10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਪੀ. ਐੱਮ. ਸਵੈਨਿਧੀ ਸਕੀਮ ਦੇ ਤਹਿਤ 'ਲੋਕ ਕਲਿਆਣ ਮੇਲਾ' 2 ਤੱਕ <br/>

Ad Position 21
No active advertisement
ਅਜੀਤ ਡੈਸਕ 26-09-2025
ਕੁਰਾਲੀ, 25 ਸਤੰਬਰ (ਹਰਪ੍ਰੀਤ ਸਿੰਘ)-ਸਥਾਨਕ ਨਗਰ ਕੌਂਸਲ ਵਲੋਂ ਪੀ. ਐਮ. ਸਵਨਿਧੀ ਸਕੀਮ ਦੇ ਤਹਿਤ 2 ਅਕਤੂਬਰ ਤੱਕ 'ਲੋਕ ਕਲਿਆਣ ਮੇਲਾ' ਸ਼ੁਰੂ ਕੀਤਾ ਗਿਆ ਹੈ | ਕੌਂਸਲ ਦੇ ਕਾਰਜਸਾਧਕ ਅਫਸਰ ਰਜਨੀਸ਼ ਸੂਦ ਦੀ ਅਗਵਾਈ ਹੇਠ ਨਗਰ ਕੌਂਸਲ ਦਫ਼ਤਰ ਵਿਖੇ ਲਗਾਏ ਗਏ ਇਸ ਲੋਨ ਮੇਲੇ ਸੰਬੰਧੀ ਜਾਣਕਾਰੀ ਦਿੰਦਿਆਂ ਇੰਚਾਰਜ ਅਮਨਦੀਪ ਕੌਰ ਨੇ ਦੱਸਿਆ ਕਿ ਗਰੀਬ ਅਤੇ ਛੋਟੇ ਵਪਾਰੀ ਵਰਗ ਨੂੰ ਸਰਕਾਰ ਵਲੋਂ ਸਬਸਿਡੀ ਦੇ ਤਹਿਤ ਪਹਿਲਾਂ ਕਰਜ਼ਾ 15,000, ਦੂਜਾ ਕਰਜ਼ਾ 25,000 ਅਤੇ ਤੀਜਾ ਕਰਜ਼ਾ 50,000 ਤੱਕ ਦਿੱਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਹੱਦ ਵਿਚ ਲੱਗਦੇ ਫਲ, ਸਬਜ਼ੀਆਂ, ਚਾਹ, ਜੂਸ, ਇਲੈਕਟ੍ਰੀਸ਼ਨ, ਕਬਾੜ, ਪਲਾਸਟਿਕ ਆਦਿ ਦੇ ਸਾਮਾਨ ਦੀਆਂ ਰੇਹੜੀਆਂ ਫੜ੍ਹੀਆਂ ਲਗਾਉਣ ਵਾਲੇ ਇਸ ਲੋਨ ਮੇਲੇ ਦਾ ਲਾਭ ਲੈ ਸਕਦੇ ਹਨ | ਉਨਾਂ ਦੱਸਿਆ ਕਿ ਇਸ ਦੇ ਨਾਲ ਹੀ ਲਾਭਪਾਤਰੀ ਪਰਿਵਾਰਾਂ ਨੂੰ ਬੀਮਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਜਨਨੀ ਸੁਰੱਖਿਆ ਯੋਜਨਾ ਅਤੇ ਪੈਨਸ਼ਨ ਨੂੰ ਡਿਜ਼ੀਟਲ ਸੇਵਾਵਾਂ ਦੇ ਨਾਲ ਵੀ ਜੋੜਿਆ ਜਾਵੇਗਾ | ਉਨ੍ਹਾਂ ਸ਼ਹਿਰ ਵਿਚ ਰੇਹੜੀਆਂ ਫੜ੍ਹੀਆਂ ਲਾਉਣ ਵਾਲੇ ਨੂੰ ਸਰਕਾਰੀ ਸਕੀਮ ਦਾ ਵੱਧ ਤੋਂ ਵੱਧ ਦਾ ਲਾਭ ਲੈਣ ਦੀ ਅਪੀਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੰਤਰੀ ਸਮੇਤ ਉੱਚ ਅਧਿਕਾਰੀ ਸਾਲ 1998 ਦੇ 14.89 ਕਰੋੜ ਦੇ ਭਿ੍ਸ਼ਟਾਚਾਰ ਦੇ ਮਾਮਲੇ 'ਚੋਂ ਬਰੀ <br/> ਅਗਲੀ ਖ਼ਬਰ ਇੰਗਲੈਂਡ ਵਰਕ ਵੀਜ਼ਾ ਦੇ ਨਾਂਅ 'ਤੇ ਠੱਗੀ ਕਰਨ ਵਾਲੇ ਦੋ ਮੁਲਜ਼ਮ ਗਿ੍ਫ਼ਤਾਰ <br/>
Ad Position 24