ਚੰਡੀਗੜ੍ਹ, 27 ਸਤੰਬਰ (ਬਲਜਿੰਦਰ ਸਿੰਘ ਹਾਂਡਾ)-'ਲਿੰਗ ਸੰਵੇਦਨਸ਼ੀਲਤਾ' ਬਾਰੇ ਸਮਰੱਥਾ ਵਿਕਾਸ ਪ੍ਰੋਗਰਾਮ 27 ਸਤੰਬਰ ਨੂੰ ਗੁਰੂ ਨਾਨਕ .ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਸੈਕਟਰ-30 ਚੰਡੀਗੜ੍ਹ ਵਿਖੇ ਕਰਵਾਇਆ ਜਾਵੇਗਾ | ਇਸ ਪ੍ਰੋਗਰਾਮ ਦਾ ਉਦੇਸ਼ ਅਧਿਆਪਕਾਂ ਅਤੇ ਸਿੱਖਿਆਕਾਰਾਂ ਨੂੰ ਸਕੂਲਾਂ 'ਚ ਹੋਰ ਸਮਾਵੇਸ਼ੀ ਅਤੇ ਲਿੰਗ-ਸਮਾਨਤਾ ਵਾਲਾ ਮਾਹੌਲ ਬਣਾਉਣ ਲਈ ਸੰਵੇਦਨਸ਼ੀਲ ਕਰਨਾ ਸੀ | ਇਸ ਸੈਸ਼ਨ ਲਈ ਸਰੋਤ ਵਿਅਕਤੀ ਅੰਜਲੀ ਕਪੂਰ, ਵਾਇਸ ਪਿ੍ੰਸੀਪਲ, ਸ਼ਾਰਦਾ ਸਰਵ-ਹਿਤਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-40 ਅਤੇ ਗੁਰਿੰਦਰਪਾਲ ਸਿੰਘ (ਪੀ.ਜੀ.ਟੀ., ਡੀ.ਪੀ.ਐਸ., ਸੈਕਟਰ 40) ਸਨ | ਉਨ੍ਹਾਂ ਨੇ ਭਾਗੀਦਾਰਾਂ ਨੂੰ ਕੀਮਤੀ ਵਿਚਾਰਾਂ, ਕਾਰਗਰ ਰਣਨੀਤੀਆਂ ਅਤੇ ਇੰਟਰਐਕਟਿਵ ਗਤੀਵਿਧੀਆਂ ਰਾਹੀਂ ਪ੍ਰੇਰਿਤ ਕੀਤਾ ਅਤੇ ਵਿਦਿਆਰਥੀਆਂ ਵਿਚ ਆਦਰ, ਸਮਾਨਤਾ ਅਤੇ ਹਮਦਰਦੀ ਦੇ ਵਿਕਾਸ 'ਤੇ ਜ਼ੋਰ ਦਿੱਤਾ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੀ ਵਾਇਸ ਪਿ੍ੰਸੀਪਲ ਇੰਦਰਜੀਤ ਕੌਰ ਨੇ ਕਰਦੇ ਹੋਏ ਰੀਸੋਰਸ ਪਰਸਨਾ ਦਾ ਧੰਨਵਾਦ ਕੀਤਾ ਅਤੇ ਸੈਸ਼ਨ ਦੀ ਸਮਾਪਤੀ ਸਕੂਲ ਦੀ ਪਿ੍ੰਸੀਪਲ ਰਮਨਜੀਤ ਕੌਰ ਵਲੋਂ ਧੰਨਵਾਦ ਭਾਸ਼ਣ ਨਾਲ ਹੋਇਆ | ਉਨ੍ਹਾਂ ਨੇ ਸਰੋਤ ਵਿਅਕਤੀਆਂ ਅਤੇ ਸਾਰੇ ਭਾਗੀਦਾਰਾਂ ਦਾ ਸੈਮੀਨਾਰ ਨੂੰ ਸਫ਼ਲ ਬਣਾਉਣ ਅਤੇ ਅਰਥਪੂਰਨ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ |