ਚੰਡੀਗੜ੍ਹ, 27 ਸਤੰਬਰ (ਬਲਜਿੰਦਰ ਸਿੰਘ ਹਾਂਡਾ)-ਯੂ.ਟੀ ਚੰਡੀਗੜ੍ਹ ਦੇ ਸਕੂਲ ਸਿੱਖਿਆ ਵਿਭਾਗ ਵਲੋਂ 16 ਲੈਕਚਰਾਰਾਂ ਨੂੰ ਪਦਉੱਨਤ ਕਰਕੇ ਪਿ੍ੰਸੀਪਲ ਨਿਯੁਕਤੀ ਕੀਤਾ ਹੈ | ਚੰਡੀਗੜ੍ਹ ਪ੍ਰਸ਼ਾਸਨ ਦੇ ਸਕੂਲ ਸਿੱਖਿਆ ਸਕੱਤਰ ਪ੍ਰੇਰਨਾ ਪੁਰੀ ਵਲੋਂ ਜਾਰੀ ਕੀਤੇ ਹੁਕਮਾਂ ਮੁਤਾਬਿਕ 9 ਜਨਰਲ ਕੇਡਰ, 4 ਅਨੁਸੂਚਿਤ ਜਾਤੀ ਅਤੇ 3 ਦਿਵਿਆਗ ਸ਼ੇ੍ਰਣੀ ਦੇ ਸਕੂਲ ਲੈਕਚਰਾਰਾਂ ਦੀ ਪਦ-ਉੱਨਤੀ ਕੀਤੀ ਗਈ ਹੈ | ਜਿਸ 'ਚ ਰਾਜਪਾਲ ਕੌਰ ਨੂੰ ਲੈਕਚਰਾਰ (ਅੰਗਰੇਜ਼ੀ), ਸੰਗੀਤਾ ਛਾਬੜਾ ਲੈਕਚਰਾਰ(ਅੰਗਰੇਜ਼ੀ), ਗੁਰਬਖ਼ਸ਼ ਕੌਰ ਲੈਕਚਰਾਰ (ਬਿਆਲੋਜੀ), ਸੀਮਾ ਗਰੋਵਰ ਲੈਕਚਰਾਰ (ਕਾਮਰਸ), ਸਾਲਿਨੀ ਸਿੰਘ ਲੈਕਚਰਾਰ (ਕਾਮਰਸ), ਆਸ਼ੂ ਵਾਲੀਆ ਲੈਕਚਰਾਰ (ਕਾਮਰਸ), ਨਰਿੰਦਰ ਸਿੰਘ ਲੈਕਚਰਾਰ (ਫ਼ਿਜਿਕਸ), ਗੁਰਪ੍ਰੀਤ ਕੌਰ ਲੈਕਚਰਾਰ (ਕਾਮਰਸ), ਨੀਰਜਾ ਜੈਨ ਲੈਕਚਰਾਰ (ਅੰਗਰੇਜ਼ੀ), ਰਾਇਵਰਿੰਦਰ ਕੌਰ ਲੈਕਚਰਾਰ (ਹਿੰਦੀ), ਹਰਜਿੰਦਰ ਕੌਰ ਲੈਕਚਰਾਰ (ਪੰਜਾਬੀ), ਵੀਨਾ ਕੁਮਾਰੀ ਲੈਕਚਰਾਰ (ਹਿਸਟਰੀ), ਪੁਸਵਿੰਦਰ ਕੌਰ ਲੈਕਚਰਾਰ (ਮਿਊਜ਼ਿਕ), ਮੋਨਿਕਾ ਕਾਲੀਆ ਲੈਕਚਰਾਰ (ਮਿਊਜ਼ਿਕ) ਤੇ ਰੁਪਿੰਦਰ ਚਾਵਲਾ ਲੈਕਚਰਾਰ (ਅੰਗਰੇਜ਼ੀ) ਨੂੰ ਪਦਉੱਨਤ ਕਰ ਕੇ ਪਿ੍ੰਸੀਪਲ ਬਣਾਇਆ ਗਿਆ ਹੈ | ਇਨ੍ਹਾਂ ਪਦਉੱਨਤ ਅਧਿਕਾਰੀਆਂ ਨੂੰ ਪੇਅ-ਮੈਟਰਿ੍ਕਸ ਲੈਵਲ-12 ਤਨਖ਼ਾਹ ਸਕੇਲ ਦਿੱਤਾ ਗਿਆ ਹੈ |