21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਨਵਾਂਗਰਾਓਾ ਵਿਖੇ ਪ੍ਰਸ਼ਾਸਨ ਨੇ ਬਚਾਅ ਕਾਰਜਾਂ 'ਚ ਤੇਜ਼ੀ ਨਾ ਲਿਆਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ-ਵਿਨੀਤ ਜੋਸ਼ੀ <br/>

Ad Position 21
No active advertisement
ਅਜੀਤ ਡੈਸਕ 06-09-2025
ਮੁੱਲਾਂਪੁਰ ਗਰੀਬਦਾਸ, 5 ਸਤੰਬਰ (ਦਿਲਬਰ ਸਿੰਘ ਖੈਰਪੁਰ)-'ਪਟਿਆਲਾ ਕੀ ਰਾਓ' ਨਦੀ ਦੇ ਤੇਜ਼ ਵਹਾਅ ਕਾਰਨ ਨਵਾਂਗਰਾਓਾ ਦੇ ਪਿੰਡ ਖੁੱਡਾ ਲਹੌਰਾਂ ਤੋਂ ਲੈ ਕੇ ਨਾਡਾ ਤੱਕ ਦੀ ਸੜਕ 'ਤੇ ਹੋਟਲ ਹਿੱਲ ਵਿਊ ਦੇ ਸਾਹਮਣੇ ਅਤੇ ਨਾਡਾ ਪੁਲ ਤੋਂ ਥੋੜ੍ਹਾ ਅੱਗੇ ਸੜਕ ਵਹਿ ਗਈ ਹੈ, ਜਿਸ ਦੀ ਮੁਰੰਮਤ ਦਾ ਕਾਰਜ ਅਜੇ ਵੀ ਪੂਰਾ ਨਹੀਂ ਹੋਇਆ | ਜੇਕਰ ਹੋਰ ਮੀਂਹ ਪੈ ਗਿਆ ਤਾਂ 18 ਫੁੱਟ ਚੌੜੀ ਸੜਕ ਦਾ ਬਾਕੀ ਬਚਿਆ ਹਿੱਸਾ ਵੀ ਪਾਣੀ ਦੇ ਵਾਹਅ 'ਚ ਹੜ੍ਹ ਜਾਵੇਗਾ | ਇਹ ਜਾਣਕਾਰੀ ਸਾਂਝੀ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਨੇ ਦੱਸਿਆ ਕਿ ਬਚਾਅ ਕਾਰਜਾਂ ਲਈ ਉਹ ਖ਼ੁਦ ਲੋਕਾਂ ਦੇ ਨਾਲ ਮੈਦਾਨ 'ਚ ਡੱਟੇ ਹੋਏ ਹਨ | ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਵਲੋਂ ਮੀਂਹ ਦੀ ਚਿਤਾਵਨੀ ਜਾਰੀ ਕੀਤੇ ਜਾਣ ਤੋਂ ਬਾਅਦ ਨਵਾਂਗਰਾਂਉਂ ਦੇ ਵਸਨੀਕ ਖਾਸ ਕਰਕ ਵਿਕਾਸ ਨਗਰ ਅਤੇ ਜਨਤਾ ਕਾਲੋਨੀ ਦੇ ਲਗਪਗ 10 ਹਜ਼ਾਰ ਘਰਾਂ 'ਚ ਰਹਿੰਦੇ ਪਰਿਵਾਰ ਡਰੇ ਹੋਏ ਹਨ | ਉਨ੍ਹਾਂ ਕਿਹਾ ਕਿ ਜੇਕਰ ਕਿਧਰੇ ਨਦੀ ਦੇ ਵਹਾਅ ਕਾਰਨ ਸੜਕ ਟੁੱਟ ਗਈ ਤਾਂ ਨਵਾਂਗਰਾਓਾ ਦੇ ਨਾਲ-ਨਾਲ ਪੀ. ਜੀ. ਆਈ. ਅਤੇ ਸੈਕਟਰ-15 ਤੱਕ ਦਾ ਇਲਾਕਾ ਪਾਣੀ 'ਚ ਡੁੱਬ ਜਾਵੇਗਾ | ਜੋਸ਼ੀ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਉਹ ਬਚਾਅ ਕਾਰਜਾਂ 'ਚ ਤੇਜ਼ੀ ਲਿਆਉਣ, ਨਹੀਂ ਤਾਂ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ | ਇਸ ਮੌਕੇ ਜੋਸ਼ੀ ਦੇ ਨਾਲ ਭਾਜਪਾ ਦੇ ਮੰਡਲ ਪ੍ਰਧਾਨ ਜੋਗਿੰਦਰ ਪਾਲ, ਜ਼ਿਲ੍ਹਾ ਮੀਤ ਪ੍ਰਧਾਨ ਅਤੇ ਕੌਂਸਲਰ ਸੁਰਿੰਦਰ ਕੋਸ਼ਿਸ਼ ਬੱਬਲ, ਜ਼ਿਲ੍ਹਾ ਸਕੱਤਰ ਭੂਪਿੰਦਰ ਭੁੱਪੀ, ਐਸ. ਸੀ. ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਅਤੇ ਕੌਂਸਲਰ ਪ੍ਰਮੋਦ ਕੁਮਾਰ, ਕੌਂਸਲਰ ਵਿਨੋਦ ਬਿੰਦੌਲੀਆ, ਕੌਂਸਲਰ ਹਰਮੇਸ਼ ਨੱਟੂ, ਨਰੇਸ਼ ਗੁੱਜਰ ਨਾਡਾ, ਸੰਜੇ ਗੁਪਤਾ, ਹਜ਼ੂਰਾ ਸਿੰਘ ਬਬਲਾ, ਸ਼ਿਵਾ ਸੋਨੰੂ, ਅਤੁੱਲ ਅਰੋੜਾ, ਸੁਸ਼ੀਲ ਲੋਹਾਨ, ਮੱਖਣ ਨਾਡਾ, ਦੀਪ ਢਿੱਲੋਂ, ਸੰਜੇ ਚੌਧਰੀ, ਦੇਵੇਸ਼ ਕੋਸ਼ਿਸ਼ ਅਤੇ ਸਾਹਿਲ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਨੁੱਖਤਾ ਦੀ ਸੇਵਾ ਲਈ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਿਖੇ ਖ਼ੂਨਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦਾ ਟਰੱਕ ਰਵਾਨਾ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਜਾਰੀ...
Ad Position 24