25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਕੌਮਾਂਤਰੀ ਗੀਤਾ ਮਹੋਤਸਵ ਦਾ 15 ਨਵੰਬਰ ਤੋਂ 5 ਦਸੰਬਰ ਤੱਕ ਆਯੋਜਨ, ਮੁੱਖ ਪ੍ਰੋਗਰਾਮ 24 ਨਵੰਬਰ ਤੋਂ 1 ਦਸੰਬਰ ਤੱਕ ਹੋਣਗੇ-ਰਾਜਪਾਲ <br/>

Ad Position 21
No active advertisement
ਅਜੀਤ ਡੈਸਕ 28-09-2025
ਚੰਡੀਗੜ੍ਹ, 27 ਸਤੰਬਰ (ਰਾਮ ਸਿੰਘ ਬਰਾੜ)-ਹਰਿਆਣਾ ਦੇ ਰਾਜਪਾਲ ਪ੍ਰੋ. ਅਸ਼ੀਮ ਕੁਮਾਰ ਘੋਸ਼ ਨੇ ਕਿਹਾ ਕਿ ਗੀਤਾ ਦਾ ਸੰਦੇਸ਼ ਸੰਪੂਰਨ ਮਨੁੱਖਤਾ ਲਈ ਭਲਾਈਕਾਰੀ ਹੈ ਅਤੇ ਕੌਮਾਂਤਰੀ ਗੀਤਾ ਮਹੋਤਸਵ ਰਾਹੀਂ ਭਾਰਤ ਦੀ ਸਭਿਆਚਾਰਕ ਅਤੇ ਅਧਿਆਤਮਕ ਵਿਰਾਸਤ ਨੂੰ ਵਿਸ਼ਵ ਪਟਲ 'ਤੇ ਹੋਰ ਮਜਬੂਤੀ ਨਾਲ ਸਥਾਪਿਤ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੌਮਾਂਤਰੀ ਗੀਤਾ ਮਹੋਤਸਵ ਨੂੰ ਸਫਲ ਬਣਾਉਣ ਲਈ ਸਾਰੇ ਵਿਭਾਗ ਤਾਲਮੇਲ ਨਾਲ ਕੰਮ ਕਰਨ ਅਤੇ ਆਉਣ ਵਾਲੇ ਵਿਦੇਸ਼ੀ ਪ੍ਰਤੀਨਿਧੀਆਂ ਅਤੇ ਮਹਿਮਾਨਾਂ ਦਾ ਰਿਵਾਇਤੀ ਪ੍ਰਥਾਵਾਂ ਨਾਲ ਸਵਾਗਤ ਕੀਤਾ ਜਾਵੇ ਜਿਸ ਨਾਲ ਸਾਰੇ ਮਹਿਮਾਨਾਂ ਨੂੰ ਹਰਿਆਣਾ ਦੇ ਸਭਿਆਚਾਰ ਦਾ ਵਿਲੱਖਣ ਤਜਰਬਾ ਹੋ ਸਕੇ | ਰਾਜਪਾਲ ਪ੍ਰੋ. ਅਸ਼ੀਮ ਕੁਮਾਰ ਘੋਸ਼ ਸ਼ਨੀਵਾਰ ਨੂੰ ਹਰਿਆਣਾ ਰਾਜਭਵਨ 'ਚ ਕੌਮਾਂਤਰੀ ਗੀਤਾ ਮਹੋਤਸਵ ਦੀ ਤਿਆਰੀਆਂ ਦੇ ਸਬੰਧ 'ਚ ਕੁਰੂਕਸ਼ੇਤਰ ਵਿਕਾਸ ਬੋਰਡ (ਕੇ.ਡੀ.ਬੀ) ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ | ਮੀਟਿੰਗ 'ਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਅਤੇ ਸਾਂਸਦ ਨਵੀਨ ਜਿੰਦਲ ਵੀ ਮੌਜੂਦ ਰਹੇ | ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ 'ਚ ਆਯੋਜਿਤ ਕੌਮਾਂਤਰੀ ਗੀਤਾ ਮਹੋਤਸਵ 2025 ਨੇ ਸਿਰਫ਼ ਹਰਿਆਣਾ, ਸਗੋਂ ਪੂਰੇ ਭਾਰਤ ਦੀ ਸਭਿਆਚਾਰਕ ਧਰੋਹਰ ਨੂੰ ਵਿਸ਼ਵ ਪਟਲ 'ਤੇ ਸਥਾਂਪਿਤ ਕਰਨ ਦਾ ਇੱਕ ਮਹਤੱਵਪੂਰਣ ਮੌਕਾ ਹੈ | ਇਸ ਮਹੋਤਸਵ ਰਾਹੀਂ ਵਿਸ਼ਵ ਕਮਿਊਨਿਟੀ ਨੂੰ ਗੀਤਾ ਦੇ ਸੰਦੇਸ਼ ਨਾਲ ਜੋੜਨ ਦਾ ਯਤਨ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਗੀਤਾ ਦਾ ਸੰਦੇਸ਼ ਹਰ ਪੀੜੀ ਲਈ ਪ੍ਰਾਸੰਗਿਕ ਹੈ | ਇਹ ਮਹੋਤਸਵ ਸਾਡੀ ਭਾਵੀ ਪੀੜੀਆਂ ਨੂੰ ਆਪਣੀ ਸਭਿਆਚਾਰਕ ਜੜ੍ਹਾਂ ਨਾਲ ਜੋੜਨ ਅਤੇ ਵਿਸ਼ਵ ਨੂੰ ਵਸੂਧੈਵ ਕੁਟੁੰਬਕਮ ਦੀ ਭਾਵਨਾ ਨਾਲ ਜਾਣੂ ਕਰਾਉਣ ਦਾ ਮਾਧਿਅਮ ਬਣੇਗਾ | ਮੁੱਖ ਮੰਤਰੀ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਸ਼ੋਭਾ ਯਾਤਰਾ ਕੱਢੀ ਜਾਵੇ | ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਗੀਤਾ ਮਹੋਤਸਵ ਦੌਰਾਨ ਸਵੱਛਤਾ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ |
ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਨੇ ਕਿਹਾ ਕਿ ਸ਼੍ਰੀਮਦਭਗਵਦ ਗੀਤਾ ਸਿਰਫ਼ ਸਨਾਤਨ ਪਰੰਪਰਾ ਦਾ ਗ੍ਰੰਥ ਹੀ ਨਹੀਂ, ਸਗੋਂ ਸੰਪੂਰਨ ਵਿਸ਼ਵ ਦੀ ਭਲਾਈ ਲਈ ਮਾਰਗ ਦਰਸ਼ਕ ਗ੍ਰੰਥ ਹੈ | ਮੀਟਿੰਗ 'ਚ ਦੱਸਿਆ ਗਿਆ ਕਿ ਕੌਮਾਂਤਰੀ ਗੀਤਾ ਮਹੋਤਸਵ 2025 ਦਾ ਆਯੋਜਨ 15 ਨਵੰਬਰ ਤੋਂ 5 ਦਸੰਬਰ ਤੱਕ ਹੋਵੇਗਾ | ਮੁੱਖ ਪ੍ਰੋਗਰਾਮ 24 ਨਵੰਬਰ ਤੋਂ 1 ਦਸੰਬਰ ਤੱਕ ਆਯੋਜਨ ਕੀਤੇ ਜਾਣਗੇ | ਇਸ ਬਾਰੇ ਵਿਦੇਸ਼ ਮੰਤਰਾਲਾ ਵੱਲੋਂ ਪਹਿਲੀ ਵਾਰ 40 ਦੇਸ਼ਾਂ 'ਚ ਕੌਮਾਂਤਰੀ ਗੀਤਾ ਮਹੋਤਸਵ 2025 ਦੇ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ | ਇੰਨ੍ਹਾਂ 40 ਦੇਸ਼ਾਂ 'ਚ ਕੌਮਾਂਤਰੀ ਗੀਤਾ ਮਹੋਤਸਵ 2025 ਦੇ ਕੁਰੂਕਸ਼ੇਤਰ 'ਚ ਹੋਣ ਵਾਲੇ ਮੁੱਖ ਪ੍ਰੋਗਰਾਮਾਂ ਦਾ ਲਾਈਵ ਪ੍ਰਸਾਰਨ ਵੀ ਦੇਖਿਆ ਜਾ ਸਕੇਗਾ | ਇਸ ਤੋਂ ਇਲਾਵਾ, ਵਿਦੇਸ਼ ਮੰਤਰਾਲੇ ਦੀ ਪਹਿਲ 'ਤੇ ਕੁਰੂਕਸ਼ੇਤਰ 'ਚ ਹੋਣ ਵਾਲੇ ਕੌਮਾਂਤਰੀ ਗੀਤਾ ਮਹੋਤਸਵ 'ਚ 15 ਤੋਂ ਵੱਧ ਦੇਸ਼ਾਂ ਦੇ 25 ਸਕਾਲਰ ਵੀ ਪਹੁੰਚਣਗੇ | ਨਾਲ ਹੀ 20 ਤੋਂ ਵੱਧ ਦੇਸ਼ਾਂ ਦੇ ਰਾਜਦੂਤ ਵੀ ਇਸ ਮਹੋਤਸਵ 'ਚ ਸ਼ਿਰਕਤ ਕਰਨਗੇ | ਕੌਮਾਂਤਰੀ ਗੀਤਾ ਮਹੋਤਸਵ 21 ਦਿਨ ਚੱਲੇਗਾ ਅਤੇ ਮਹੋਤਸਵ ਦੇ ਮੁੱਖ ਪ੍ਰੋਗਰਾਮ 8 ਦਿਨ ਚੱਲਣਗੇ | ਇਸ ਮਹੋਤਸਵ ਤੋਂ ਪਹਿਲਾਂ ਹੀ ਕਈ ਪ੍ਰੋਗਰਾਮਾਂ ਦਾ ਆਗਾਜ਼ ਹੋ ਜਾਵੇਗਾ | ਇਸ 'ਚ 4 ਤੋਂ 14 ਨਵੰਬਰ ਤੱਕ ਆਨਲਾਇਨ ਗੀਤਾ ਕਵਿਜ਼, 15 ਨਵੰਬਰ ਨੂੰ ਗੀਤਾ ਰਨ ਦਾ ਆਯੋਜਨ ਹੋਵੇਗਾ | ਇਸ ਤੋਂ ਇਲਾਵਾ 15 ਨਵੰਬਰ ਤੋਂ 5 ਦਸੰਬਰ ਤੱਕ ਕਰਾਫ਼ਟ ਅਤੇ ਸਰਸ ਮੇਲਾ ਚੱਲੇਗਾ ਅਤੇ ਰੋਜ਼ਾਨਾ ਸ਼ਾਮ ਦੇ ਸਮੇਂ ਪੁਰੂਸ਼ੋਤਮਪੁਰਾ ਬਾਗ 'ਚ ਭਜਨ ਸੰਧਿਆ ਅਤੇ ਮਹਾਆਰਤੀ ਦਾ ਆਯੋਜਨ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਇਹ ਲੋਕਤੰਤਰ ਨਹੀਂ ਧੱਕਾ ਹੈ! ਅਸੀਂ ਆਪਣੀ ਵੋਟ ਅਤੇ ਲੋਕਤੰਤਰ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ-ਮੋਹਿਤ ਮੋਹਿੰਦ... ਅਗਲੀ ਖ਼ਬਰ ਨੌਕਰੀ ਲੱਭਣ ਵਾਲਿਆਂ ਦੀ ਬਜਾਏ, ਨੌਕਰੀ ਪ੍ਰਦਾਨ ਕਰਨ ਵਾਲੇ ਬਣੋਂ-ਮਨੀਸ਼ ਤਿਵਾੜੀ <br/>
Ad Position 24