16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ 'ਪ੍ਰਣਾਮ ਸ੍ਰੀ ਗੁਰੂ ਤੇਗ਼ ਬਹਾਦਰ ਜੀ' ਰਿਲੀਜ਼

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਐੱਸ. ਏ. ਐੱਸ. ਨਗਰ, 22 ਨਵੰਬਰ (ਅ. ਬ.)-ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਪ੍ਰਬੰਧਕ ਕਮੇਟੀ ਵਲੋਂ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ 'ਪ੍ਰਣਾਮ ਸ੍ਰੀ ਗੁਰੂ ਤੇਗ਼ ਬਹਾਦਰ ਜੀ' ਰਿਲੀਜ਼ ਕੀਤਾ | ਇਸ ਧਾਰਮਿਕ ਗੀਤ ਦਾ ਲੇਖਣ, ਧੁਨ ਤੇ ਗਾਇਨ ਅਸੀਸ ਕੌਰ ਵਲੋਂ ਖ਼ੁਦ ਹੀ ਕੀਤਾ ਗਿਆ ਹੈ, ਜਦ ਕਿ ਸੰਗੀਤ ਮਿਸਟਰ ਡਾਪ ਵਲੋਂ ਦਿੱਤਾ ਗਿਆ ਹੈ ਅਤੇ ਵੀਡੀਓ ਡਾਇਰੈਕਟਰ ਬੌਬੀ ਬਾਜਵਾ ਹਨ | ਇਸ ਗੀਤ ਦੇ ਪ੍ਰੋਡਿਊਸਰ ਤੇ ਪ੍ਰੇਰਨਾ ਸ੍ਰੋਤ ਉੱਘੇ ਸਮਾਜ ਸੇਵੀ ਸਰਵਜੀਤ ਸਿੰਘ ਹਨ, ਜਦ ਕਿ ਗੀਤ ਦੀ ਪ੍ਰੋਡਕਸ਼ਨ ਧੀਰਜ ਰਾਜਪੂਤ ਨੇ ਕੀਤੀ ਹੈ ਅਤੇ ਕਾਸਟਿਊਮ ਡਿਜ਼ਾਇਨ ਉੱਘੀ ਡਿਜ਼ਾਇਨਰ ਗੁਨੀਤ ਕੌਰ ਵਲੋਂ ਤਿਆਰ ਕੀਤੇ ਗਏ ਹਨ | ਇਸ ਗੀਤ 'ਚ ਅਸੀਸ ਕੌਰ ਵਲੋਂ 'ਤਿਲਕ ਜੰਜੂ ਦੇ ਰਾਖੇ' ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸਾਂਝੀਵਾਲਤਾ ਦੇ ਸੁਨੇਹੇ ਨੂੰ ਬਹੁਤ ਸੁੰਦਰ ਢੰਗ ਨਾਲ ਦਰਸਾਇਆ ਗਿਆ ਹੈ | ਇਹ ਗੀਤ ਯੂ-ਟਿਊਬ ਲਿੰਕ ਅਸੀਸ ਰਿਕਾਰਡਜ਼' ਤੇ ਦੇਖਿਆ ਜਾ ਸਕਦਾ ਹੈ | ਇਸ ਮੌਕੇ ਗਾਇਕਾ ਅਸੀਸ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਉਹ ਜਿਸ ਮੁਕਾਮ 'ਤੇ ਹੈ, ਉਹ ਉਸ ਨੂੰ ਅਮਰ ਸ਼ਹੀਦ ਜਥੇ. ਬਾਬਾ ਹਨੂੰਮਾਨ ਸਿੰਘ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸ਼ੋਹਾਣਾ ਦੀ ਬਦੌਲਤ ਹੀ ਪ੍ਰਾਪਤ ਹੋਇਆ ਹੈ | ਉਨ੍ਹਾਂ ਕਿਹਾ ਕਿ ਅਮਰ ਸ਼ਹੀਦ ਜਥੇ. ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੀਤ 'ਹੈਪੀ
Ad Position 22
No active advertisement
ਪਿਛਲੀ ਖ਼ਬਰ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿਖੇ ਸਾਲਾਨਾ ਸਮਾਗਮ 'ਫੈਨਟਾਸੀਆ-2025' ਕਰਵਾਇਆ ਅਗਲੀ ਖ਼ਬਰ ਟਰੱਕ 'ਚ ਤਾਰਾਂ ਫਸਣ ਕਾਰਨ ਕਾਰ 'ਤੇ ਡਿੱਗਾ ਬਿਜਲੀ ਦਾ ਖੰਭਾ, ਕਾਰ ਸਵਾਰ ਜ਼ਖ਼ਮੀ
Ad Position 24