ਚੰਡੀਗੜ੍ਹ, 24 ਸਤੰਬਰ (ਮਾਰਕੰਡਾ)-ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਵਿਖੇ ਬ੍ਰੈਸਟ ਸਰਜਰੀ ਯੂਨਿਟ ਵਿਭਾਗ ਨੇ ਰਾਸ਼ਟਰੀ ਮੁਹਿੰਮ ਤਹਿਤ ਜਨਤਕ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ | ਇਹ ਸੈਸ਼ਨ ਸਵਸਥ ਨਾਰੀ, ਸਸ਼ਕਤ ਪਰਿਵਾਰ ਅਭਿਆਨ ਰਾਹੀਂ ਛਾਤੀ ਦੇ ਕੈਂਸਰ ਦੀ ਰੋਕਥਾਮ, ਜਲਦੀ ਪਤਾ ਲਗਾਉਣ ਅਤੇ ਸਮੇਂ ਸਿਰ ਇਲਾਜ ਬਾਰੇ ਜਾਗਰੂਕ ਕੀਤਾ ਗਿਆ | ਸਰਜਰੀ ਓ.ਪੀ.ਡੀ ਵਿਖੇ ਕਰਵਾਏ ਇਸ ਪ੍ਰੋਗਰਾਮ ਵਿਚ ਉੱਘੇ ਫੈਕਲਟੀ ਮੈਂਬਰਾਂ ਦੁਆਰਾ ਜਾਣਕਾਰੀ ਮੁਹੱਈਆ ਕਰਵਾਈ ਗਈ | ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰੋ. ਦਿਵਿਆ ਦਹੀਆ ਮੁਖੀ ਬ੍ਰੈਸਟ ਸਰਜਰੀ ਯੂਨਿਟ ਨੇ ਕਿਹਾ ਕਿ ਭਾਰਤ ਦੀਆਂ ਅÏਰਤਾਂ ਵਿਚ ਛਾਤੀ ਦਾ ਕੈਂਸਰ ਸਭ ਤੋਂ ਆਮ ਕੈਂਸਰ ਬਣਿਆ ਹੋਇਆ ਹੈ | ਇਕੱਲੇ ਪੀ.ਜੀ.ਆਈ. ਵਿਖੇ ਛਾਤੀ ਦੀ ਸਰਜਰੀ ਲਈ ਸਾਲ 2022 ਵਿਚ 223, 2023 ਵਿਚ 269 ਅਤੇ 2024 ਵਿਚ 303 ਕੇਸ ਹੋ ਗਏ ਹਨ, ਜਿਨ੍ਹਾਂ ਵਿਚ ਵਾਧਾ ਲਗਾਤਾਰ ਜਾਰੀ ਹੈ | ਇਹ ਬਹੁਤੇ ਸ਼ੁਰੂਆਤੀ ਪੜਾਅ ਦੇ ਹੋਣ ਕਾਰਨ ਇਲਾਜਯੋਗ ਹਨ | ਡਾ. ਇਸ਼ਿਤਾ ਲਾਰੋਈਆ ਨੇ ਟਿੱਪਣੀ ਕੀਤੀ ਕਿ ਸਵਸਥ ਨਾਰੀ, ਸਸ਼ਕਤ ਪਰਿਵਾਰ ਅਭਿਆਨ ਤਹਿਤ ਅÏਰਤਾਂ ਨੂੰ ਸਵੈ-ਸੰਭਾਲ ਲਈ ਗਿਆਨ ਅਤੇ ਸਾਧਨਾਂ ਨਾਲ ਲੈਸ ਕਰਕੇ ਛਾਤੀ ਦੀ ਸਵੈ-ਜਾਂਚ ਸਮੇਂ ਸਿਰ ਹੋਵੇ | ਪ੍ਰੋਗਰਾਮ ਦਾ ਸਮਾਪਨ ਇਕ ਇੰਟਰਐਕਟਿਵ ਸਵਾਲ-ਜਵਾਬ ਸੈਸ਼ਨ ਨਾਲ ਹੋਇਆ | ਜਿੱਥੇ ਭਾਗੀਦਾਰਾਂ ਨੇ ਮੈਮੋਗ੍ਰਾਫੀ, ਜੀਵਨਸ਼ੈਲੀ ਵਿਚ ਸੋਧਾਂ ਅਤੇ ਜੋਖਮ ਘਟਾਉਣ ਦੀਆਂ ਰਣਨੀਤੀਆਂ ਦੇ ਮਾਹਿਰਾਂ ਨਾਲ ਸਰਗਰਮੀ ਨਾਲ ਗੱਲਬਾਤ ਕੀਤੀ |