16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸਰਕਾਰੀ ਮੁੜ ਵਸੇਬਾ ਕੇਂਦਰ 'ਚੋਂ ਭੱਜੇ ਮਰੀਜ਼ਾਂ 'ਚੋਂ 6 ਗਿ੍ਫ਼ਤਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਐੱਸ. ਏ. ਐੱਸ. ਨਗਰ, 23 ਸਤੰਬਰ (ਕਪਿਲ ਵਧਵਾ)-ਸੈਕਟਰ-66 ਦੇ ਇਕ ਸਰਕਾਰੀ ਮੁੜ ਵਸੇਬਾ ਕੇਂਦਰ ਵਿਚ ਬੀਤੀ ਦੇਰ ਰਾਤ ਹਫੜਾ-ਦਫੜੀ ਮੱਚ ਗਈ ਸੀ | ਰਿਪੋਰਟਾਂ ਅਨੁਸਾਰ, ਕੇਂਦਰ ਵਿਚ ਦਾਖ਼ਲ ਮਰੀਜ਼ਾਂ ਨੇ ਰਾਤ 12:30 ਵਜੇ ਦੇ ਕਰੀਬ ਸੁਰੱਖਿਆ ਗਾਰਡਾਂ 'ਤੇ ਹਮਲਾ ਕਰ ਦਿੱਤਾ, ਹਫੜਾ-ਦਫੜੀ ਦਾ ਫ਼ਾਇਦਾ ਉਠਾਉਂਦੇ ਹੋਏ, ਦੋ ਮਰੀਜ਼ ਭੱਜਣ ਵਿਚ ਕਾਮਯਾਬ ਹੋ ਗਏ | ਸੂਚਨਾ ਮਿਲਣ 'ਤੇ, ਫੇਜ਼-11 ਪੁਲਿਸ ਮੌਕੇ 'ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ | ਸਟੇਸ਼ਨ ਹਾਊਸ ਅਫ਼ਸਰ ਪੈਰੀ ਵਿੰਕਲ ਗਰੇਵਾਲ ਨੇ ਦੱਸਿਆ ਕਿ ਇਸ ਮਾਮਲੇ ਵਿਚ 8 ਮਰੀਜ਼ਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ | ਇਨ੍ਹਾਂ ਵਿੱਚੋਂ 6 ਮਰੀਜ਼ਾਂ ਨੂੰ ਕੇਂਦਰ ਤੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ 2 ਭੱਜਣ ਵਾਲੇ ਮਰੀਜ਼ਾਂ ਸੂਰਜ ਅਤੇ ਸੁਮਿਤ ਦੀ ਭਾਲ ਜਾਰੀ ਹੈ | ਪੁਲਿਸ ਦੇ ਅਨੁਸਾਰ, ਮਾਮਲੇ ਵਿਚ ਨਾਮਜ਼ਦ ਮਰੀਜ਼ਾਂ ਵਿਚ ਸੂਰਜ, ਸੁਮਿਤ, ਪੁਨੀਤ, ਰਾਜੀਵ, ਆਰੀਅਨ, ਗੁਰਵਿੰਦਰ ਸਿੰਘ, ਵਿੱਕੀ ਅਤੇ ਕਰਨਪ੍ਰੀਤ ਸਿੰਘ ਸ਼ਾਮਲ ਹਨ | ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਭੱਜੇ ਹੋਏ ਦੋਵਾਂ ਮਰੀਜ਼ਾਂ ਨੂੰ ਜਲਦੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਮੁਹਾਲੀ 'ਚ ਵੱਡੇ ਪੱਧਰ 'ਤੇ ਰੁੱਖਾਂ ਦੀ ਕਟਾਈ ਸਬੰਧੀ ਦਾਇਰ ਪਟੀਸ਼ਨ 'ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾ... ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਦੇ 206ਵੇਂ ਦਿਨ ਪੰਜਾਬ ਪੁਲਿਸ ਵਲੋਂ 3.6 ਕਿਲੋ ਹੈਰੋਇਨ ਨਾਲ 78 ਨਸ਼ਾ ਤਸਕਰ ਕਾਬੂ <br/>
Ad Position 24