09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸਾਬਕਾ ਸਰਪੰਚ ਨੇ ਸਮੱਸਿਆਵਾਂ ਬਾਰੇ ਈ. ਓ. ਨੂੰ ਲਿਖਿਆ ਪੱਤਰ <br/>

Ad Position 21
No active advertisement
ਅਜੀਤ ਡੈਸਕ 25-09-2025
ਲਾਲੜੂ, 24 ਸਤੰਬਰ (ਰਾਜਬੀਰ ਸਿੰਘ)-ਕਸਬਾ ਲਾਲੜੂ ਦੇ ਸਾਬਕਾ ਸਰਪੰਚ ਨਿਰਮਲ ਸਿੰਘ ਰਾਠੀ ਨੇ ਸਥਾਨਕ ਸਮੱਸਿਆਵਾਂ ਬਾਰੇ ਲਾਲੜੂ ਦੇ ਕਾਰਜ ਸਾਧਕ ਅਫ਼ਸਰ ਨੂੰ ਪੱਤਰ ਲਿਖਿਆ ਹੈ, ਜਿਸ 'ਚ ਉਨ੍ਹਾਂ ਕਿਹਾ ਹੈ ਕਿ ਕਿੰਗ ਪੈਲੇਸ ਵਾਲੀ ਗਲੀ 'ਚ ਪੀਣ ਵਾਲੇ ਪਾਣੀ ਦਾ ਸਿਰਫ 20 ਫੁੱਟ ਦੇ ਕਰੀਬ ਇਕ ਇੰਚੀ ਪਾਈਪ ਪਾਇਆ ਗਿਆ ਹੈ, ਜਦਕਿ ਉਸ ਤੋਂ ਅੱਗੇ ਤਿੰਨ ਇੰਚੀ ਪਾਈਪ ਪਾਇਆ ਗਿਆ ਹੈ, ਜਿਸ ਕਾਰਨ ਮੁਹੱਲੇ 'ਚ ਪਾਣੀ ਦਾ ਪ੍ਰੈਸ਼ਰ ਨਹੀਂ ਬਣਦਾ ਤੇ ਲੋਕ ਗਰਮੀਆਂ ਤਾਂ ਦੂਰ ਸਰਦੀਆਂ 'ਚ ਵੀ ਪਾਣੀ ਦੀ ਸਪਲਾਈ ਨੂੰ ਤਰਸ ਜਾਂਦੇ ਹਨ | ਉਨ੍ਹਾਂ ਕਿਹਾ ਕਿ ਇਸੇ ਗਲੀ 'ਚ 100 ਫੁੱਟ ਤੱਕ ਸੀਵਰੇਜ ਦਾ ਇਕ ਵੀ ਮੇਨਹੋਲ ਨਹੀਂ ਹੈ | ਇਸੇ ਤਰ੍ਹਾਂ ਉਨ੍ਹਾਂ ਦੇ ਘਰ ਦੇ ਨੇੜੇ ਜੋ ਪਸ਼ੂਆਂ ਦਾ ਹਸਪਤਾਲ ਬਣਿਆ ਗਿਆ ਹੈ, ਉਹ ਖੰਡਰ ਬਣ ਚੁੱਕਾ ਹੈ ਅਤੇ ਹੁਣ ਇਸ ਇਮਾਰਤ 'ਚ ਨਸ਼ੇੜੀਆਂ ਤੇ ਆਵਾਰਾ ਜਾਨਵਰਾਂ ਦੀ ਠਹਿਰ ਬਣੀ ਹੋਈ ਹੈ | ਉਨ੍ਹਾਂ ਕਿਹਾ ਕਿ ਉਹ ਕਈ ਵਾਰ ਖ਼ੁਦ ਇਸ ਖੇਤਰ ਦੀ ਸਫ਼ਾਈ ਕਰਵਾ ਚੁੱਕੇ ਹਨ, ਪਰ ਨਗਰ ਕੌਂਸਲ ਇਸ ਮਾਮਲੇ 'ਚ ਚੁੱਪੀ ਧਾਰੀ ਬੈਠੀ ਹੈ | ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਭਵਨ ਦੇ ਦੱਖਣ ਵਾਲੇ ਪਾਸੇ ਤੋਂ ਲੈ ਕੇ ਕਹਾਰ ਧਰਮਸ਼ਾਲਾ ਤੱਕ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿਨ੍ਹਾਂ ਵੱਲ ਨਗਰ ਕੌਂਸਲ ਨੂੰ ਧਿਆਨ ਦੇਣ ਦੀ ਲੋੜ ਹੈ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਤਿੰਨ ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ <br/> ਅਗਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ਰਕੌਲੀ 'ਚ 11ਵੀਂ ਜਮਾਤ 'ਚ ਦਾਖ਼ਲੇ ਲਈ ਅੰਤਿਮ ਮਿਤੀ 10 ਅਕਤੂਬਰ
Ad Position 24