ਚੰਡੀਗੜ੍ਹ, 26 ਸਤੰਬਰ (ਬਲਜਿੰਦਰ ਸਿੰਘ ਹਾਂਡਾ)-ਕਿ੍ਸ਼ਨ ਪਿ੍ਆ ਜੂ ਸੰਕੀਰਤਨ ਮੰਡਲ ਦੀ ਅਗਵਾਈ ਹੇਠ, ਸ਼੍ਰੀਮਦ ਭਾਗਵਤ ਕਥਾ 27 ਸਤੰਬਰ ਤੋਂ 3 ਅਕਤੂਬਰ ਤੱਕ ਸੈਕਟਰ 34 ਦੇ ਮੇਲਾ ਗਰਾਊਾਡ ਵਿਚ ਰੋਜ਼ਾਨਾ ਦੁਪਹਿਰ 3 ਵਜੇ ਤੋਂ ਸ਼ਾਮ 7 ਵਜੇ ਤੱਕ ਕਰਵਾਈ ਜਾਵੇਗੀ | ਗਾਇਕ ਬੀ. ਪ੍ਰਾਕ ਨੇ ਪੈੱ੍ਰਸ ਕਾਨਫ਼ਰੰਸ ਵਿਚ ਦੱਸਿਆ ਕਿ ਇਹ ਭਾਗਵਤ ਕਥਾ ਸ਼੍ਰੀ ਸ਼੍ਰੀ 1008 ਸਿੱਧ ਯੋਗੀ ਬਚਨ ਨਾਥ ਬਚਨ ਜੀ ਮਹਾਰਾਜ ਦੀ ਯਾਦ 'ਚ ਕਰਵਾਈ ਜਾ ਰਹੀ ਹੈ | ਇਸ ਸਮਾਗਮ ਦੇ ਪ੍ਰਬੰਧਕ ਗਾਇਕ ਬੀ. ਪ੍ਰਾਕ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ | ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਮੌਜੂਦ ਰਹਿਣਗੇ | ਉਨ੍ਹਾਂ ਦੇ ਨਾਲ ਪ੍ਰੋਗਰਾਮ ਕੋਆਰਡੀਨੇਟਰ ਮੁਨੀਸ਼ ਬਜਾਜ ਵੀ ਸਨ | ਇਸ ਮੌਕੇ ਗਾਇਕ ਬੀ. ਪ੍ਰਾਕ ਨੇ ਐਲਾਨ ਕੀਤਾ ਕਿ ਦੇਸ਼ ਭਰ ਦੇ ਪ੍ਰਸਿੱਧ ਸੰਤ ਇਸ ਭਾਗਵਤ ਕਥਾ ਵਿਚ ਸ਼ਾਮਲ ਹੋਣਗੇ ਤੇ ਸ਼੍ਰੀਮਦ ਭਾਗਵਤ ਕਥਾ ਦਾ ਪਾਠ ਕਰਨਗੇ | ਉਨ੍ਹਾਂ ਕਿਹਾ ਕਿ ਵਿਸ਼ਵ ਪ੍ਰਸਿੱਧ ਕਥਾ ਵਿਆਸ ਪਰਮ ਪੂਜਯ ਸ਼੍ਰੀ ਇੰਦਰੇਸ਼ ਮਹਾਰਾਜ ਆਪਣੀ ਇਲਾਹੀ ਆਵਾਜ਼ ਵਿਚ ਕਥਾ ਸੁਣਾਉਣਗੇ | ਉਨ੍ਹਾਂ ਦੱਸਿਆ ਕਿ ਕਥਾ ਉਪਰੰਤ ਭਜਨ ਗਾਇਕ ਰੋਜ਼ਾਨਾ ਭਜਨ ਸੰਧਿਆ ਪੇਸ਼ ਕਰਨਗੇ | ਬੀ ਪਰਾਕ ਨੇ ਕਿਹਾ ਕਿ ਇਹ ਕਥਾ ਸਾਡੇ ਲਈ ਬਹੁਤ ਮਹੱਤਵਪੂਰਨ ਹੈ | ਮਹਾਰਾਜ ਨੇ ਇਸ ਨੂੰ ਵਰਿੰਦਾਵਨ ਪ੍ਰਕਾਸ਼ ਉਤਸਵ ਦਾ ਨਾਮ ਦਿੱਤਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਇਸ ਕਥਾ ਵਿਚ ਆਉਣ | ਇਸ ਮੌਕੇ ਮੁਨੀਸ਼ ਬਜਾਜ, ਸੰਦੀਪ ਚੁੱਘ, ਤਨਮੇ ਬਾਂਸਲ, ਹੈਪੀ ਤੇ ਯੁਵਰਾਜ ਗੁਪਤਾ ਵੀ ਮੌਜੂਦ ਸਨ |