10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਝਗੜਾ ਨੂੰ ਸੁਲਝਾਉਣ ਗਏ ਏ. ਐੱਸ. ਆਈ. 'ਤੇ ਲੋਕਾਂ ਨੇ ਕੀਤਾ ਹਮਲਾ <br/>

Ad Position 21
No active advertisement
ਮਾਤਾ ਮਨਸਾ ਦੇਵੀ ਮੰਦਰ ਦੀ ਮਾਰਕੀਟ ਵਿਚ ਸਟਾਲ ਲਗਾਉਣ ਸੰਬੰਧੀ ਹੋਏ ਝਗੜੇ ਨੂੰ ਸੁਲਝਾਉਣ ਗਏ ਏ. ਐੱਸ. ਆਈ. ਉੱਤੇ ਹਮਲਾ ਕਰਦੇ ਲੋਕ | ਤਸਵੀਰ : ਕਪਿਲ <br/> 25-09-2025
ਪੰਚਕੂਲਾ, 24 ਸਤੰਬਰ (ਕਪਿਲ)-ਪੰਚਕੂਲਾ ਦੇ ਮਾਤਾ ਮਨਸਾ ਦੇਵੀ ਮੰਦਰ ਦੀ ਮਾਰਕੀਟ ਵਿਚ ਸਟਾਲ ਲਗਾਉਣ ਨੂੰ ਲੈ ਕੇ ਹੋਏ ਝਗੜੇ ਨੂੰ ਸੁਲਝਾਉਣ ਗਏ ਏ. ਐੱਸ. ਆਈ. ਅਤੇ ਪੁਲਿਸ ਕਰਮਚਾਰੀਆਂ 'ਤੇ ਲੋਕਾਂ ਨੇ ਹਮਲਾ ਕਰ ਦਿੱਤਾ | ਇਸ ਦੌਰਾਨ ਏ. ਐੱਸ. ਆਈ. ਸੁਖਜਿੰਦਰ ਸਿੰਘ 'ਤੇ ਲੋਕਾਂ ਨੇ ਹਮਲਾ ਕਰਕੇ ਉਸ ਦੀ ਵਰਦੀ ਫਾੜ ਦਿੱਤੀ ਅਤੇ ਪੱਥਰ ਨਾਲ ਸਿਰ 'ਤੇ ਗੰਭੀਰ ਚੋਟ ਮਾਰੀ | ਉਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ | ਫਿਲਹਾਲ ਇਸ ਮਾਮਲੇ 'ਚ ਪੁਲਿਸ ਨੇ ਕੁਝ ਲੋਕਾਂ ਦੇ ਖ਼ਿਲਾਫ਼ ਪੁਲਿਸ 'ਤੇ ਹਮਲਾ ਕਰਨ ਦਾ ਮਾਮਲਾ ਦਰਜ ਕਰ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਤਲਾਸ਼ ਜਾਰੀ ਹੈ | ਜ਼ਿਕਰਯੋਗ ਹੈ ਕਿ ਪੰਚਕੂਲਾ ਦੇ ਮਾਤਾ ਮਨਸਾ ਦੇਵੀ ਮੇਲੇ ਦੌਰਾਨ ਦੋ ਦੁਕਾਨਦਾਰਾਂ ਵਿਚ ਸਟਾਲ ਲਗਾਉਣ ਨੂੰ ਲੈ ਕੇ ਝਗੜਾ ਹੋ ਗਿਆ ਸੀ ਅਤੇ ਜਦੋਂ ਇਕ ਔਰਤ ਨੇ ਇਸ ਸੰਬੰਧੀ ਮਾਤਾ ਮਨਸਾ ਦੇਵੀ ਥਾਣੇ ਵਿਚ ਸ਼ਿਕਾਇਤ ਕੀਤੀ ਤਾਂ ਥਾਣੇ ਦੇ ਏ. ਐੱਸ. ਆਈ. ਸੁਖਜਿੰਦਰ ਸਿੰਘ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ | ਇਸ ਦੌਰਾਨ ਦੂਜੇ ਪੱਖ ਵਲੋਂ ਲਾਠੀਆਂ ਤੇ ਡੰਡਿਆਂ ਨਾਲ ਪੁਲਿਸ ਟੀਮ 'ਤੇ ਹਮਲਾ ਕਰ ਦਿੱਤਾ ਗਿਆ | ਇਸ ਹਮਲੇ ਦੌਰਾਨ ਏ. ਐੱਸ. ਆਈ. ਦੀ ਵਰਦੀ ਫਾੜ ਦਿੱਤੀ ਗਈ ਅਤੇ ਸਿਰ 'ਤੇ ਪੱਥਰ ਮਾਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ | ਇਸ ਸੰਬੰਧੀ ਸਟਾਲ ਲਗਾਉਣ ਵਾਲੀ ਮਹਿਲਾ ਨੇ ਦੱਸਿਆ ਕਿ ਉਹ ਰੋਜ਼ਾਨਾ ਇਥੇ ਸਟਾਲ ਲਗਾਉਂਦੀ ਹੈ, ਪਰ ਕੁਝ ਲੋਕ ਉਸ ਦੀ ਦੁਕਾਨ ਦੇ ਕੋਲ ਸਟਾਲ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਜਦੋਂ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਇਸ ਨਾਲ ਸ਼ਰਧਾਲੂਆਂ ਨੂੰ ਆਉਣ-ਜਾਣ 'ਚ ਸਮੱਸਿਆ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਸਟਾਲ ਹਟਾਉਣ ਦੀ ਗੱਲ ਕੀਤੀ ਤਾਂ ਉਨ੍ਹਾਂ ਨੇ ਉਸ ਨਾਲ ਝਗੜਾ ਕਰਨਾ ਸ਼ੁਰੂ ਦਿੱਤਾ | ਇਸ ਤੋਂ ਬਾਅਦ ਉਹ ਥਾਣੇ ਪਹੁੰਚੀ ਅਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ | ਮਹਿਲਾ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਜਦੋਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੂਜੇ ਪੱਖ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੌਰਾਨ ਦੂਜੇ ਪੱਖ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ, ਜਿਸ 'ਚ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ | ਪੁਲਿਸ ਨੇ ਏ. ਐਸ. ਆਈ. 'ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ 'ਚ ਚਾਰ ਨਾਮਜ਼ਦ ਤੇ ਹੋਰ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਅਤੇ ਇਸ ਮਾਮਲੇ 'ਚ ਦੋ ਆਰੋਪੀ ਗਿ੍ਫ਼ਤਾਰ ਕਰ ਲਏ ਗਏ ਹਨ ਅਤੇ ਬਾਕੀਆਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਮੁਹਾਲੀ ਦੇ ਥਾਣਾ ਫੇਜ਼-8 ਦੇ ਸਾਹਮਣੇ ਖੜ੍ਹੇ ਕੇਸ ਪ੍ਰਾਪਰਟੀ ਵਾਹਨਾਂ ਨੂੰ ਲੱਗੀ ਅੱਗ <br/> ਅਗਲੀ ਖ਼ਬਰ ਪੈੱਕ 'ਚ ਆਈ. ਆਈ. ਟੀ. ਖੜਗਪੁਰ ਦੇ ਪ੍ਰੋਫੈਸਰ ਨੇ 'ਰੋਬੋ ਸਾਕਰ' 'ਤੇ ਪ੍ਰੇਰਣਾਦਾਇਕ ਸੈਸ਼ਨ ਕਰਵਾਇਆ <br/>
Ad Position 24