25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਮੱਛਰਾਂ ਤੋਂ ਬਚਾਅ ਲਈ ਫੌਗਿੰਗ ਸਭ ਤੋਂ ਕਾਰਗਰ ਤਰੀਕਾ- ਡਾ. ਮੁਲਤਾਨੀ <br/>

Ad Position 21
No active advertisement
ਅਜੀਤ ਡੈਸਕ 28-09-2025
ਲਾਲੜੂ, 27 ਸਤੰਬਰ (ਰਾਜਬੀਰ ਸਿੰਘ)-ਸ਼ੈਲਟਰ ਚੈਰੀਟੇਬਲ ਟਰੱਸਟ ਲਾਲੜੂ ਦੇ ਪ੍ਰਧਾਨ ਡਾ. ਦਲੇਰ ਸਿੰਘ ਮੁਲਤਾਨੀ ਨੇ ਕਿਹਾ ਕਿ ਉਨ੍ਹਾਂ ਦੇ ਟਰੱਸਟ ਵਲੋਂ ਮੱਛਰਾਂ ਦੇ ਕੱਟਣ ਨਾਲ ਫੈਲਣ ਵਾਲੀਆਂ ਬਿਮਾਰੀਆਂ ਜਿਵੇਂ ਡੇਂਗੂ, ਚਿਕਨਗੁਨੀਆ ਤੇ ਮਲੇਰੀਆ ਤੋਂ ਬਚਾਅ ਲਈ ਪਿਛਲੇ ਕਈ ਸਾਲਾਂ ਤੋਂ ਸਕੂਲਾਂ ਸਮੇਤ ਪਿੰਡਾਂ/ ਕਾਲੋਨੀਆਂ 'ਚ ਫੌਗਿੰਗ ਦੀ ਸੇਵਾ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਲਾਲੜੂ ਤੇ ਦੱਪਰ ਦੇ ਸਰਕਾਰੀ ਸਕੂਲ 'ਚ ਫੌਗਿੰਗ ਕੀਤੀ ਜਾ ਚੁੱਕੀ ਹੈ ਤੇ ਜੇਕਰ ਕੋਈ ਵੀ ਕਾਲੋਨੀ ਜਾਂ ਸਕੂਲ ਫੌਗਿੰਗ ਕਰਵਾਉਣਾ ਚਾਹੁੰਦਾ ਹੈ ਤਾਂ ਉਨ੍ਹਾਂ ਵਲੋਂ ਫੌਗਿੰਗ ਮਸ਼ੀਨ ਅਤੇ ਦਵਾਈ ਦਾ ਮੁਫ਼ਤ ਪ੍ਰਬੰਧ ਕਰਕੇ ਦਿੱਤਾ ਜਾਵੇਗਾ, ਪਰ ਫੌਗਿੰਗ ਖ਼ੁਦ ਕਰਨੀ ਪਵੇਗੀ | ਡਾ. ਮੁਲਤਾਨੀ ਨੇ ਕਿਹਾ ਕਿ ਡੇਂਗੂ ਦੇ ਮਾਮਲਿਆਂ 'ਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ, ਜਿਸ ਨੂੰ ਰੋਕਣ ਦਾ ਕਾਰਗਰ ਤਰੀਕਾ ਫੌਗਿੰਗ ਹੈ | ਉਨ੍ਹਾਂ ਕਿਹਾ ਡੇਂਗੂ ਦੇ ਮੱਛਰ ਤੋਂ ਬਚਣ ਲਈ ਸਾਨੂੰ ਆਪਣੇ ਆਲੇ-ਦੁਆਲੇ, ਟੁੱਟੇ ਬਰਤਨਾਂ, ਗਮਲਿਆਂ, ਕੂਲਰਾਂ, ਏ. ਸੀ. ਤੇ ਪਾਰਕਾਂ 'ਚ ਪੰਛੀਆਂ ਲਈ ਰੱਖੇ ਪਾਣੀ ਵਾਲੇ ਬਰਤਨਾਂ ਨੂੰ ਰੋਜ਼ਾਨਾ ਸਾਫ਼ ਕਰਨਾ ਚਾਹੀਦਾ ਹੈ ਤਾਂ ਜੋ ਉਸ 'ਚ ਡੇਂਗੂ ਫੈਲਾਉਣ ਵਾਲਾ ਮੱਛਰ ਨਾ ਪੈਦਾ ਹੋ ਸਕੇ | ਉਨ੍ਹਾਂ ਕਿਹਾ ਕਿ ਡੇਂਗੂ ਬੁਖ਼ਾਰ ਹੋਣ 'ਤੇ ਘਬਰਾਉਣ ਦੀ ਲੋੜ ਨਹੀਂ, ਸਗੋਂ ਆਸ਼ਾ ਵਰਕਰ ਜਾਂ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕਰਨ ਦੀ ਲੋੜ ਹੈ |

Ad Position 22
No active advertisement
ਪਿਛਲੀ ਖ਼ਬਰ ਵਾਂਗਚੁਕ ਦੇ ਪਾਕਿ ਨਾਲ ਸੰਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ-ਪੁਲਿਸ ਮੁਖੀ <br/> ਅਗਲੀ ਖ਼ਬਰ ਮੁੜ ਸੱਤਾ ਸੰਭਾਲਣ 'ਤੇ ਹਰੇਕ ਘੁਸਪੈਠੀਏ ਨੂੰ ਬਿਹਾਰ 'ਚੋਂ ਬਾਹਰ ਕੱਢਾਂਗੇ-ਸ਼ਾਹ
Ad Position 24