15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸਰਕਾਰੀ ਕਾਲਜ -11 ’ ਚ 1965 ਦੇ ਭਾਰਤ - ਪਾਕਿ ਯੁੱਧ ’ ਤੇ ਇਕ ਰਾਸ਼ਟਰੀ ਸੈਮੀਨਾਰ ਕਰਵਾਇਆ

ਚੰਡੀਗੜ੍ਹ, 15 ਸਤੰਬਰ (ਮਾਰਕੰਡਾ)-ਸਰਕਾਰੀ ਕਾਲਜ ਸੈਕਟਰ 11 ਚੰਡੀਗੜ੍ਹ ਦੇ ਸੈਮੀਨਾਰ ਹਾਲ ਵਿਖੇ ਗਿਆਨ ਸੇਤੂ ਥਿੰਕ ਟੈਂਕ ਅਤੇ ਚੰਡੀਗੜ੍ਹ ਸਿਟੀਜ਼ਨਜ਼ ਫਾਊਂਡੇਸ਼ਨ ਦੇ ਸਹਿਯੋਗ ਨਾਲ 1965 ਦੇ ਭਾਰਤ-ਪਾਕਿ ਯੁੱਧ ’ਤੇ ਇਕ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਯੁੱਧ ਦੇ ਰਣਨੀਤਕ, ਫੌਜੀ ਅਤੇ ਭੂ-ਰਾਜਨੀਤਿਕ ਪਹਿਲੂਆਂ ’ਤੇ ਡੂੰਘੀ ਚਰਚਾ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਚੰਡੀਗੜ੍ਹ, 15 ਸਤੰਬਰ (ਮਾਰਕੰਡਾ)-ਸਰਕਾਰੀ ਕਾਲਜ ਸੈਕਟਰ 11 ਚੰਡੀਗੜ੍ਹ ਦੇ ਸੈਮੀਨਾਰ ਹਾਲ ਵਿਖੇ ਗਿਆਨ ਸੇਤੂ ਥਿੰਕ ਟੈਂਕ ਅਤੇ ਚੰਡੀਗੜ੍ਹ ਸਿਟੀਜ਼ਨਜ਼ ਫਾਊਂਡੇਸ਼ਨ ਦੇ ਸਹਿਯੋਗ ਨਾਲ 1965 ਦੇ ਭਾਰਤ-ਪਾਕਿ ਯੁੱਧ ’ਤੇ ਇਕ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਯੁੱਧ ਦੇ ਰਣਨੀਤਕ, ਫੌਜੀ ਅਤੇ ਭੂ-ਰਾਜਨੀਤਿਕ ਪਹਿਲੂਆਂ ’ਤੇ ਡੂੰਘੀ ਚਰਚਾ ਕੀਤੀ ਗਈ। ਕਾਲਜ ਦੀ ਪ੍ਰਿੰਸੀਪਲ ਰਾਮਾ ਅਰੋੜਾ ਨੇ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਲੈਫ. ਜਨਰਲ ਕੇ.ਜੇ. ਸਿੰਘ ਨੇ ਲੈਫ. ਜਨਰਲ ਹਰਵੰਤ ਬਾਵਾ ਵਲੋਂ ਮੁੱਖ ਭਾਸ਼ਣ ਦਿੰਦਿਆਂ ਯੁੱਧ ਦੌਰਾਨ ਦੇ ਸਿਆਸੀ ਅਤੇ ਫੌਜੀ ਦਬਾਅ ’ਤੇ ਚਾਨਣਾ ਪਾਇਆ। ਛੇ ਵੱਖ-ਵੱਖ ਸੈਸ਼ਨਾਂ ਵਿਚ ਮਾਹਿਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਬ੍ਰਿਗੇਡੀਅਰ ਜੀ.ਐਸ. ਬਘਿਆਣਾ ਨੇ ਪਾਕਿਸਤਾਨ ਦੀਆਂ ਰਣਨੀਤਕ ਭੁੱਲਾਂ ਅਤੇ ਭਾਰਤ ਦੇ ਜਵਾਬ ਦਾ ਵਿਸ਼ਲੇਸ਼ਣ ਕੀਤਾ, ਜਦੋਂ ਕਿ 11ਵੀਂ ਕੋਰ ਦੇ ਖੇਤਰ ਵਿਚ ਡੋਗਰਾਈ ਅਤੇ ਅਸਲ ਉਤਾੜ ਦੀਆਂ ਇਤਿਹਾਸਕ ਲੜਾਈਆਂ ’ਤੇ ਚਰਚਾ ਕੀਤੀ ਗਈ। ਮੇਜਰ ਜਨਰਲ ਪ੍ਰਿੰਸ ਸੰਧੂ ਨੇ ਸਿਆਲਕੋਟ ਸੈਕਟਰ ਵਿਚ 1ਲੀ ਕੋਰ ਦੇ ਟੈਂਕ ਯੁੱਧ ਦੀ ਰਣਨੀਤੀ ਸਮਝਾਈ। ਲੈਫ. ਜਨਰਲ ਜੇ.ਐਸ. ਚੀਮਾ ਨੇ ਇ ਸ ਬਹਿਸ ’ਤੇ ਵਿਚਾਰ ਸਾਂਝੇ ਕੀਤੇ ਕਿ ਯੁੱਧ ਦਾ ਨਤੀਜਾ ਗਤੀਰੋਧ ਸੀ ਜਾਂ ਭਾਰਤ ਦੀ ਜਿੱਤ। ­ਚਰਚਾ ਸਿਰਫ਼ ਯੁੱਧ ਦੇ ਮੈਦਾਨ ਤੱਕ ਸੀਮਤ ਨਹੀਂ ਰਹੀ। ਪ੍ਰੋ. ਉਮਰਾਓ ਸਿੰਘ ਨੇ ਸੀਤ ਯੁੱਧ ਦੇ ਦੌਰ ਦੀ ਅੰਤਰਰਾਸ਼ਟਰੀ ਰਾਜਨੀਤੀ ’ਤੇ ਚਾਨਣਾ ਪਾਇਆ, ਜਦੋਂ ਕਿ ਕਰਨਲ ਜੀ.ਐਸ. ਬੇਦੀ ਨੇ ਆਮ ਨਾਗਰਿਕਾਂ ਦੇ ਹੌਸਲੇ ਅਤੇ ਸਿਵਲ ਡਿਫੈਂਸ ’ਤੇ ਗੱਲ ਕਰਦਿਆਂ ਮਾਨਵੀ ਪੱਖ ਨੂੰ ਸਾਹਮਣੇ ਰੱਖਿਆ। ਇਸ ਸੈਮੀਨਾਰ ਨੇ ਉੱਭਰਦੇ ਰੱਖਿਆ ਪੱਤਰਕਾਰਾਂ ਅਤੇ ਯੁਵਾ ਖੋਜਾਰਥੀਆਂ ਨੂੰ ਤਜਰਬੇਕਾਰ ਫੌਜੀ ਅਧਿਕਾਰੀਆਂ ਨਾਲ ਸਿੱਧਾ ਗੱਲਬਾਤ ਕਰਨ ਦਾ ਇਕ ਵਧੀਆ ਮੰਚ ਪ੍ਰਦਾਨ ਕੀਤਾ। ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ 1965 ਦੇ ਯੁੱਧ ਦੇ ਸਬਕ ਅੱਜ ਵੀ ਉੱਨੇ ਹੀ ਮਹੱਤਵਪੂਰਨ ਹਨ।
Ad Position 22
No active advertisement
ਪਿਛਲੀ ਖ਼ਬਰ ਥਾਣੇ ਦੇ ਬਾਹਰ ਖੜ੍ਹੇ ਕੇਸ ਪ੍ਰਾਪਰਟੀ ਵਾਹਨ ਨੂੰ ਅਚਾਨਕ ਲੱਗੀ ਅੱਗ , ਪੁਲਿਸ ਮੁਲਾਜ਼ਮਾਂ ਦੀ ਮੁਸਤੈਦੀ ਨਾਲ ਟਲਿਆ ਵੱਡਾ ਹ... ਅਗਲੀ ਖ਼ਬਰ -ਮਰਹੂਮ ਹੈੱਡ ਮਾਸਟਰ ਗੁਰਸੇਵਕ ਸਿੰਘ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਵਫ਼ਦ ਜ਼ਿਲ੍ਹਾ ਪੁਲਿਸ ਮੁਖੀ ਨੂੰ...
Ad Position 24