ਕੁਰਾਲੀ, 21 ਸਤੰਬਰ (ਹਰਪ੍ਰੀਤ ਸਿੰਘ)-ਪੀ. ਐਮ. ਸ੍ਰੀ ਸੀਨੀਅਰ ਸੈਕੰਡਰੀ ਸਕੂਲ ਸਹੌੜਾਂ ਨੂੰ ਮੈਨੇਜਮੈਂਟ ਕਮੇਟੀ ਦੇ ਨਵੇਂ ਚੁਣੇ ਗਏ ਮੈਂਬਰ ਸਮਾਜ ਸੇਵੀ ਤਜਿੰਦਰਪਾਲ ਸਿੰਘ ਮਾਵੀ (ਮੁਹਾਲੀ ਟਰਾਂਸਪੋਰਟ ਸਰਵਿਸ) ਵਲੋਂ 20 ਕੁਰਸੀਆਂ ਭੇਟ ਕੀਤੀਆਂ ਗਈਆਂ ਹਨ | ਇਸ ਨੇਕ ਕਾਰਜ ਲਈ ਸਕੂਲ ਪਿ੍ੰ. ਪ੍ਰਵੀਨ ਕੁਮਾਰ ਅਤੇ ਲੈਕਚਰਰ ਹਰਕਿਰਨਪਾਲ ਕੌਰ ਨੇ ਤਜਿੰਦਰਪਾਲ ਸਿੰਘ ਮਾਵੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਵੀ ਕੀਤਾ | ਇਸੇ ਦੌਰਾਨ ਤਜਿੰਦਰਪਾਲ ਸਿੰਘ ਮਾਵੀ ਨੇ ਕਿਹਾ ਕਿ ਸਕੂਲਾਂ ਅਤੇ ਵਿੱਦਿਅਕ ਅਦਾਰਿਆਂ ਦੀ ਸੇਵਾ ਕਰਨਾ ਸਭ ਤੋਂ ਉੱਤਮ ਦਾਨ ਹੈ | ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਸਕੂਲ ਦੇ ਸਟਾਫ਼ ਨੇ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਸੀ ਕਿ ਅਧਿਆਪਕ-ਮਾਪੇ ਮੀਟਿੰਗ ਦੌਰਾਨ ਬੈਠਣ ਲਈ ਕੁਰਸੀਆਂ ਦੀ ਕਾਫ਼ੀ ਘਾਟ ਹੈ, ਲਿਹਾਜ਼ਾ ਉਨ੍ਹਾਂ ਇਹ ਉਪਰਾਲਾ ਕੀਤਾ ਹੈ | ਮਾਵੀ ਨੇ ਸਕੂਲ ਦੇ ਸਮੂਹ ਸਟਾਫ਼ ਨੂੰ ਭਵਿੱਖ 'ਚ ਵੀ ਸਕੂਲ ਦੀ ਭਲਾਈ ਲਈ ਸਟਾਫ਼ ਦੇ ਨਾਲ ਖੜ੍ਹੇ ਰਹਿਣ ਦਾ ਭਰੋਸਾ ਦਿੱਤਾ |