ਚੰਡੀਗੜ੍ਹ, 27 ਸਤੰਬਰ (ਬਲਜਿੰਦਰ ਸਿੰਘ ਹਾਂਡਾ)-ਚੰਡੀਗੜ੍ਹ ਦੇ ਸੈਕਟਰ 16 ਸਥਿਤ ਪੰਜਾਬ ਕਲਾ ਭਵਨ ਵਿਖੇ ਕਰਵਾਏ ਗਏ ਸਮਾਗਮ 'ਚ ਦੋ ਨਵੀਆਂ ਫ਼ਿਲਮਾਂ ਦੇ ਪੋਸਟਰ ਲੋਕ ਅਰਪਣ ਕਰਕੇ ਦਰਸ਼ਕਾਂ 'ਚ ਚਰਚਾ ਦਾ ਮੁੱਖ ਵਿਸ਼ਾ ਰਿਹਾ | ਦੋਵਾਂ ਫ਼ਿਲਮਾਂ ਦੇ ਪੋਸਟਰ ਪਿਕਾਜ਼ੋ ਇੰਸਟੀਚਿਊਟ ਦੇ ਵਿਦਿਆਰਥੀਆਂ ਦੁਆਰਾ ਡਿਜ਼ਾਈਨ ਕੀਤੇ ਗਏ ਸਨ | ਦੋਵਾਂ ਪੋਸਟਰਾਂ ਨੇ ਆਪਣੀ ਵਿਲੱਖਣ ਕਲਾਤਮਕਤਾ ਅਤੇ ਆਧੁਨਿਕ ਡਿਜ਼ਾਈਨ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ | ਫਿਲਮ ਇੰਡਸਟਰੀ ਦੇ ਮਹਿਮਾਨਾਂ ਨੇ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਪਿਕਾਜ਼ੋ ਇੰਸਟੀਚਿਊਟ ਨਾ ਸਿਰਫ਼ ਨੌਜਵਾਨਾਂ ਨੂੰ ਡਿਜ਼ਾਈਨ ਅਤੇ ਕਲਾ ਸਿੱਖਿਆ ਪ੍ਰਦਾਨ ਕਰਦਾ ਹੈ ਬਲਕਿ ਉਨ੍ਹਾਂ ਨੂੰ ਉਨ੍ਹਾਂ ਦੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਲਈ ਇਕ ਅਸਲੀ ਪਲੇਟਫ਼ਾਰਮ ਵੀ ਪ੍ਰਦਾਨ ਕਰਦਾ ਹੈ |