27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਐਸ. ਐਮ. ਐਸ. ਸੰਧੂ ਨੇ ਹਾਈਵੇਅ ਦੇ ਗ਼ਲਤ ਡਿਜ਼ਾਈਨ ਦਾ ਮੁੱਦਾ ਅਧਿਕਾਰੀਆਂ ਕੋਲ ਉਠਾਇਆ <br/>

Ad Position 21
No active advertisement
ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਆਗੂ ਐਸ. ਐਮ. ਐਸ. ਸੰਧੂ | ਤਸਵੀਰ : ਰਾਜਬੀਰ ਸਿੰਘ <br/> 07-09-2025
ਲਾਲੜੂ, 6 ਸਤੰਬਰ (ਰਾਜਬੀਰ ਸਿੰਘ)-ਪੰਜਾਬ ਇਨਫੋਟੈੱਕ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਭਾਜਪਾ ਆਗੂ ਐਸ. ਐਮ. ਐਸ. ਸੰਧੂ ਨੇ ਹੰਡੇਸਰਾ ਇਲਾਕੇ 'ਚ ਬਣਨ ਵਾਲੀਆਂ ਦੋ ਉੱਚੀਆਂ ਸੜਕਾਂ (ਨੈਸ਼ਨਲ ਹਾਈਵੇਅ ) ਕਾਰਨ ਇਸ ਇਲਾਕੇ ਦੇ ਪਿੰਡ ਰਜ਼ਾਪੁਰ ਦੇ ਬੁਰੀ ਤਰ੍ਹਾਂ ਹੜ੍ਹਾਂ ਦੀ ਮਾਰ ਹੇਠ ਆਉਣ ਦਾ ਮਾਮਲਾ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਅੱਗੇ ਉਠਾਇਆ | ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੰਧੂ ਨੇ ਕਿਹਾ ਕਿ ਹਾਈਵੇਅ ਦੇ ਨਿਰਮਾਣ ਲਈ ਜੋ ਨਕਸ਼ਾ ਤਿਆਰ ਕੀਤਾ ਗਿਆ ਹੈ, ਉਸ 'ਚ ਪਿੰਡ ਰਜ਼ਾਪੁਰ ਦੇ ਬਰਸਾਤ ਦੇ ਪਾਣੀ ਦੇ ਨਿਕਾਸ ਲਈ ਕੋਈ ਢੁਕਵਾਂ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਦਾ ਖਮਿਆਜ਼ਾ ਪਿੰਡ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ ਤੇ ਇਸ ਦੇ ਚਲਦਿਆਂ ਪਿੰਡ ਤੇ ਖੇਤਾਂ ਵਿਚ ਤਿੰਨ-ਤਿੰਨ ਫੁੱਟ ਪਾਣੀ ਖੜ੍ਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਭਵਿੱਖ 'ਚ ਇਸ ਤਰ੍ਹਾਂ ਦੀ ਸਮੱਸਿਆ ਪੈਦਾ ਨਾ ਹੋਵੇ | ਉਨ੍ਹਾਂ ਇਸ ਬਾਬਤ ਐਸ. ਡੀ. ਐਮ. ਡੇਰਾਬੱਸੀ ਅਤੇ ਡੀ. ਸੀ. ਮੁਹਾਲੀ ਨਾਲ ਵੀ ਗੱਲਬਾਤ ਕੀਤੀ ਹੈ | ਇਸ ਮੌਕੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਸੀਨੀਅਰ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਜਲਦ ਹੀ ਇਕ ਹੋਰ ਪੁਲੀ ਦਾ ਨਿਰਮਾਣ ਕਰਵਾਇਆ ਜਾਵੇਗਾ ਤਾਂ ਜੋ ਭਵਿੱਖ 'ਚ ਇਸ ਤਰ੍ਹਾਂ ਦੀ ਸਮੱਸਿਆ ਪੇਸ਼ ਨਾ ਆਵੇ | ਇਸ ਮੌਕੇ ਸੰਧੂ ਨੇ ਜ਼ੋਰ ਦੇ ਕੇ ਕਿਹਾ ਕਿ ਹਾਈਵੇਅ ਦੇ ਗ਼ਲਤ ਡਿਜ਼ਾਈਨ ਦੇ ਕਾਰਨ ਆਮ ਜਨਤਾ ਨੂੰ ਤਕਲੀਫ਼ ਝੱਲਣੀ ਪੈ ਰਹੀ ਹੈ | ਇਸ ਮੌਕੇ ਹਾਜ਼ਰ ਪਿੰਡ ਖੇਲਣ ਤੋਂ ਰਾਜੇਸ਼ ਸਿੰਘ, ਜੋਧ ਸਿੰਘ, ਰਾਹੁਲ ਰਾਣਾ, ਮੋਹਿਤ ਰਾਣਾ ਅਤੇ ਪਿੰਡ ਰਜ਼ਾਪੁਰ ਤੋਂ ਮਹਿਪਾਲ, ਯਸ਼ਪਾਲ, ਧਰਮ ਸਿੰਘ ਨੰਬਰਦਾਰ ਅਤੇ ਨਕਲ ਸਿੰਘ (ਸਾਬਕਾ ਸਰਪੰਚ) ਸਮੇਤ ਪਿੰਡ ਵਾਸੀਆਂ ਨੇ ਐਸ. ਐਮ. ਐਸ. ਸੰਧੂ ਦਾ ਧੰਨਵਾਦ ਕਰਦਿਆਂ ਮੌਕੇ 'ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲੈਣ ਦੀ ਸ਼ਲਾਘਾ ਕੀਤੀ | ਇਸੇ ਦੌਰਾਨ ਸੰਧੂ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਲਕੇ ਦੇ ਲੋਕਾਂ ਦੀ ਹਰ ਸਮੱਸਿਆ ਨੂੰ ਪਹਿਲ ਦੇ ਆਧਾਰ ਉੱਤੇ ਹੱਲ ਕਰਵਾਉਣ ਲਈ ਤੱਤਪਰ ਹਨ ਅਤੇ ਹਮੇਸ਼ਾ ਲੋਕਾਂ ਨਾਲ ਖੜੇ੍ਹ ਰਹਿਣਗੇ |

Ad Position 22
No active advertisement
ਪਿਛਲੀ ਖ਼ਬਰ ਮਿਰਜ਼ਾਪੁਰ ਵਾਸੀ ਸਹੂਲਤਾਂ ਨਾ ਮਿਲਣ ਕਾਰਨ ਪ੍ਰੇਸ਼ਾਨ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਜੀਤੀ ਪਡਿਆਲਾ ਨੇ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮੱਗਰੀ ਭੇਜਣ ਸੰਬੰਧੀ ਕੀਤੀ ਮੀਟਿੰਗ...
Ad Position 24