੇਗਾ | 51 ਮਲਟੀ ਟਾਸਕਿੰਗ ਸਟਾਫ (ਐਮ.ਟੀ.ਐਸ) ਦੀ ਭਰਤੀ ਹੋਵੇਗੀ ਜੋ ਕਿ ਵੱਖ-ਵੱਖ ਗੈਰ-ਕਲੀਨਿਕਲ ਆਪਰੇਸ਼ਨਾਂ ਦਾ ਸਮਰਥਨ ਕਰਨ, ਮੈਡੀਕਲ ਸਟਾਫ ਦੀ ਸਹਾਇਤਾ ਕਰਨ ਅਤੇ ਨਿਰਵਿਘਨ ਮਰੀਜ਼ ਸੇਵਾਵਾਂ ਦੀ ਸਹੂਲਤ ਦੇਣ ਲਈ ਹੋਵੇਗੀ | ਇਹ ਅਸਾਮੀਆਂ ਆਊਟਸੋਰਸਿੰਗ ਰਾਹੀਂ ਭਰੀਆਂ ਜਾਣਗੀਆਂ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਤੋਂ ਹਥਿਆਰ ਸਮੇਤ ਗਿ੍ਫ਼ਤਾਰ ਨੌਜਵਾਨ ਨੂੰ ਅਦਾਲਤ ਨੇ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਅਗਲੀ ਖ਼ਬਰ ਵਿਧਾਇਕ ਰੰਧਾਵਾ ਨੇ ਨਿਕਾਸੀ ਪ੍ਰਬੰਧਾਂ ਬਾਬਤ ਜ਼ੀਰਕਪੁਰ ਦਾ ਲਿਆ ਜਾਇਜ਼ਾ <br/>
Ad Position 24