27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਮਿਰਜ਼ਾਪੁਰ ਵਾਸੀ ਸਹੂਲਤਾਂ ਨਾ ਮਿਲਣ ਕਾਰਨ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 07-09-2025
ਖਰੜ, 6 (ਸਤੰਬਰ (ਤਰਸੇਮ ਸਿੰਘ ਜੰਡਪੁਰੀ)-ਵਿਧਾਨ ਸਭਾ ਹਲਕਾ ਖਰੜ ਤਹਿਤ ਪੈਂਦੇ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਦੀ ਗੋਦ 'ਚ ਵਸੇ ਪਿੰਡ ਮਿਰਜ਼ਾਪੁਰ ਦੇ ਲੋਕ ਬੁਨਿਆਦੀ ਸਹੂਲਤਾਂ ਨਾ ਮਿਲਣ ਕਾਰਨ ਇੰਨੇ ਔਖੇ ਹਨ ਕਿ ਉਹ ਪੰਜਾਬ ਸਰਕਾਰ ਨੂੰ ਸਾਫ਼ ਸ਼ਬਦਾਂ 'ਚ ਆਖ ਰਹੇ ਹਨ ਕਿ ਸਾਡਾ ਪੈਂਡਾ ਛੱਡੋ ਤੇ ਸਾਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜ ਦਿਓ | ਉਨ੍ਹਾਂ ਕਿਹਾ ਕਿ ਸਾਨੂੰ ਤਾਂ ਇੰਝ ਲੱਗਦਾ ਹੈ ਕਿ ਦੇਸ਼ 'ਚੋਂ ਚਿੱਟੇ ਅੰਗਰੇਜ਼ ਚਲੇ ਗਏ ਅਤੇ ਕਾਲੇ ਅੰਗਰੇਜ਼ ਆ ਗਏ ਹਨ, ਜਿਸ ਕਾਰਨ ਸਾਨੂੰ ਬੁਨਿਆਦੀ ਸਹੂਲਤਾਂ ਨਹੀਂ ਮਿਲ ਰਹੀਆਂ | ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦੇ ਸਾਬਕਾ ਸਰਪੰਚ ਦਿਲਾ ਰਾਮ ਅਤੇ ਮੌਜੂਦਾ ਸਰਪੰਚ ਜੌਰਜ ਸਿੰਘ ਨੇ ਕਿਹਾ ਕਿ ਅੱਜ ਤੱਕ ਬੁਨਿਆਦੀ ਸਹੂਲਤਾਂ ਨਾ ਮਿਲਣ ਕਰਕੇ, ਫ਼ਸਲਾਂ ਦਾ ਉਜਾੜਾ ਹੋਣ ਕਰਕੇ ਅਤੇ ਸੜਕਾਂ ਦੀ ਘਾਟ ਕਾਰਨ 65 ਘਰ ਇਸ ਪਿੰਡ 'ਚੋਂ ਉਜੜ ਕੇ ਚਲੇ ਗਏ ਹਨ ਅਤੇ ਜੇਕਰ ਇਹੀ ਹਾਲਾਤ ਰਹੇ ਤਾਂ 10 ਘਰ ਹੋਰ ਉਜੜ ਜਾਣਗੇ | ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵਲੋਂ ਆਪਣੇ ਕੋਲੋਂ 10 ਲੱਖ ਰੁ. ਖ਼ਰਚ ਕੇ ਨਦੀ 'ਚੋਂ ਦੀ ਹਿਮਾਚਲ ਪ੍ਰਦੇਸ਼ ਵੱਲ ਰਸਤਾ ਕੱਢਿਆ ਗਿਆ ਸੀ, ਪਰ ਪਿੰਡ ਦੇ 10 ਵਿਅਕਤੀਆਂ 'ਤੇ ਇਕ ਕੇਸ ਪੈ ਗਿਆ ਸੀ, ਜਿਸ ਦੀਆਂ ਤਰੀਕਾਂ ਉਹ ਅੱਜ ਵੀ ਭੁਗਤ ਰਹੇ ਹਨ | ਉਨ੍ਹਾਂ ਦੱਸਿਆ ਕਿ ਨਦੀ ਪਾਰ ਸਕੂਲ, ਮੰਦਰ ਤੇ ਪਸ਼ੂ ਹਸਪਤਾਲ ਆਦਿ ਪੈਂਦੇ ਹਨ, ਪਰ ਜਦੋਂ ਅਚਾਨਕ ਨਦੀ 'ਚ ਪਾਣੀ ਚੜ੍ਹ ਜਾਂਦਾ ਹੈ ਤਾਂ ਬੱਚੇ ਦੂਜੇ ਪਾਸੇ ਸਕੂਲ 'ਚ ਹੀ ਰਹਿ ਜਾਂਦੇ ਹਨ, ਜਦਕਿ ਮਾਪੇ ਇਧਰ ਚਿੰਤਤ ਹੁੰਦੇ ਰਹਿੰਦੇ ਹਨ ਅਤੇ ਪਾਣੀ ਉਤਰਨ 'ਤੇ ਹੀ ਬੱਚੇ ਘਰ ਪਰਤਦੇ ਹਨ | ਉਨ੍ਹਾਂ ਕਿਹਾ ਕਿ ਪਿੰਡ 'ਚ ਸਿਹਤ ਸਹੂਲਤਾਂ ਤਾਂ ਕੀ ਹੋਣੀਆਂ ਸਨ, ਸਗੋਂ ਉਨ੍ਹਾਂ ਨੂੰ ਆਉਣ-ਜਾਣ ਲਈ ਸਰਕਾਰੀ ਬੱਸ ਦੀ ਸਹੂਲਤ ਵੀ ਹੁਣ ਤੱਕ ਨਸੀਬ ਨਹੀਂ ਹੋਈ ਅਤੇ ਨਾ ਹੀ ਪਿੰਡ 'ਚ ਕੋਈ ਹਸਪਤਾਲ ਹੈ | ਉਨ੍ਹਾਂ ਕਿਹਾ ਕਿ ਇਥੇ ਹੀ ਬਸ ਨਹੀਂ ਪਿੰਡ ਨੂੰ ਜੋ ਰਸਤਾ ਜਾਂਦਾ ਹੈ, ਉਸ ਦੇ ਆਲੇ-ਦੁਆਲੇ ਪਹਾੜ ਹਨ ਅਤੇ ਅਕਸਰ ਮੀਂਹ ਕਾਰਨ ਪਹਾੜਾਂ ਦੀ ਮਿੱਟੀ ਰਸਤੇ 'ਤੇ ਡਿੱਗ ਜਾਂਦੀ ਹੈ ਤੇ ਰਸਤਾ ਬੰਦ ਹੋ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਪੈਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਦੇ ਸਮੁੱਚੇ ਜ਼ਿਲਿ੍ਹਆਂ ਦੇ ਮੈਂਬਰ ਆਪਣੇ ਪੱਧਰ 'ਤੇ ਹੜ੍ਹ ਪੀੜਤਾਂ ਦੀ ਕਰ ਰਹ... ਅਗਲੀ ਖ਼ਬਰ ਐਸ. ਐਮ. ਐਸ. ਸੰਧੂ ਨੇ ਹਾਈਵੇਅ ਦੇ ਗ਼ਲਤ ਡਿਜ਼ਾਈਨ ਦਾ ਮੁੱਦਾ ਅਧਿਕਾਰੀਆਂ ਕੋਲ ਉਠਾਇਆ <br/>
Ad Position 24