ਚੰਡੀਗੜ੍ਹ, 24 ਸਤੰਬਰ (ਮਾਰਕੰਡਾ)-ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ-ਨੌਰਥ ਵੈਸਟਰਨ ਰੀਜਨਲ ਸੈਂਟਰ ਤੇ ਪੰਜਾਬ ਯੂਨੀਵਰਸਿਟੀ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਦੁਆਰਾ ਸਾਂਝੇ ਤੌਰ 'ਤੇ ਕਰਵਾਏ ਸੱਭਿਆਚਾਰ, ਲਿੰਗ ਤੇ ਆਧੁਨਿਕਤਾ 'ਤੇ ਦੋ-ਰੋਜ਼ਾ ਰਾਸ਼ਟਰੀ ਵਰਕਸ਼ਾਪ ਕਰਵਾਈ ਗਈ | ਵਰਕਸਾਪ ਦੇ ਦੂਜੇ ਦਿਨ ਮੁੱਖ ਮਹਿਮਾਨ ਡਾ. ਅਸ਼ੋਕ ਖੇਮਕਾ ਸੇਵਾਮੁਕਤ ਆਈ. ਏ. ਐੱਸ. ਸਾਬਕਾ ਵਧੀਕ ਮੁੱਖ ਸਕੱਤਰ ਹਰਿਆਣਾ ਸਰਕਾਰ, ਡਾ. ਵਰਿੰਦਰ ਗਰਗ ਕੇਂਦਰੀ ਸਿਹਤ ਮੰਤਰੀ ਦੇ ਓ.ਐੱਸ.ਡੀ. ਪੀ. ਜੀ. ਆਈ ਦੇ ਪ੍ਰਧਾਨ, ਪ੍ਰੋ. ਰਿਤੂ ਲਹਿਲ ਡੀਨ ਰਿਸਰਚ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਸੁੱਚਾ ਸਿੰਘ ਕੋਆਰਡੀਨੇਟਰ ਭੂਗੋਲ ਵਿਭਾਗ, ਪ੍ਰੋ. ਉਪਾਸਨਾ ਜੋਸ਼ੀ ਸੇਠੀ ਆਨਰੇਰੀ ਡਾਇਰੈਕਟਰ 'ਤੇ ਵਰਕਸ਼ਾਪ ਦੇ ਕਨਵੀਨਰ ਤੇ ਪ੍ਰੋ. ਅੰਜੂ ਸੂਰੀ ਕੋਆਰਡੀਨੇਟਰ 'ਤੇ ਵਰਕਸ਼ਾਪ ਦੇ ਕਨਵੀਨਰ ਸ਼ਾਮਲ ਸਨ | ਪ੍ਰੋ. ਅੰਜੂ ਸੂਰੀ ਨੇ ਪਤਵੰਤਿਆਂ ਦਾ ਰਸਮੀ ਸਵਾਗਤ ਕੀਤਾ ਅਤੇ ਵਰਕਸ਼ਾਪ ਦੇ ਪਹਿਲੇ ਦਿਨ ਦੀਆਂ ਮੁੱਖ ਗੱਲਾਂ ਦੀ ਸੰਖੇਪ ਵਿਚ ਸਮੀਖਿਆ ਕੀਤੀ | ਪਹਿਲਾ ਮੁੱਖ ਭਾਸ਼ਣ ਡਾ. ਵਰਿੰਦਰ ਗਰਗ ਨੇ ਦਿੱਤਾ | ਉਨ੍ਹਾਂ ਨੇ ਸਮੇਂ ਦੇ ਨਾਲ ਅÏਰਤਾਂ ਦੀ ਬਦਲਦੀ ਸਥਿਤੀ ਨੂੰ ਦਰਸਾਇਆ | ਪ੍ਰੋ. ਰਿਤੂ ਲਹਿਲ ਨੇ ਆਪਣੇ ਸੰਬੋਧਨ ਵਿਚ ਆਧੁਨਿਕੀਕਰਨ ਅਤੇ ਰਵਾਇਤੀ ਸੱਭਿਆਚਾਰਕ ਨਿਯਮਾਂ ਪ੍ਰਤੀ ਇਸਦੀਆਂ ਚੁਣੌਤੀਆਂ 'ਤੇ ਗੱਲ ਕੀਤੀ | ਪ੍ਰੋਗਰਾਮ ਦੇ ਅੰਤ ਵਿਚ ਪ੍ਰੋ. ਉਪਾਸਨਾ ਜੋਸ਼ੀ ਸੇਠੀ ਨੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੱਤੀ ਤੇ ਪ੍ਰੋ. ਅੰਜੂ ਸੂਰੀ ਦੀ ਵਿਸ਼ੇਸ਼ ਪ੍ਰਸ਼ੰਸਾ ਕੀਤੀ |