16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਚੰਡੀਗੜ੍ਹ ਦੇ ਐਮ. ਸੀ. ਬਾਗ਼ਬਾਨੀ ਵਿਭਾਗ ਦੇ ਕਰਮਚਾਰੀ 9 ਨੂੰ ਮੰਗਾਂ ਦੀ ਪੂਰਤੀ ਲਈ ਦੇਣਗੇ ਧਰਨਾ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਚੰਡੀਗੜ੍ਹ, 22 ਨਵੰਬਰ (ਅਜਾਇਬ ਸਿੰਘ ਔਜਲਾ)-ਸੀ. ਐਮ. ਸੀ. ਬਾਗ਼ਬਾਨੀ ਵਰਕਰਜ਼ ਯੂਨੀਅਨ ਚੰਡੀਗੜ੍ਹ ਦੀ ਕਾਰਜਕਾਰਨੀ ਮੀਟਿੰਗ ਯੂਨੀਅਨ ਪ੍ਰਧਾਨ ਹਰਕੇਸ਼ ਚੰਦ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ 9 ਦਸੰਬਰ ਨੂੰ ਹੜਤਾਲ ਦਾ ਪ੍ਰਸਤਾਵ ਦਿੰਦੇ ਹੋਏ, ਯੂਨੀਅਨ ਦੇ ਜਨਰਲ ਸਕੱਤਰ ਐਮ. ਐਮ. ਸੁਬਰਾਮਨੀਅਮ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਵਾਰ-ਵਾਰ ਪ੍ਰਤੀਨਿਧੀਆਂ ਮੀਟਿੰਗਾਂ ਦੇ ਬਾਵਜੂਦ, ਬਾਗ਼ਬਾਨੀ ਵਰਕਰਾਂ ਦੀਆਂ ਮੰਗਾਂ ਲੰਬੇ ਸਮੇਂ ਤੋਂ ਲਟਕੀਆਂ ਪਈਆਂ ਹਨ ਤੇ ਅਧਿਕਾਰੀ ਮੰਗਾਂ ਨੂੰ ਲਾਗੂ ਕਰਨ ਤੋਂ ਝਿਜਕ ਰਹੇ ਹਨ | ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੇ ਨਕਾਰਾਤਮਿਕ ਤੇ ਕਰਮਚਾਰੀ ਵਿਰੋਧੀ ਰਵੱਈਏ ਕਾਰਨ ਟੈਂਡਰ ਜਾਰੀ ਕਰਨ, ਆਊਟਸੋਰਸ ਕੀਤੇ ਕਾਮਿਆਂ ਨੂੰ ਬੋਨਸ ਦੇਣ, 2006 ਤੋਂ ਬਾਅਦ 10 ਸਾਲ ਪੂਰੇ ਕਰਨ ਵਾਲੇ ਰੋਜ਼ਾਨਾ ਦਿਹਾੜੀਦਾਰ ਕਾਮਿਆਂ ਨੂੰ ਸਥਾਈ ਕਰਨ ਤੇ ਉਨ੍ਹਾਂ ਨੂੰ ਮੁੱਢਲੀ ਤਨਖ਼ਾਹ, ਡੀ. ਏ., ਐਚ. ਆਰ., ਏ. ਸੀ. ਸੀ. ਏ. ਤੇ ਮੈਡੀਕਲ ਪ੍ਰਦਾਨ ਕਰਨ, 10 ਸਾਲ ਪੂਰੇ ਕਰਨ ਵਾਲੇ ਅਸਥਾਈ ਕਾਮਿਆਂ ਨੂੰ ਸਥਾਈ ਨਾ ਕਰਨ ਤੇ ਉਨ੍ਹਾਂ ਦੀਆਂ ਨੌਕਰੀਆਂ ਸੁਰੱਖਿਅਤ ਕਰਨ ਤੇ ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਪ੍ਰਦਾਨ ਕਰਨ ਆਦਿ ਮੰਗਾਂ ਲਟਕ ਰਹੀਆਂ ਹਨ | ਮੰਗਾਂ ਨੂੰ ਮੰਨਣ ਦੀ ਬਜਾਏ, ਅਧਿਕਾਰੀ ਤੇਜ਼ੀ ਨਾਲ ਗ੍ਰੀਨ ਬੈਲਟਾਂ ਤੇ ਪਾਰਕਾਂ ਨੂੰ ਨਿੱਜੀ ਸੁਸਾਇਟੀਆਂ ਨੂੰ ਸੌਂਪ ਰਹੇ ਹਨ, ਜਿਸ ਕਾਰਨ ਅਸਥਾਈ ਕਾਮਿਆਂ ਨੂੰ ਛਾਂਟੀ ਦਾ ਖ਼ਤਰਾ ਹੈ | ਮੀਟਿੰਗ 'ਚ ਲੰਮੀ ਚਰਚਾ ਤੋਂ ਬਾਅਦ, ਸਰਬਸੰਮਤੀ ਨਾਲ 9 ਦਸੰਬਰ, 2025 ਨੂੰ ਨਗਰ ਨਿਗਮ, ਸੈਕਟਰ 17 ਦੇ ਸਾਹਮਣੇ ਇਕ ਵਿਸ਼ਾਲ ਧਰਨਾ ਰੈਲੀ ਤੇ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਇਹ ਪ੍ਰਗਟਾਵਾ ਮੀਟਿੰਗ ਉਪਰੰਤ ਆਗੂਆਂ ਵਲੋਂ ਸਾਂਝੇ ਤੌਰ 'ਤੇ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਸੀਨੀਅਰ ਸਿਟੀਜ਼ਨ ਵੈੱਲਫੇਅਰ ਆਰਗੇਨਾਈਜ਼ੇਸ਼ਨ ਸੈਕਟਰ 40 ਨੇ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੌਮੀ ਸੈਮੀਨਾਰ ਕਰਵਾਇਆ
Ad Position 24