09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਅਫ਼ੀਮ ਬਰਾਮਦ ਹੋਣ ਦੇ ਮਾਮਲੇ 'ਚ ਨਾਮਜ਼ਦ ਵਿਅਕਤੀ ਨੂੰ ਮਿਲੀ ਜ਼ਮਾਨਤ

Ad Position 21
No active advertisement
ਅਜੀਤ ਡੈਸਕ 25-09-2025

ਐੱਸ. ਏ. ਐੱਸ. ਨਗਰ, 24 ਸਤੰਬਰ (ਕਪਿਲ ਵਧਵਾ)-ਮੁਹਾਲੀ ਅਦਾਲਤ ਨੇ ਇਕ ਕਿੱਲੋ ਅਫ਼ੀਮ ਬਰਾਮਦ ਹੋਣ ਮਾਮਲੇ ਵਿਚ ਨਾਮਜ਼ਦ ਕਿ੍ਪਾਲ ਵਰਮਾ ਨਾਮਕ ਵਿਅਕਤੀ ਦੀ ਜ਼ਮਾਨਤ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਲਾਲੜੂ ਵਿਖੇ ਤਾਇਨਾਤ ਐੱਸ. ਆਈ. ਰਜਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਓਮੈਕਸ ਗਰੀਨ ਤੋਂ ਝਰਮੜੀ ਬੱਸ ਅੱਡੇ ਵੱਲ ਨੂੰ ਜਾ ਰਹੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਜਦੋਂ ਉਸ ਕੋਲ ਮੌਜੂਦ ਪਿੱਠੂ ਬੈਗ ਦੀ ਤਲਾਸ਼ੀ ਲਈ ਤਾਂ ਉਸ 'ਚੋਂ 1 ਕਿੱਲੋ ਅਫ਼ੀਮ ਬਰਾਮਦ ਹੋਈ ਸੀ | ਉਕਤ ਵਿਅਕਤੀ ਦੀ ਪਛਾਣ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਕਿ੍ਪਾਲ ਵਰਮਾ ਵਜੋਂ ਹੋਈ ਸੀ | ਪੁਲਿਸ ਅਧਿਕਾਰੀਆਂ ਨੇ ਉਸ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 18, 61 ਅਤੇ 85 ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਸੀ | ਅਦਾਲਤ ਵਿਖੇ ਜ਼ਮਾਨਤੀ ਅਰਜ਼ੀ 'ਤੇ ਸੁਣਵਾਈ ਦੌਰਾਨ ਉਸ ਦੇ ਵਕੀਲ ਨੇ ਦਲੀਲ ਦਿੱਤੀ ਕਿ ਪਟੀਸ਼ਨਕਰਤਾ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਹਿਰਾਸਤ ਅਧੀਨ ਹੈ | ਜੱਜ ਰਾਜੇਸ਼ ਆਹਲੂਵਾਲੀਆ ਨੇ ਨੋਟ ਕੀਤਾ ਕਿ ਮੁਲਜ਼ਮ ਕੋਲੋਂ ਬਰਾਮਦ ਹੋਇਆ ਨਸ਼ੀਲਾ ਪਦਾਰਥ ਵਪਾਰਕ ਮਾਤਰਾ ਤੋਂ ਘੱਟ ਹੈ ਅਤੇ ਫੌਰੈਂਸਿਕ ਸਾਇੰਸ ਲੈਬੋਰਟਰੀ ਦੀ ਰਿਪੋਰਟ ਆਉਣੀ ਬਾਕੀ ਹੈ | ਨਤੀਜੇ ਵਜੋਂ ਅਦਾਲਤ ਨੇ 50 ਹਜ਼ਾਰ ਰੁਪਏ ਦਾ ਮੁਚੱਲਕਾ ਭਰਨ 'ਤੇ ਪਟੀਸ਼ਨਕਰਤਾ ਨੂੰ ਰਿਹਾਅ ਕਰਨ ਦੇ ਹੁਕਮ ਸੁਣਾਏ |
ਕਿਊ. ਆਰ. ਕੋਡ ਸਕੈਨ ਕਰਕੇ ਹਾਸਿਲ ਕੀਤੀ ਜਾ ਸਕਦੀ ਹੈ ਚੋਣਾਂ ਸੰਬੰਧੀ ਜਾਣਕਾਰੀ- ਡੀ. ਸੀ.
ਐੱਸ. ਏ. ਐੱਸ. ਨਗਰ, 24 ਸਤੰਬਰ (ਪ੍ਰੋ. ਅਵਤਾਰ ਸਿੰਘ)-ਚੋਣਾਂ ਸੰਬੰਧੀ ਹਰ ਤਰ੍ਹਾਂ ਦੀ ਸਹੀ, ਸਟੀਕ ਤੇ ਸਮੇਂ ਸਿਰ ਜਾਣਕਾਰੀ ਆਮ ਲੋਕਾਂ ਤੱਕ ਪੁੱਜਦੀ ਕਰਨ ਲਈ ਮੁੱਖ ਚੋਣ ਅਫ਼ਸਰ ਪੰਜਾਬ/ਚੰਡੀਗੜ੍ਹ ਵਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਪੂਰੀ ਤਰ੍ਹਾਂ ਕਾਰਜਸ਼ੀਲ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਲੋਕ ਹੁਣ ਫੇਸਬੁੱਕ, ਇੰਸਟਾਗ੍ਰਾਮ, ਟਵੀਟਰ ਤੇ ਯੂ-ਟਿਊਬ 'ਤੇ ਉਪਲੱਬਧ ਮੁੱਖ ਚੋਣ ਅਫ਼ਸਰ ਪੰਜਾਬ ਦੇ ਅਧਿਕਾਰਤ ਅਕਾਊਾਟ ਨਾਲ ਜੁੜ ਸਕਦੇ ਹਨ ਅਤੇ ਸਿਰਫ਼ ਕਿਊ. ਆਰ. ਕੋਡ ਸਕੈਨ ਕਰਕੇ ਇਹ ਅਕਾਊਾਟ ਫਾਲੋ ਕੀਤੇ ਜਾ ਸਕਦੇ ਹਨ ਅਤੇ ਚੋਣਾਂ ਸੰਬੰਧੀ ਮਹੱਤਵਪੂਰਨ ਜਾਣਕਾਰੀ, ਨਵੀਨਤਮ ਅੱਪਡੇਟ ਅਤੇ ਮੁੱਖ ਚੋਣ ਅਫ਼ਸਰ ਵਲੋਂ ਜਾਰੀ ਹਦਾਇਤਾਂ ਸੰਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਆਮ ਲੋਕਾਂ ਨਾਲ ਸਿੱਧਾ ਰਾਬਤਾ ਬਣਾਉਣ ਅਤੇ ਉਨ੍ਹਾਂ ਤੱਕ ਹੋਰ ਲੋੜੀਂਦੀ ਜਾਣਕਾਰੀ ਪੁੱਜਦੀ ਕਰਨ 'ਚ ਸੋਸ਼ਲ ਮੀਡੀਆ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਵਜੋਂ ਉਭਰਿਆ ਹੈ ਅਤੇ ਇਸੇ ਕਾਰਨ ਵੱਧ ਤੋਂ ਵੱਧ ਵੋਟਰਾਂ ਤੱਕ ਪਹੁੰਚ ਬਣਾਉਣ ਲਈ ਮੁੱਖ ਚੋਣ ਦਫ਼ਤਰ ਵਲੋਂ ਸੋਸ਼ਲ ਮੀਡੀਆ ਹੈਂਡਲ ਨੂੰ ਕਾਰਜਸ਼ੀਲ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਜੀ.ਐਮ.ਸੀ.ਐਚ-32 'ਚ ਸੇਵਾ ਪਖਵਾੜਾ ਐਂਬੂਲੈਂਸ ਨੂੰ ਮੈਡੀਕਲ ਸਿੱਖਿਆ ਸਕੱਤਰ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਅਗਲੀ ਖ਼ਬਰ ਸ਼ੋਭਾ ਯਾਤਰਾ ਲਈ ਕਲੱਬ ਨੇ ਦਿੱਤਾ ਖਾਣ-ਪੀਣ ਦਾ ਸਾਮਾਨ <br/>
Ad Position 24