15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸਰਕਾਰੀ ਕਾਲਜ -11 ’ ਚ 1965 ਦੇ ‘ ਭਾਰਤ - ਪਾਕਿ ਯੁੱਧ ’ ’ ਤੇ ਕਰਵਾਇਆ ਰਾਸ਼ਟਰੀ ਸੈਮੀਨਾਰ

ਚੰਡੀਗੜ੍ਹ, 15 ਸਤੰਬਰ (ਮਾਰਕੰਡਾ) - ਸਰਕਾਰੀ ਕਾਲਜ ਸੈਕਟਰ-11 ਚੰਡੀਗੜ੍ਹ ਦੇ ਸੈਮੀਨਾਰ ਹਾਲ ਵਿਖੇ ਗਿਆਨ ਸੇਤੂ ਥਿੰਕ ਟੈਂਕ ਅਤੇ ਚੰਡੀਗੜ੍ਹ ਸਿਟੀਜ਼ਨਜ਼ ਫਾਉਂਡੇਸ਼ਨ ਦੇ ਸਹਿਯੋਗ ਨਾਲ 1965 ਦੇ ਭਾਰਤ-ਪਾਕਿ ਯੁੱਧ ’ਤੇ ਇਕ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਯੁੱਧ ਦੇ ਰਣਨੀਤਿਕ, ਫ਼ੌਜੀ ਅਤੇ ਭੂ-ਰਾਜਨੀਤਿਕ ਪਹਿਲੂਆਂ ’ਤੇ ਡੂੰਘੀ ਚਰਚਾ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਚੰਡੀਗੜ੍ਹ, 15 ਸਤੰਬਰ (ਮਾਰਕੰਡਾ) - ਸਰਕਾਰੀ ਕਾਲਜ ਸੈਕਟਰ-11 ਚੰਡੀਗੜ੍ਹ ਦੇ ਸੈਮੀਨਾਰ ਹਾਲ ਵਿਖੇ ਗਿਆਨ ਸੇਤੂ ਥਿੰਕ ਟੈਂਕ ਅਤੇ ਚੰਡੀਗੜ੍ਹ ਸਿਟੀਜ਼ਨਜ਼ ਫਾਉਂਡੇਸ਼ਨ ਦੇ ਸਹਿਯੋਗ ਨਾਲ 1965 ਦੇ ਭਾਰਤ-ਪਾਕਿ ਯੁੱਧ ’ਤੇ ਇਕ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਯੁੱਧ ਦੇ ਰਣਨੀਤਿਕ, ਫ਼ੌਜੀ ਅਤੇ ਭੂ-ਰਾਜਨੀਤਿਕ ਪਹਿਲੂਆਂ ’ਤੇ ਡੂੰਘੀ ਚਰਚਾ ਕੀਤੀ ਗਈ। ਕਾਲਜ ਦੀ ਪ੍ਰਿੰਸੀਪਲ ਰਾਮਾ ਅਰੋੜਾ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਲੈਫ. ਜਨਰਲ ਕੇ.ਜੇ. ਸਿੰਘ ਨੇ ਲੈਫ. ਜਨਰਲ ਹਰਵੰਤ ਬਾਵਾ ਵਲੋਂ ਮੁੱਖ ਭਾਸ਼ਣ ਦਿੰਦਿਆਂ ਯੁੱਧ ਦੌਰਾਨ ਦੇ ਸਿਆਸੀ ਅਤੇ ਫ਼ੌਜੀ ਦਬਾਅ ’ਤੇ ਚਾਨਣਾ ਪਾਇਆ। ਛੇ ਵੱਖ-ਵੱਖ ਸੈਸ਼ਨਾਂ ਵਿਚ ਮਾਹਿਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਬ੍ਰਿਗੇਡੀਅਰ ਜੀ.ਐੱਸ. ਬਘਿਆਣਾ ਨੇ ਪਾਕਿਸਤਾਨ ਦੀਆਂ ਰਣਨੀਤਕ ਭੁੱਲਾਂ ਅਤੇ ਭਾਰਤ ਦੇ ਜਵਾਬ ਦਾ ਵਿਸ਼ਲੇਸ਼ਣ ਕੀਤਾ, ਜਦੋਂ ਕਿ 11ਵੀਂ ਕੋਰ ਦੇ ਖੇਤਰ ਵਿਚ ਡੋਗਰਾਈ ਅਤੇ ਅਸਲ ਉਤਾੜ ਦੀਆਂ ਇਤਿਹਾਸਕ ਲੜਾਈਆਂ ’ਤੇ ਚਰਚਾ ਕੀਤੀ ਗਈ। ਮੇਜਰ ਜਨਰਲ ਪ੍ਰਿੰਸ ਸੰਧੂ ਨੇ ਸਿਆਲਕੋਟ ਸੈਕਟਰ ਵਿਚ ਟੈਂਕ ਯੁੱਧ ਦੀ ਰਣਨੀਤੀ ਸਮਝਾਈ। ਲੈਫ. ਜਨਰਲ ਜੇ.ਐੱਸ. ਚੀਮਾ ਨੇ ਇਸ ਬਹਿਸ ’ਤੇ ਵਿਚਾਰ ਸਾਂਝੇ ਕੀਤੇ ਕਿ ਯੁੱਧ ਦਾ ਨਤੀਜਾ ਗਤੀਰੋਧ ਸੀ ਜਾਂ ਭਾਰਤ ਦੀ ਜਿੱਤ। ਪ੍ਰੋ. ਉਮਰਾਓ ਸਿੰਘ ਨੇ ਸੀਤ ਯੁੱਧ ਦੇ ਦੌਰ ਦੀ ਅੰਤਰਰਾਸ਼ਟਰੀ ਰਾਜਨੀਤੀ ’ਤੇ ਚਾਨਣਾ ਪਾਇਆ, ਜਦੋਂ ਕਿ ਕਰਨਲ ਜੀ.ਐੱਸ. ਬੇਦੀ ਨੇ ਆਮ ਨਾਗਰਿਕਾਂ ਦੇ ਹੌਸਲੇ ਅਤੇ ਸਿਵਲ ਡਿਫੈਂਸ ’ਤੇ ਗੱਲ ਕਰਦਿਆਂ ਮਾਨਵੀ ਪੱਖ ਨੂੰ ਸਾਹਮਣੇ ਰੱਖਿਆ। ਇਸ ਸੈਮੀਨਾਰ ਨੇ ਉੱਭਰਦੇ ਰੱਖਿਆ ਪੱਤਰਕਾਰਾਂ ਅਤੇ ਯੁਵਾ ਖੋਜਾਰਥੀਆਂ ਨੂੰ ਤਜਰਬੇਕਾਰ ਫ਼ੌਜੀ ਅਧਿਕਾਰੀਆਂ ਨਾਲ ਸਿੱਧਾ ਗੱਲਬਾਤ ਕਰਨ ਦਾ ਇਕ ਵਧੀਆ ਮੰਚ ਪ੍ਰਦਾਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮੌਤ ਤੋਂ ਪਹਿਲਾਂ ਬਣੀਆਂ ਦੋ ਵਸੀਅਤਾਂ ’ ਤੇ ਹਾਈ ਕੋਰਟ ਨੇ ਉਠਾਏ ਸਵਾਲ , ਇਕ ਵਸੀਅਤ ਮੌਤ ਤੋਂ 8 ਦਿਨ ਤੇ ਦੂਜੀ ਮਹਿਜ਼ 2 ਦ... ਅਗਲੀ ਖ਼ਬਰ ਗ੍ਰਹਿ - ਕਮ - ਸਿਹਤ ਸਕੱਤਰ ਨੇ ਕੈਮਿਸਟਾਂ ਨੂੰ ਚੰਡੀਗੜ੍ਹ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਦੇ ਪ੍ਰਸ਼ਾਸਨ ਦੇ ਮਿਸ਼ਨ ਦਾ ਸਮ...
Ad Position 24