16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸੁਭਾਸ਼ ਸ਼ਰਮਾ ਨੇ ਮਾਲਣ ਤੇ ਰਜਾਪੁਰ 'ਚ ਰਾਸ਼ਨ ਕਿੱਟਾਂ ਵੰਡੀਆਂ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-09-2025

ਲਾਲੜੂ, 23 ਸਤੰਬਰ (ਰਾਜਬੀਰ ਸਿੰਘ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਵਾਈਸ ਚੇਅਰਮੈਨ ਸੁਭਾਸ਼ ਸ਼ਰਮਾ ਨੇ ਹੰਡੇਸਰਾ ਨੇੜਲੇ ਪਿੰਡ ਮਾਲਣ ਤੇ ਰਜਾਪੁਰ ਵਿਚ ਲੋੜਵੰਦ ਪਰਿਵਾਰਾਂ ਨੂੰ ਕਰੀਬ 125 ਰਾਸ਼ਨ ਕਿੱਟਾਂ ਵੰਡੀਆਂ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਘੱਗਰ ਨੇੜਲੇ ਪਿੰਡਾਂ ਦੇ ਨਾਲ-ਨਾਲ ਹੰਡੇਸਰਾ ਵਾਲਾ ਖੇਤਰ ਵੀ ਹੜ੍ਹਾਂ ਕਾਰਨ ਬੇਹੱਦ ਪ੍ਰਭਾਵਿਤ ਹੋਇਆ ਹੈ ਤੇ ਇਸ ਵਿਚ ਕੇਂਦਰ ਸਰਕਾਰ ਦੀ ਵੱਡੀ ਭੂਮਿਕਾ ਹੈ, ਕਿਉਂਕਿ ਕੌਮੀ ਸੜਕਾਂ ਦੇ ਨੁਕਸਦਾਰ ਡਿਜ਼ਾਇਨ ਤੇ ਪੁੱਲਾਂ ਨੇ ਪਾਣੀ ਦੀ ਨਿਕਾਸੀ ਰੋਕ ਦਿੱਤੀ ਹੈ | ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਘੜੀ ਵਿਚ ਪੰਜਾਬ ਸਰਕਾਰ ਤੇ ਉਹ ਖੁਦ ਪੂਰੀ ਤਰ੍ਹਾਂ ਆਪਣੇ ਲੋਕਾਂ ਨਾਲ ਹਨ | ਪ੍ਰੋਗਰਾਮ ਉਪਰੰਤ ਸ਼ਰਮਾ ਨੇ ਕੱਚੀਆਂ ਛੱਤਾਂ ਦੇ ਹੋਏ ਨੁਕਸਾਨ ਦਾ ਮੁਆਇਨਾ ਕੀਤਾ ਅਤੇ ਸੰਬੰਧਤ ਸਕੱਤਰਾਂ ਨੂੰ ਇਸ ਦਿਸ਼ਾ ਵਿਚ ਤੁਰੰਤ ਕਾਰਵਾਈ ਕਰਨ ਲਈ ਆਖਿਆ | ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਲਾਲੜੂ ਦੇ ਚੇਅਰਮੈਨ ਬਲਵਿੰਦਰ ਸਿੰਘ ਆਲਮਗੀਰ, ਨਰਿੰਦਰ ਧੀਮਾਨ ਡੇਰਾਬੱਸੀ, ਸੰਜੀਵ ਕੁਮਾਰ ਮਾਲਣ ਤੇ ਸੰਜੀਵ ਕੁਮਾਰ ਰਜਾਪੁਰ ਸਮੇਤ ਵੱਡੀ ਗਿਣਤੀ ਵਿਚ ਲੋੜਵੰਦ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਨੌਜਵਾਨ ਦੀ ਜ਼ੇਰੇ ਇਲਾਜ ਮੌਤ <br/> ਅਗਲੀ ਖ਼ਬਰ ਚੋਰੀ ਦੀ ਸਕੂਟੀ ਸਮੇਤ ਦੋ ਨੌਜਵਾਨ ਕਾਬੂ
Ad Position 24