30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਡੇਰਾਬੱਸੀ ਤੇ ਕੁਦਰਤੀ ਚੋਆਂ 'ਚ ਵਗਦਾ ਜ਼ਹਿਰੀਲਾ ਪਾਣੀ ਸਾਰਿਆਂ ਲਈ ਬਣਿਆ ਖ਼ਤਰਾ <br/>

Ad Position 21
No active advertisement
ਡੇਰਾਬੱਸੀ ਦੀ ਟਰੱਕ ਯੂਨੀਅਨ ਕੋਲੋਂ ਗੁਜਰਦੀ ਢਾਬੀ ਚੋਅ 'ਚ ਜ਼ਹਿਰੀਲਾ ਪਾਣੀ ਪੀਂਦੇ ਦੁਧਾਰੂ ਪਸ਼ੂ | (ਸੱਜੇ) ਡੇਰਾਬੱਸ ਦੀ ਟਰੱਕ ਯੂਨੀਅਨ ਕੋਲੋਂ ਗੁਜਰਦੀ ਢਾਬੀ ਚੋਅ 'ਚ ਵੱਗ ਰਿਹਾ ਕਾਲਾ ਤੇ ਦੂਸ਼ਿਤ ਕੈਮੀਕਲ-ਯੁਕਤ ਪਾਣੀ | ਤਸਵੀਰਾਂ : ਰਣਬੀਰ ਸਿੰਘ ਪੜ੍ਹੀ <br/> 02-11-2025
ਡੇਰਾਬੱਸੀ, 1 ਨਵੰਬਰ (ਰਣਬੀਰ ਸਿੰਘ ਪੜ੍ਹੀ)-ਉਦਯੋਗਿਕ ਵਿਕਾਸ ਦੀ ਅੰਨ੍ਹੀ ਦੌੜ ਡੇਰਾਬੱਸੀ ਖੇਤਰ ਲਈ ਜਾਨਲੇਵਾ ਸਾਬਿਤ ਹੋ ਰਹੀ ਹੈ | ਇਲਾਕੇ ਦੀਆਂ ਕਈ ਫੈਕਟਰੀਆਂ ਵਲੋਂ ਬਿਨਾਂ ਟਰੀਟ ਕੀਤਾ ਕੈਮੀਕਲ ਯੁਕਤ ਪਾਣੀ ਬਿਨਾਂ ਕਿਸੇ ਰੋਕ-ਟੋਕ ਦੇ ਬਰਸਾਤੀ ਚੋਆਂ ਅਤੇ ਨਾਲਿਆਂ 'ਚ ਛੱਡਿਆ ਜਾ ਰਿਹਾ ਹੈ | ਇਸ ਤੋਂ ਇਲਾਵਾ ਡੇਰਾਬੱਸੀ ਸ਼ਹਿਰ ਦੇ ਸੀਵਰੇਜ ਦਾ ਪਾਣੀ ਵੀ ਬਿਨਾਂ ਸੋਧੇ ਕੁਦਰਤੀ ਚੋਆਂ ਚ ਸੁੱਟਿਆ ਜਾ ਰਿਹਾ ਹੈ | ਇਸ ਜ਼ਹਿਰੀਲੇ ਪਾਣੀ ਕਾਰਨ ਨਾ ਸਿਰਫ਼ ਸਥਾਨਕ ਲੋਕਾਂ ਦੀ ਸਿਹਤ ਖ਼ਤਰੇ 'ਚ ਹੈ, ਬਲਕਿ ਦੁਧਾਰੂ ਪਸ਼ੂ ਵੀ ਇਸ ਜ਼ਹਿਰੀਲੇ ਪਾਣੀ ਨੂੰ ਪੀਣ ਲਈ ਮਜ਼ਬੂਰ ਹਨ | ਡੇਰਾਬੱਸੀ ਦੀ ਢਾਬੀ ਚੋਅ 'ਚ ਦਿਨ-ਦਿਹਾੜੇ ਦੁਧਾਰੂ ਪਸ਼ੂਆਂ ਨੂੰ ਕੈਮੀਕਲ-ਯੁਕਤ ਕਾਲਾ ਅਤੇ ਬਦਬੂਦਾਰ ਪਾਣੀ ਪੀਂਦੇ ਦੇਖਿਆ ਗਿਆ ਹੈ | ਇਹ ਪਾਣੀ ਆਿਖ਼ਰਕਾਰ ਘੱਗਰ ਦਰਿਆ 'ਚ ਮਿਲ ਕੇ ਸਰਕਾਰ ਦੀ ਕਰੋੜਾਂ ਰੁ. ਦੀ 'ਘੱਗਰ ਬਚਾਓ ਯੋਜਨਾ' ਨੂੰ ਵੀ ਪਿੱਛੇ ਧੱਕ ਰਿਹਾ ਹੈ | ਇਲਾਕੇ 'ਚ ਵਗਦੇ ਇਹ ਪ੍ਰਦੂਸ਼ਿਤ ਚੋਅ ਅਤੇ ਨਾਲੇ ਹੁਣ ਸਿਹਤਮੰਦ ਜੀਵਨ ਲਈ ਖ਼ਤਰਨਾਕ ਸਾਬਿਤ ਹੋ ਰਹੇ ਹਨ | ਸਥਾਨਕ ਲੋਕਾਂ ਨੇ ਦੱਸਿਆ ਕਿ ਪਿੰਡ ਈਸਾਪੁਰ ਨੇੜੇ ਬਰਸਾਤੀ ਚੋਅ 'ਚ ਰੋਜ਼ਾਨਾ ਕੈਮੀਕਲ-ਯੁਕਤ ਪਾਣੀ ਵਗਦਾ ਹੈ, ਜਿਸ ਦਾ ਰੰਗ ਬਿਲਕੁੱਲ ਕਾਲਾ ਹੁੰਦਾ ਹੈ ਅਤੇ ਉਸ 'ਚ ਝੱਘ ਦੇ ਗੁੱਛੇ ਤੈਰਦੇ ਦਿਖਾਈ ਦਿੰਦੇ ਹਨ | ਪਾਣੀ 'ਚੋਂ ਉੱਠ ਰਹੀ ਗੰਦੀ ਬਦਬੂ ਨੇ ਆਸ-ਪਾਸ ਦੇ ਖੇਤਰ 'ਚ ਰਹਿਣ ਵਾਲੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ | ਡੇਰਾਬੱਸੀ ਟਰੱਕ ਯੂਨੀਅਨ ਦੇ ਪਿੱਛੇ ਰੇਲਵੇ ਲਾਈਨ ਹੇਠ ਪਸ਼ੂਆਂ ਦਾ ਝੂੰਡ ਰੋਜ਼ਾਨਾ ਇਹ ਜ਼ਹਿਰੀਲਾ ਪਾਣੀ ਪੀਣ ਲਈ ਮਜ਼ਬੂਰ ਹੈ | ਸਥਾਨਕ ਲੋਕਾਂ ਨੇ ਕਈ ਵਾਰ ਇਸ ਬਾਰੇ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸੂਚਿਤ ਕੀਤਾ ਹੈ, ਪਰ ਕਾਰਵਾਈ ਦੇ ਨਾਂਅ 'ਤੇ ਸਿਰਫ਼ ਭਰੋਸਾ ਹੀ ਮਿਲਿਆ ਹੈ | ਇਲਾਕੇ ਦੀਆਂ ਕੁਝ ਫੈਕਟਰੀਆਂ ਤੇ ਮੀਟ ਪਲਾਂਟਾਂ 'ਤੇ ਪਹਿਲਾਂ ਵੀ ਪ੍ਰਦੂਸ਼ਿਤ ਪਾਣੀ ਛੱਡਣ ਦੇ ਦੋਸ਼ ਲੱਗਦੇ ਰਹੇ ਹਨ | ਸੋਸ਼ਲ ਮੀਡੀਆ 'ਤੇ ਵੀ ਇਸ ਸੰਬੰਧੀ ਕਈ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ, ਜਿਨ੍ਹਾਂ 'ਚ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਨੇ ਪ੍ਰਸ਼ਾਸਨ 'ਤੇ ਲਾਪ੍ਰਵਾਹੀ ਵਰਤਣ ਦਾ ਦੋਸ਼ ਲਗਾਇਆ ਹੈ |

Ad Position 22
No active advertisement
ਪਿਛਲੀ ਖ਼ਬਰ ਮੋਦੀ ਦੀ ਗਾਰੰਟੀ ਅਤੇ ਨਾਇਬ ਦੇ ਸੰਕਲਪਾਂ ਨਾਲ ਸਾਕਾਰ ਹੋ ਰਿਹਾ ਮਹਿਲਾ ਸਸ਼ਕਤੀਕਰਣ ਦਾ ਸਪਨਾ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ 'ਚ ਵਿਰੋਧ ਪ੍ਰਦਰਸ਼ਨ ਲਗਾਤਾਰ ਤੀਸਰੇ ਦਿਨ ਵੀ ਜਾਰੀ <br/>
Ad Position 24