30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਪੰਜਾਬ ਯੂਨੀਵਰਸਿਟੀ 'ਚ ਵਿਰੋਧ ਪ੍ਰਦਰਸ਼ਨ ਲਗਾਤਾਰ ਤੀਸਰੇ ਦਿਨ ਵੀ ਜਾਰੀ <br/>

Ad Position 21
No active advertisement
ਪੰਜਾਬ ਯੂਨੀਵਰਸਿਟੀ ਦੇ ਲਾਅ ਆਡੀਟੋਰੀਅਮ ਦੇ ਬਾਹਰ ਐਲੂਮਨੀ ਮੀਟਿੰਗ 'ਚ ਜਾਣ ਤੋਂ ਵਿਦਿਆਰਥੀਆਂ ਨੂੰ ਰੋਕਦੀ ਹੋਈ ਚੰਡੀਗੜ੍ਹ ਪੁਲਿਸ | ਤਸਵੀਰ : ਕਮਲਜੀਤ ਸਿੰਘ <br/> 02-11-2025
ਚੰਡੀਗੜ੍ਹ,1 ਨਵੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਗੈਰ-ਲੋਕਤੰਤਰੀ ਹਲਫ਼ਨਾਮੇ ਵਿਰੁੱਧ ਵਿਦਿਆਰਥੀਆਂ ਵਲੋਂ ਚੱਲ ਰਹੇ ਵਿਰੋਧ ਪ੍ਰਦਰਸ਼ਨ ਦਾ ਅੱਜ ਲਗਾਤਾਰ ਤੀਸਰਾ ਦਿਨ ਹੈ | ਯੂਨੀਵਰਸਿਟੀ ਨੇ ਅੱਜ ਆਪਣੀ ਸਾਬਕਾ ਵਿਦਿਆਰਥੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕੀਤੀ ਪਰ ਵਿਦਿਆਰਥੀਆਂ ਨੇ ਦਿ੍ੜ੍ਹ ਇਰਾਦੇ ਨਾਲ ਆਪਣਾ ਸ਼ਾਂਤਮਈ ਪ੍ਰਦਰਸ਼ਨ ਜਾਰੀ ਰੱਖਿਆ | ਸਵੇਰੇ ਦੇ ਸਮੇਂ ਪੰਜਾਬ ਯੂਨੀਵਰਸਿਟੀ ਅਧਿਕਾਰੀਆਂ ਨੇ ਇਸ ਮੁੱਦੇ 'ਤੇ ਚਰਚਾ ਕਰਨ ਲਈ ਵਿਦਿਆਰਥੀ ਪ੍ਰਤੀਨਿਧੀਆਂ ਅਤੇ ਵੱਖ-ਵੱਖ ਵਿਦਿਆਰਥੀ ਸੰਗਠਨਾਂ ਨਾਲ ਮੀਟਿੰਗ ਬੁਲਾਈ | ਹਾਲਾਂਕਿ ਮੀਟਿੰਗ ਬਿਨਾਂ ਕਿਸੇ ਸਾਰਥਿਕ ਨਤੀਜੇ ਦੇ ਖ਼ਤਮ ਹੋ ਗਈ | ਇਸ ਤੋਂ ਬਾਅਦ ਵਿਦਿਆਰਥੀ ਅਤੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਲਾਅ ਆਡੀਟੋਰੀਅਮ ਦੇ ਬਾਹਰ ਸ਼ਾਂਤੀਪੂਰਵਕ ਇਕੱਠੇ ਹੋਏ | ਜਿੱਥੇ ਐਲੂਮਨੀ ਮੀਟ ਹੋ ਰਹੀ ਸੀ | ਉਹ ਬੈਨਰਾਂ, ਪੋਸਟਰਾਂ ਅਤੇ ਨਾਅਰਿਆਂ ਨਾਲ ਖੜ੍ਹੇ ਸਨ | ਹਾਲਾਂਕਿ, ਵਿਦਿਆਰਥੀਆਂ ਨੂੰ ਉਪ ਕੁਲਪਤੀ ਨਾਲ ਗੱਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ ਗਿਆ | ਵਿਦਿਆਰਥੀਆਂ ਨੂੰ ਅੱਗੇ ਵਧਣ ਤੋਂ ਰੋਕਣ ਅਤੇ ਕੰਟਰੋਲ ਕਰਨ ਲਈ ਚੰਡੀਗੜ੍ਹ ਪੁਲਿਸ ਤਾਇਨਾਤ ਕੀਤੀ ਗਈ | ਵਿਦਿਆਰਥੀ ਨੇ ਦੁਬਾਰਾ ਕਿਹਾ ਕਿ ਜਦ ਤੱਕ ਹਲਫ਼ਨਾਮਾ ਪੂਰੀ ਤਰ੍ਹਾਂ ਵਾਪਸ ਨਹੀਂ ਲਿਆ ਜਾਂਦਾ ਵਿਰੋਧ ਪ੍ਰਦਰਸ਼ਨ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਤੇ ਕੁਦਰਤੀ ਚੋਆਂ 'ਚ ਵਗਦਾ ਜ਼ਹਿਰੀਲਾ ਪਾਣੀ ਸਾਰਿਆਂ ਲਈ ਬਣਿਆ ਖ਼ਤਰਾ <br/> ਅਗਲੀ ਖ਼ਬਰ ਪੰਜਾਬ ਦਾ ਹਰ ਵਿਅਕਤੀ ਅੱਜ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ-ਜੀਤੀ ਪਡਿਆਲਾ
Ad Position 24