25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਮਹਾਰਾਜ ਅਜਮੀੜ੍ਹ ਜੈਅੰਤੀ ਮੌਕੇ ਸਰਕਾਰੀ ਛੁੱਟੀ ਐਲਾਨਣ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 28-09-2025
ਖਰੜ, 27 ਸਤੰਬਰ (ਗੁਰਮੁੱਖ ਸਿੰਘ ਮਾਨ)-ਸਵਰਨਕਾਰ ਮਹਿਲਾ ਸਮਾਜ ਪੰਜਾਬ ਦੀ ਸੰਸਥਾਪਕ ਵੀਨਾ ਵਰਮਾ ਤੇ ਸੂਬਾ ਪ੍ਰਧਾਨ ਸ਼ਸ਼ੀ ਕਰਵਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੋਰਨਾਂ ਸਰਕਾਰੀ ਛੁੱਟੀਆਂ ਦੀ ਤਰਜ਼ 'ਤੇ 7 ਅਕਤੂਬਰ ਨੂੰ ਮਹਾਰਾਜ ਅਜਮੀੜ੍ਹ ਦੇਵ ਜੀ ਦੇ ਜਨਮ ਦਿਹਾੜੇ ਮੌਕੇ ਵੀ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਸਵਰਨਕਾਰੀ ਦੇ ਧੰਦੇ ਦੀ ਸ਼ੁਰੂਆਤ 'ਚ ਮਹਾਰਾਜ ਅਜਮੀੜ੍ਹ ਦੇਵ ਜੀ ਦੀ ਅਹਿਮ ਭੂਮਿਕਾ ਰਹੀ ਹੈ | ਉਨ੍ਹਾਂ ਕਿਹਾ ਕਿ ਸਵਰਨਕਾਰ ਸਮਾਜ ਪੰਜਾਬ (ਰਜਿ.) ਵਲੋਂ ਪਹਿਲਾਂ ਹੀ ਵੱਖ-ਵੱਖ ਪੱਤਰਾਂ ਰਾਹੀਂ ਸੂਬਾ ਸਰਕਾਰ ਤੋਂ ਮੰਗ ਕੀਤੀ ਜਾ ਚੁੱਕੀ ਹੈ ਕਿ ਸਵਰਨਕਾਰ ਬਰਾਦਰੀ ਨੂੰ ਮਹਾਰਾਜ ਅਜਮੀੜ੍ਹ ਦੇਵ ਜੀ ਦੇ ਨਾਂਅ 'ਤੇ ਇਕ ਭਵਨ ਬਣਾਉਣ ਲਈ ਮੁਹਾਲੀ 'ਚ ਪਲਾਟ ਅਲਾਟ ਕੀਤਾ ਜਾਵੇ, ਮੁਹਾਲੀ ਸ਼ਹਿਰ ਦੇ ਇਕ ਚੌਕ ਦਾ ਨਾਂਅ ਮਹਾਰਾਜ ਅਜਮੀੜ੍ਹ ਦੇਵ ਜੀ ਦੇ ਨਾਂਅ 'ਤੇ ਰੱਖਿਆ ਜਾਵੇ ਅਤੇ ਉਨ੍ਹਾਂ ਮੂਰਤੀ ਲਗਾਈ ਜਾਵੇ | ਉਨ੍ਹਾਂ ਕਿਹਾ ਕਿ ਮਹਿਲਾ ਸਮਾਜ ਇਕ ਵਾਰ ਫਿਰ ਤੋਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਮਹਾਰਾਜ ਅਜਮੀੜ੍ਹ ਦੇਵ ਜੀ ਦੀ ਜੈਅੰਤੀ ਮੌਕੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਜਾਵੇ ਅਤੇ ਸਵਰਨਕਾਰ ਸਮਾਜ ਪੰਜਾਬ ਦੀਆਂ ਬਾਕੀ ਮੰਗਾਂ ਜਲਦ ਤੋਂ ਜਲਦ ਪੂਰੀਆਂ ਕੀਤੀਆਂ ਜਾਣ |

Ad Position 22
No active advertisement
ਪਿਛਲੀ ਖ਼ਬਰ ਨਰਾਤਿਆਂ ਨੂੰ ਲੈ ਕੇ ਪਿੰਡ ਜੰਡਪੁਰ ਵਿਖੇ ਲੰਗਰ ਲਗਾਇਆ <br/> ਅਗਲੀ ਖ਼ਬਰ ਲੌਂਗੋਵਾਲ ਕਾਲਜ ਵਿਖੇ ਵਿਦਿਆਰਥੀਆਂ ਨੇ ਪ੍ਰਤਿਭਾ ਦੇ ਜੌਹਰ ਦਿਖਾਏ
Ad Position 24