17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਗੋਲੀਆਂ ਚਲਾਉਣ ਦੇ ਵਾਲੇ ਦੋਸ਼ੀਆਂ ਨੂੰ ਅਦਾਲਤ ਨੇ ਚਾਰ ਦਿਨਾਂ ਦੇ ਰਿਮਾਂਡ 'ਚ ਭੇਜਿਆ <br/>

Ad Position 21
No active advertisement
ਅਜੀਤ ਡੈਸਕ 27-09-2025
ਚੰਡੀਗੜ੍ਹ, 26 ਸਤੰਬਰ (ਕਪਿਲ ਵਧਵਾ)-ਮੁਹਾਲੀ ਦੇ ਫ਼ੇਜ਼-2 ਵਿਖੇ ਜਿੰਮ ਮਾਲਕ ਵਿੱਕੀ ਨੂੰ ਗੋਲੀਆਂ ਨਾਲ ਜ਼ਖਮੀ ਕਰਨ ਅਤੇ ਚੰਡੀਗੜ੍ਹ ਦੇ ਸੈਕਟਰ-52 ਸਥਿਤ ਹੋਟਲ 'ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਆਪੇ੍ਰਸ਼ਨ ਸੈੱਲ ਵਲੋਂ ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ ਨੇ ਚਾਰ ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ | ਜਾਣਕਾਰੀ ਅਨੁਸਾਰ ਬੀਤੇ ਦਿਨੀਂ ਉਕਤ ਵਾਰਦਾਤਾਂ ਦੀ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀ ਚੁੱਕਣ ਵਾਲੇ ਦੋ ਨੌਜਵਾਨਾਂ (ਮੋਹਿਤ ਅਤੇ ਧਰਮਿੰਦਰ) ਵਲੋਂ ਆਪੇ੍ਰਸ਼ਨ ਸੈੱਲ ਅੱਗੇ ਆਤਮਸਮਰਪਣ ਕਰਨ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਗਿ੍ਫ਼ਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਸੀ | ਜਿਸ ਦੌਰਾਨ ਪੁਲਿਸ ਦੇ ਹੱਥ ਹੈਰਾਨ ਕਰ ਦੇਣ ਵਾਲੇ ਤੱਥ ਲੱਗੇ ਹਨ | ਸੂਤਰਾਂ ਅਨੁਸਾਰ ਪੁਲਿਸ ਨੇ ਉਕਤ ਨੌਜਵਾਨਾਂ ਦੇ ਕਬਜ਼ੇ 'ਚੋਂ .30 ਬੋਰ ਦੇ ਦੋ ਪਿਸਤੌਲ ਬਰਾਮਦ ਕੀਤੇ ਹਨ | ਦੱਸ ਦਈਏ ਕਿ ਹੋਟਲ ਦਿਲਜੋਤ ਵਿਖੇ ਹੋਈ ਗੋਲੀਬਾਰੀ ਉਪਰੰਤ ਪੁਲਿਸ ਨੇ 5 ਖੋਲ੍ਹ 7.65 ਐੱਮ. ਐੱਮ. ਦੇ ਬਰਾਮਦ ਕੀਤੇ ਸਨ | ਇਸ ਦੇ ਨਾਲ ਹੀ ਮੁਲਜ਼ਮਾਂ ਵਲੋਂ ਦੋਨਾਂ ਵਾਰਦਾਤਾਂ ਵਿਚ ਵਰਤੋਂ ਕੀਤਾ ਗਿਆ ਮੋਟਰਸਾਈਕਲ ਵੀ ਜਬਤ ਕਰ ਲਿਆ ਗਿਆ ਹੈ | ਸ਼ੁੱਕਰਵਾਰ ਨੂੰ ਅਦਾਲਤ ਵਿਖੇ ਪੇਸ਼ ਕੀਤੇ ਜਾਣ ਤੇ ਦੋਨਾਂ ਨੌਜਵਾਨਾ ਨੂੰ ਇਲਾਕਾ ਮੈਜਿਸਟਰੇਟ ਨੇ 29 ਸਤੰਬਰ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ | ਫ਼ਿਲਹਾਲ ਦੋਨਾਂ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਤੇ ਪੁਲਿਸ ਵਲੋਂ ਅੱਗੇ ਹੋਰ ਖ਼ੁਲਾਸੇ ਕੀਤੇ ਜਾਣ ਦੀ ਉਮੀਦ ਹੈ |

Ad Position 22
No active advertisement
ਪਿਛਲੀ ਖ਼ਬਰ ਵਿਧਾਈ ਡਰਾਫ਼ਟ ਬਣਾਉਂਦੇ ਸਮੇਂ ਭਵਿੱਖ ਦੀ ਚੁਨੌਤੀਆਂ ਤੇ ਤਕਨੀਕੀ ਬਦਲਾਆਂ 'ਤੇ ਦੇਣਾ ਹੋਵੇਗਾ ਧਿਆਨ- ਮੁੱਖ ਮੰਤਰੀ <br/... ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਜਨਮ ਦਿਨ ਮਨਾਇਆ
Ad Position 24