ਘਨੌਲੀ, 27 ਸਤੰਬਰ (ਜਸਵੀਰ ਸਿੰਘ ਸੈਣੀ)-ਗੁੱਗਾ ਮੈੜੀ ਤੇ ਨਗਰ ਖੇੜਾ ਕਮੇਟੀ ਘਨੌਲੀ ਵਲੋਂ ਸਬ ਸਿਡਰੀ ਹੈਲਥ ਸੈਂਟਰ ਘਨੌਲੀ ਤੇ ਗ੍ਰਾਮ ਪੰਚਾਇਤ ਘਨੌਲੀ ਦੇ ਸਹਿਯੋਗ ਨਾਲ ਮਲੇਰੀਆ ਮੱਛਰਾਂ ਤੋਂ ਬਚਾਅ ਲਈ ਪੂਰੇ ਪਿੰਡ ਵਿਚ ਫੋਗਿੰਗ ਕਰਵਾਈ ਗਈ | ਇਸ ਦੌਰਾਨ ਗੁੱਗਾ ਮੈੜੀ ਕਮੇਟੀ ਦੇ ਮੀਤ ਪ੍ਰਧਾਨ ਬੰਤ ਲਹਿਰਾਂ ਨੇ ਦੱਸਿਆ ਕਿ ਹੈਲਥ ਵਰਕਰ ਜਸਵਿੰਦਰ ਸਿੰਘ ਨੇ ਪਿੰਡ ਵਾਸੀਆਂ ਨੂੰ ਮਲੇਰੀਆ ਸੰਬੰਧੀ ਜਾਗਰੂਕ ਕੀਤਾ | ਇਸ ਮੌਕੇ ਸਰਪੰਚ ਕੁਲਦੀਪ ਸਿੰਘ ਜੇਈ, ਪੰਚ ਮਨਜੀਤ ਸਿੰਘ ਪਿੰਕਾ, ਪੰਚ ਮਨਜੀਤ ਸਿੰਘ ਪਿੰਕਾ, ਪੰਚ ਪ੍ਰਦੀਪ ਸਿੰਘ, ਗੁੱਗਾ ਮੈੜੀ ਕਮੇਟੀ ਪ੍ਰਧਾਨ ਸੁਖਦੇਵ ਸਿੰਘ ਸੁੱਖਾ, ਸਕੱਤਰ ਸੁਰਜੀਤ ਸਿੰਘ ਬਿੱਲਾ, ਗੁਰਦੀਪ ਸਿੰਘ ਲਹਿਰਾ, ਸੁੱਖਾ, ਬਾਜ਼ ਸਿੰਘ, ਕੁਲਵਿੰਦਰ ਸਿੰਘ, ਦੀਪਾ, ਰਾਏ ਸਾਬ, ਤੋ ਇਲਾਵਾ ਵੱਡੀ ਗਿਣਤੀ 'ਚ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ |