ਖਰੜ, 27 ਸਤੰਬਰ (ਗੁਰਮੁੱਖ ਸਿੰਘ ਮਾਨ)-ਨਗਰ ਕੌਂਸਲ ਖਰੜ ਦੀ ਹਦੂਦ ਅੰਦਰ ਪੈਂਦੇ ਪਿੰਡ ਜੰਡਪੁਰ ਵਿਖੇ ਮਾਤਾ ਦੇ ਨਰਾਤਿਆਂ ਦੇ ਸ਼ੁੱਭ ਅਵਸਰ 'ਤੇ ਕੜ੍ਹੀ-ਚੌਲ ਅਤੇ ਜਲੇਬੀਆਂ ਦਾ ਲੰਗਰ ਲਗਾਇਆ ਗਿਆ | ਇਹ ਲੰਗਰ ਤਿੰਨ ਦਿਨ ਲਗਾਤਾਰ ਚੱਲੇਗਾ | ਇਸ ਮੌਕੇ ਮੁੱਖ ਸੇਵਾਦਾਰ ਮਨਜੀਤ ਸਿੰਘ ਜੱਗੂ ਨੰਬਰਦਾਰ ਨੇ ਦੱਸਿਆ ਕਿ ਹਰ ਸਾਲ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਹ ਲੰਗਰ ਲਗਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਅੱਜ 27 ਸਤੰਬਰ ਨੂੰ ਭਜਨ ਗਾਇਕ ਕਾਸ਼ੀ ਨਾਥ ਪਿੰਡ ਜੰਡਪੁਰ ਵਿਖੇ ਪਹੁੰਚਣਗੇ, ਜੋ ਕਿ ਮਾਤਾ ਦੀਆਂ ਭੇਟਾਂ ਨਾਲ ਸ਼ਰਧਾਲੂਆਂ ਨੂੰ ਨਿਹਾਲ ਕਰਨਗੇ | ਇਸ ਮੌਕੇ ਅਮਰੀਕ ਸਿੰਘ ਹੈਪੀ, ਗੁਰਪ੍ਰੀਤ ਸਿੰਘ ਸੋਢੀ, ਬਲਵਿੰਦਰ ਸਿੰਘ ਸੋਨੀ, ਹਰਮਨ ਸਿੰਘ, ਦਲਜੀਤ ਸਿੰਘ ਫ਼ੌਜੀ ਤੇ ਹਿਮਾਂਸ਼ੂ ਸਮੇਤ ਹੋਰ ਸ਼ਰਧਾਲੂ ਹਾਜ਼ਰ ਸਨ |