13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਕੇਂਦਰ ਸਰਕਾਰ ਵਲੋਂ ਜੀ.ਐਸ.ਟੀ. ਦਰਾਂ 'ਚ ਕੀਤੀ ਗਈ ਵੱਡੀ ਕਟੌਤੀ ਦਾ ਚੰਡੀਗੜ੍ਹ ਵਪਾਰ ਮੰਡਲ ਵਲੋਂ ਸਵਾਗਤ <br/>

Ad Position 21
No active advertisement
ਅਜੀਤ ਡੈਸਕ 05-09-2025
ਚੰਡੀਗੜ੍ਹ, 4 ਸਤੰਬਰ (ਸੰਦੀਪ ਕੁਮਾਰ ਮਾਹਨਾ)– ਜੀ.ਐਸ.ਟੀ. ਦਰਾਂ 'ਚ ਕੀਤੀ ਗਈ ਵੱਡੀ ਕਟੌਤੀ ਨੂੰ ਚੰਡੀਗੜ੍ਹ ਵਪਾਰ ਮੰਡਲ ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਮੱਧਮ ਵਰਗ ਦੇ ਲੋਕਾਂ ਲਈ ਵੱਡੀ ਰਾਹਤ ਦੱਸਿਆ ਹੈ | ਮੰਡਲ ਦੇ ਪ੍ਰਧਾਨ ਸੰਜੀਵ ਚੱਡਾ ਨੇ ਇਸ ਨੂੰ ਇਤਿਹਾਸਕ ਕਦਮ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਫ਼ੈਸਲਾ ਵਪਾਰੀਆਂ ਦੇ ਨਾਲ ਨਾਲ ਆਮ ਜਨਤਾ ਲਈ ਵੀ ਬਹੁਤ ਹੀ ਲਾਭਕਾਰੀ ਸਾਬਤ ਹੋਵੇਗਾ | ਉਨ੍ਹਾਂ ਕਿਹਾ ਕਿ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ, ਬੀਮੇ ਆਦਿ 'ਤੇ ਟੈਕਸ ਘੱਟਣ ਨਾਲ ਲੋਕਾਂ ਦੀ ਖ਼ਰੀਦਣ ਸਮਰੱਥਾ ਵਧੇਗੀ ਤੇ ਵਪਾਰ ਵਿਚ ਵੀ ਚੋਖਾ ਵਾਧਾ ਦੇਖਣ ਨੂੰ ਮਿਲੇਗਾ |
ਵਪਾਰ ਮੰਡਲ ਦੇ ਸੀਨੀਅਰ ਅਹੁਦੇਦਾਰਾਂ ਦੀ ਇਕ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਜੀਵ ਚੱਡਾ ਨੇ ਕਿਹਾ ਕਿ ਜੀ.ਐਸ.ਟੀ. ਸਲੈਬਾਂ ਦੀ ਕਟੌਤੀ ਨਾਲ ਕਾਰੋਬਾਰੀਆਂ ਨੂੰ ਨਵੀਂ ਤਾਕਤ ਮਿਲੇਗੀ | ਉਨ੍ਹਾਂ ਇਸ ਫ਼ੈਸਲੇ ਲਈ ਕੇਂਦਰ ਸਰਕਾਰ ਦਾ ਧੰਨਵਾਦ ਵੀ ਕੀਤਾ | ਸੰਜੀਵ ਚੱਡਾ ਨੇ ਕਿਹਾ ਕਿ ਨਵਰਾਤਰਿਆਂ ਦੇ ਦਿਨਾਂ ਦੌਰਾਨ ਨਵੀਆਂ ਜੀ.ਐਸ.ਟੀ. ਦਰਾਂ ਦਾ ਲਾਗੂ ਹੋਣਾ ਵਪਾਰੀਆਂ ਲਈ ਹੋਰ ਵੀ ਲਾਭਕਾਰੀ ਸਾਬਤ ਹੋਵੇਗਾ | ਤਿਉਹਾਰੀਂ ਸੀਜ਼ਨ 'ਚ ਇਸ ਕਟੌਤੀ ਨਾਲ ਲੋਕਾਂ ਦੀ ਖ਼ਰੀਦਦਾਰੀ ਇੱਛਾ 'ਚ ਵਾਧਾ ਹੋਵੇਗਾ ਅਤੇ ਬਾਜ਼ਾਰ 'ਚ ਨਵੀਂ ਹਲਚਲ ਵਧੇਗੀ | ਉਨ੍ਹਾਂ ਉਮੀਦ ਜਤਾਈ ਕਿ ਕੇਂਦਰ ਸਰਕਾਰ ਵਲੋਂ ਭਵਿੱਖ ਵਿਚ ਵੀ ਵਪਾਰੀਆਂ ਅਤੇ ਖਪਤਕਾਰਾਂ ਦੇ ਹਿੱਤ 'ਚ ਹੋਰ ਸੁਧਾਰ ਕੀਤੇ ਜਾਣਗੇ | ਇਸ ਨਾਲ ਨਾ ਸਿਰਫ਼ ਕਾਰੋਬਾਰ ਵਿਚ ਤੇਜ਼ੀ ਆਵੇਗੀ ਬਲਕਿ ਆਰਥਿਕਤਾ ਨੂੰ ਵੀ ਮਜ਼ਬੂਤੀ ਮਿਲੇਗੀ |
ਜੀ.ਐਸ.ਟੀ. ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਮੋਹਿਤ ਸੂਦ ਨੇ ਕਿਹਾ ਕਿ ਇਸ ਕਟੌਤੀ ਨਾਲ ਮੱਧਵਰਗ ਦੀ ਆਮਦਨ 'ਤੇ ਦਬਾਅ ਘਟੇਗਾ ਅਤੇ ਖ਼ਰੀਦਦਾਰੀ ਵਧਣ ਨਾਲ ਹਰ ਵਪਾਰੀ ਦੇ ਕਾਰੋਬਾਰ ਵਿਚ ਵਾਧਾ ਹੋਵੇਗਾ |
ਚੇਅਰਮੈਨ ਚਰਨਜੀਵ ਸਿੰਘ ਅਤੇ ਵਾਈਸ ਚੇਅਰਮੈਨ ਦਿਵਾਕਰ ਸਾਹੂਜਾ ਨੇ ਕਿਹਾ ਕਿ ਜੀ.ਐਸ.ਟੀ. ਦਰਾਂ ਦੀ ਕਟੌਤੀ ਲਾਹੇਵੰਦ ਹੈ, ਪਰ ਸਰਕਾਰ ਨੂੰ ਲੋੜ ਹੈ ਕਿ ਕਾਰਵਾਈਆਂ ਹੋਰ ਸਰਲ ਕੀਤੀਆਂ ਜਾਣ | ਉਨ੍ਹਾਂ ਨੇ ਪੁਰਾਣੇ ਵੈਟ ਮੁਲਾਂਕਣ ਕੇਸਾਂ ਨੂੰ ਖਤਮ ਕੀਤੇ ਜਾਣ ਦੀ ਮੰਗ ਵੀ ਕੀਤੀ ਤਾਂ ਜੋ ਵਪਾਰੀ ਆਪਣੀ ਊਰਜਾ ਮੌਜੂਦਾ ਕਾਰੋਬਾਰ ਵਿਚ ਲਗਾ ਸਕਣ |


Ad Position 22
No active advertisement
ਪਿਛਲੀ ਖ਼ਬਰ ਵਿਜੀਲੈਂਸ ਬਿਊਰੋ ਨੇ 20000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਇੱਕ ਵਿਅਕਤੀ ਨੂੰ ਕਾਬੂ ਕੀਤਾ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਤੋਂ ਹਥਿਆਰ ਸਮੇਤ ਗਿ੍ਫ਼ਤਾਰ ਨੌਜਵਾਨ ਨੂੰ ਅਦਾਲਤ ਨੇ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ
Ad Position 24