25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਅਸੀਂ ਅਸਰਦਾਰ ਐਂਟੀਬਾਇਓਟਿਕ ਦਵਾਈ ਨੂੰ ਉਸ ਤੋਂ ਵੱਧ ਗਤੀ ਨਾਲ ਗੁਆ ਰਹੇ ਹਾਂ- ਡਾ. ਬਲਬੀਰ ਸਿੰਘ <br/>

Ad Position 21
No active advertisement
ਅਜੀਤ ਡੈਸਕ 28-09-2025
ਚੰਡੀਗੜ੍ਹ, 27 ਸਤੰਬਰ (ਅਜੀਤ ਬਿਊਰੋ)-ਪੈਨਸਲਿਨ ਦੀ ਖੋਜ ਦੀ 97ਵੀਂ ਵਰ੍ਹੇਗੰਢ ਮੌਕੇ, ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਐਂਟੀਮਾਈਕਰੋਬੀਅਲ ਪ੍ਰਤੀਰੋਧਤਾ (ਏ.ਐਮ.ਆਰ) ਦੇ ਵਧ ਰਹੇ ਖ਼ਤਰੇ ਨਾਲ ਨਜਿੱਠਣ ਲਈ ਐਂਟੀਮਾਈਕ੍ਰੋਬਾਇਲ ਸਟੀਵਰਡਸ਼ਿਪ (ਏ.ਐਮ.ਐਸ) ਪਹੁੰਚ ਅਪਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ | ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਨੇ 15 ਸਤੰਬਰ 2025 ਨੂੰ ਐਂਟੀਮਾਈਕਰੋਬੀਅਲ ਪ੍ਰਤੀਰੋਧਤਾ (ਪੰਜਾਬ-ਐਸ.ਏ.ਪੀ.ਸੀ.ਏ.ਆਰ) ਦੀ ਰੋਕਥਾਮ ਲਈ ਸਮਰਪਿਤ ਸਟੇਟ ਐਕਸ਼ਨ ਪਲਾਨ ਦੀ ਸ਼ੁਰੂਆਤ ਕੀਤੀ, ਜਿਸ ਨਾਲ ਪੰਜਾਬ ਐਂਟੀਬਾਇਓਟਿਕਸ ਦੀ ਬੇਲੋੜੀ ਵਰਤੋਂ ਜੋ ਕਿ ਇਕ ਅਹਿਮ ਵਿਸ਼ਵ-ਵਿਆਪੀ ਸਿਹਤ ਚੁਣੌਤੀ ਹੈ, ਨੂੰ ਰੋਕਣ ਲਈ ਇਕ ਸਮਰਪਿਤ ਨੀਤੀ ਅਪਣਾਉਣ ਵਾਲਾ ਭਾਰਤ ਦਾ ਸੱਤਵਾਂ ਅਤੇ ਖੇਤਰ ਦਾ ਮੋਹਰੀ ਸੂਬਾ ਬਣ ਗਿਆ | ਡਾ. ਬਲਬੀਰ ਸਿੰਘ ਨੇ ਕਿਹਾ ਸਾਲ ਪਹਿਲਾਂ ਪੈਨਸਲਿਨ ਦੀ ਖੋਜ ਨੇ ਆਧੁਨਿਕ ਮੈਡੀਸਨ ਦੇ ਖੇਤਰ 'ਚ ਕ੍ਰਾਂਤੀ ਲਿਆ ਦਿੱਤੀ | ਇਸ ਨਾਲ ਐਂਟੀਬਾਇਓਟਿਕਸ, ਐਂਟੀਵਾਇਰਲ ਅਤੇ ਐਂਟੀ-ਫੰਗਲ - ਜਿਨ੍ਹਾਂ ਨੂੰ ਸਮੂਹਿਕ ਤੌਰ 'ਤੇ ਐਂਟੀਮਾਈਕਰੋਬੀਅਲ ਕਿਹਾ ਜਾਂਦਾ ਹੈ - ਦਾ ਰਾਹ ਪੱਧਰਾ ਹੋ ਗਿਆ ਅਤੇ ਇਸ ਨਾਲ ਅੰਗ ਟਰਾਂਸਪਲਾਂਟ ਵਰਗੀਆਂ ਗੁੰਝਲਦਾਰ ਸਰਜਰੀਆਂ ਨੂੰ ਸੰਭਵ ਬਣਾਇਆ ਜਾ ਸਕਿਆ ਹੈ | ਫਿਰ ਵੀ, ਇਕ ਸਦੀ ਤੋਂ ਵੀ ਘੱਟ ਸਮੇਂ 'ਚ, ਮਾਈਕ੍ਰੋਬਸ ਮਨੁੱਖਾਂ ਨਾਲੋਂ ਸਮਝਦਾਰ ਹੋ ਗਏ ਹਨ ਅਤੇ ਸਾਡੇ ਪ੍ਰਮੁੱਖ ਸੰਸਥਾਨ ਪੀ.ਜੀ.ਆਈ ਚੰਡੀਗੜ੍ਹ ਵੱਲੋਂ ਕੀਤੇ ਅਧਿਐਨ ਮੁਤਾਬਿਕ ਇਹਨਾਂ ਵਿਚ ਮਿਸਾਲੀ ਦਰ ਨਾਲ ਪ੍ਰਤੀਰੋਧ ਸਮਰੱਥਾ ਵਿਕਸਤ ਹੋ ਰਹੀ ਹੈ | ਇਹ ਏ.ਐਮ.ਆਰ ਹੁਣ ਡਾਕਟਰੀ ਵਿਗਿਆਨ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਵਿਚੋਂ ਇਕ ਹੈ | ਮੰਤਰੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੌਜੂਦਾ ਰੁਝਾਨ ਜਾਰੀ ਰਿਹਾ, ਤਾਂ ਪਿਛਲੀ ਸਦੀ ਦੀਆਂ ਬਹੁਤ ਸਾਰੀਆਂ ਮੈਡੀਕਲ ਪ੍ਰਗਤੀਆਂ ਬੇਕਾਰ ਹੋ ਸਕਦੀਆਂ ਹਨ | ਉਨ੍ਹਾਂ ਕਿਹਾ, ਅਸੀਂ ਅਸਰਦਾਰ ਐਂਟੀਬਾਇਓਟਿਕ ਦਵਾਈ ਨੂੰ ਉਸ ਤੋਂ ਵੱਧ ਗਤੀ ਨਾਲ ਗੁਆ ਰਹੇ ਹਾਂ, ਜਿਸ ਗਤੀ ਨਾਲ ਨਵੀਆਂ ਐਂਟੀਬਾਇਓਟਿਕ ਦਵਾਈਆਂ ਇਜ਼ਾਦ ਹੋ ਰਹੀਆਂ ਹਨ | ਇਸਦਾ ਅਰਥ ਹੈ ਕਿ ਸਸਤੀਆਂ ਤੇ ਮੁੱਢਲੀਆਂ ਦਵਾਈਆਂ ਅਸਫਲ ਹੋ ਰਹੀਆਂ ਹਨ, ਜਿਸ ਕਾਰਨ ਡਾਕਟਰਾਂ ਨੂੰ ਆਮ ਲਾਗਾਂ ਲਈ ਵੀ ਮਹਿੰਗੇ ਵਿਕਲਪਾਂ ਦੀ ਵਰਤੋਂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ | ਦੱਸਣਯੋਗ ਹੈ ਕਿ ਪੰਜਾਬ-ਐਸ.ਏ.ਪੀ.ਸੀ.ਏ.ਆਰ ਨੇ ਭਾਈਵਾਲ ਫੋਰਟਿਸ ਹਸਪਤਾਲ ਮੋਹਾਲੀ ਵੱਲੋਂ ਪ੍ਰਸਤਾਵਿਤ 'ਰੀਵਰਸ' (ਆਰ.ਆਈ.ਵੀ.ਈ.ਆਰ.ਐਸ) ਪਹੁੰਚ-ਏ.ਐਮ.ਆਰ ਨਾਲ ਵਿਆਪਕ ਤੌਰ 'ਤੇ ਨਜਿੱਠਣ ਲਈ ਤਿਆਰ ਕੀਤਾ ਇੱਕ ਛੇ-ਰਣਨੀਤਕ-ਪ੍ਰਾਥਮਿਕਤਾ ਵਾਲਾ ਢਾਂਚਾ-ਪੇਸ਼ ਕੀਤੀ ਹੈ | 'ਆਰ.ਆਈ.ਵੀ.ਈ.ਆਰ.ਐਸ' 'ਚ ਹਰੇਕ ਅੱਖਰ ਦਖਲ ਦੇ ਇਕ ਮੁੱਖ ਖੇਤਰ ਨੂੰ ਦਰਸਾਉਂਦਾ ਹੈ, ਜਿਸਦਾ ਉਦੇਸ਼ ਸਮੂਹਿਕ ਤੌਰ 'ਤੇ ਨਿਗਰਾਨੀ ਨੂੰ ਮਜ਼ਬੂਤ ਕਰਨਾ, ਐਂਟੀਬਾਇਓਟਿਕਸ ਦੀ ਤਰਕਸੰਗਤ ਵਰਤੋਂ ਨੂੰ ਉਤਸ਼ਾਹਿਤ ਕਰਨਾ, ਅੰਤਰ-ਖੇਤਰੀ ਤਾਲਮੇਲ ਵਧਾਉਣਾ ਅਤੇ ਜਨਤਕ ਜਾਗਰੂਕਤਾ ਵਧਾਉਣਾ ਹੈ | ਡਾ. ਬਲਬੀਰ ਸਿੰਘ ਨੇ ਆਸ ਪ੍ਰਗਟਾਈ ਕਿ 28 ਸਤੰਬਰ, 2028 ਨੂੰ ਪੈਨਸਲਿਨ ਦੀ ਖੋਜ ਦੀ 100ਵੀਂ ਵਰ੍ਹੇਗੰਢ ਤੱਕ, ਪੰਜਾਬ ਸਮੂਹਿਕ ਯਤਨਾਂ ਰਾਹੀਂ ਏ.ਐਮ.ਆਰ ਨੂੰ ਕਾਬੂ ਕਰ ਲਵੇਗਾ |


Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੇ ਦੋ ਪੰਜਾਬੀ ਫ਼ਿਲਮਾਂ ਦੇ ਪੋਸਟਰ ਬਣਾ ਕੇ ਲੁੱਟੀ ਵਾਹਵਾ <br/> ਅਗਲੀ ਖ਼ਬਰ ਚੰਡੀਗੜ੍ਹ ਸਿੱਖਿਆ ਵਿਭਾਗ ਨੇ 16 ਲੈਕਚਰਾਰ ਨੂੰ ਪਦਉੱਨਤ ਕਰ ਕੇ ਪਿ੍ੰਸੀਪਲ ਬਣਾਏ
Ad Position 24