ਕੁਰਾਲੀ, 22 ਨਵਬੰਰ (ਬਿੱਲਾ ਅਕਾਲਗੜ੍ਹੀਆ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਰੜ ਤੋਂ ਯੂਥ ਅਕਾਲੀ ਆਗੂ ਰਵਿੰਦਰ ਸਿੰਘ ਖੇੜਾ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਮੁਹਾਲੀ ਜ਼ਿਲ੍ਹੇ ਦੇ ਕਈ ਪਿੰਡਾਂ ਨੂੰ ਰੋਪੜ ਜ਼ਿਲ੍ਹੇ ਵਿਚ ਸ਼ਾਮਿਲ ਕਰਨ ਨੂੰ ਲੈ ਕੇ ਲੋਕਾਂ 'ਚ ਗੰਭੀਰ ਚਿੰਤਾ ਦਾ ਮਸਲਾ ਬਣਿਆ ਹੋਇਆ ਹੈ | ਇਸ ਮਸਲੇ ਨੂੰ ਲੈ ਕੇ ਖਰੜ ਦੀ ਬਾਰ ਐਸੋਸ਼ੀਏਸ਼ਨ ਸਮੇਤ ਹੋਰ ਵੱਖ-ਵੱਖ ਯੂਨੀਅਨਾਂ ਤੇ ਰਾਜਨੀਤਕ ਆਗੂਆਂ ਵਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਦਾ ਹੱਕ ਹੈ ਕਿ ਉਨ੍ਹਾਂ ਨੂੰ ਇਸ ਬਦਲਾਅ ਬਾਰੇ ਪੂਰੀ ਤੇ ਸਪੱਸ਼ਟ ਜਾਣਕਾਰੀ ਮਿਲੇ | ਇਸ ਲਈ ਹਲਕਾ ਖਰੜ ਦੇ ਲੋਕਾਂ ਵਲੋਂ ਚੁਣੀ ਵਿਧਾਇਕਾ ਨੂੰ ਜਨਤਾ ਸਾਹਮਣੇ ਆ ਕੇ ਇਹ ਸਥਿਤੀ ਸਪਸ਼ੱਟ ਕਰਨੀ ਚਾਹੀਦੀ ਹੈ ਕਿ ਮੁਹਾਲੀ ਜ਼ਿਲ੍ਹੇ ਦੇ ਪਿੰਡ ਦਰਅਸਲ ਰੋਪੜ ਜ਼ਿਲ੍ਹੇ ਵਿਚ ਪਾਏ ਜਾ ਰਹੇ ਹਨ ਜਾਂ ਨਹੀਂ | ਖੇੜਾ ਨੇ ਕਿਹਾ ਕਿ ਜੇ ਸਰਕਾਰ ਵਲੋਂ ਕੋਈ ਪ੍ਰਸ਼ਾਸਕੀ ਫੈਸਲਾ ਕੀਤਾ ਗਿਆ ਹੈ ਤਾਂ ਇਸ ਬਾਰੇ ਲੋਕਾਂ ਨਾਲ ਖੁੱਲ੍ਹ ਕੇ ਚਰਚਾ ਹੋਣੀ ਲਾਜ਼ਮੀ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਗਲਤਫਹਮੀ ਨਾ ਬਣੇ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਇਸ ਮਾਮਲੇ 'ਚ ਅਧਿਕਾਰਕ ਸਪੱਸ਼ਟੀਕਰਨ ਜਾਰੀ ਕਰੇ |